ਪਿੰਡ ਨਾਈਵਾਲਾ ਅਤੇ ਕੈਰੇ ਨਜ਼ਦੀਕ ਰਿਹਾਇਸ਼ੀ ਖੇਤਰ ਵਿਚ ਬੰਦ ਪਿਆ ਪੋਲਟਰੀ ਫਾਰਮ ਚਲਾਉਣ ਖ਼ਿਲਾਫ਼ ਪੱਕਾ ਮੋਰਚਾ ਜਾਰੀ
ਬਰਨਾਲਾ, 17 ਅਗਸਤ (ਰਾਜ ਪਨੇਸਰ)-ਬਰਨਾਲਾ ਜ਼ਿਲ੍ਹੇ ਦੇ ਪਿੰਡ ਨਾਈਵਾਲਾ ਅਤੇ ਕੈਰੇ ਨਜ਼ਦੀਕ ਬਿਲਕੁਲ ਰਿਹਾਇਸ਼ੀ ਖੇਤਰ ਵਿਚ ਇਕ ਬੰਦ ਪਿਆ ਪੋਲਟਰੀ ਫਾਰਮ ਮੁੜ ਚਲਾਉਣ ਖ਼ਿਲਾਫ਼ ਇਲਾਕਾ ਨਿਵਾਸੀਆਂ ਵਲੋਂ ਸ਼ੁਰੂ ਕੀਤਾ ਪੱਕਾ ਮੋਰਚਾ ਪਿਛਲੇ ਕਰੀਬ 10 ਦਿਨ ਤੋਂ ਜਾਰੀ ਹੈ। ਇਲਾਕੇ ਦੇ ਲੋਕਾਂ ਦਾ ਇਤਰਾਜ਼ ਹੈ ਕਿ ਰਿਹਾਇਸ਼ੀ ਖੇਤਰ ਵਿਚ ਹੋਣ ਕਾਰਨ ਪਿਛਲੇ ਕਈ ਸਾਲਾਂ ਤੋਂ ਬੰਦ ਪਿਆ ਪੋਲਟਰੀ ਫਾਰਮ ਸੂਬੇ ਦੀ ਸੱਤਾਧਿਰ ਦੇ ਕੁੱਝ ਆਗੂਆਂ ਵਲੋਂ ਧੱਕੇ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਬਰਨਾਲਾ, 17 ਅਗਸਤ (ਰਾਜ ਪਨੇਸਰ)-ਬਰਨਾਲਾ ਜ਼ਿਲ੍ਹੇ ਦੇ ਪਿੰਡ ਨਾਈਵਾਲਾ ਅਤੇ ਕੈਰੇ ਨਜ਼ਦੀਕ ਬਿਲਕੁਲ ਰਿਹਾਇਸ਼ੀ ਖੇਤਰ ਵਿਚ ਇਕ ਬੰਦ ਪਿਆ ਪੋਲਟਰੀ ਫਾਰਮ ਮੁੜ ਚਲਾਉਣ ਖ਼ਿਲਾਫ਼ ਇਲਾਕਾ ਨਿਵਾਸੀਆਂ ਵਲੋਂ ਸ਼ੁਰੂ ਕੀਤਾ ਪੱਕਾ ਮੋਰਚਾ ਪਿਛਲੇ ਕਰੀਬ 10 ਦਿਨ ਤੋਂ ਜਾਰੀ ਹੈ। ਇਲਾਕੇ ਦੇ ਲੋਕਾਂ ਦਾ ਇਤਰਾਜ਼ ਹੈ ਕਿ ਰਿਹਾਇਸ਼ੀ ਖੇਤਰ ਵਿਚ ਹੋਣ ਕਾਰਨ ਪਿਛਲੇ ਕਈ ਸਾਲਾਂ ਤੋਂ ਬੰਦ ਪਿਆ ਪੋਲਟਰੀ ਫਾਰਮ ਸੂਬੇ ਦੀ ਸੱਤਾਧਿਰ ਦੇ ਕੁੱਝ ਆਗੂਆਂ ਵਲੋਂ ਧੱਕੇ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਲਾਲੀ, ਗੁਰਜੰਟ ਸਿੰਘ ਧੌਲਾ, ਦਲਜੀਤ ਸਿੰਘ ਪੱਤੀ, ਕਮਲਜੀਤ ਸਿੰਘ, ਦਰਸ਼ਨ ਸਿੰਘ ਮੰਡੇਰ, ਕਰਨੈਲ ਸਿੰਘ ਧੌਲਾ, ਗੁਰਦੀਪ ਸਿੰਘ ਦਿਉਲ, ਗੁਰਪ੍ਰੀਤ ਸਿੰਘ ਗੋਪੀ ਰਾਏਸਰ ਆਦਿ ਨੇ ਦੱਸਿਆ ਕਿ ਰਿਹਾਇਸ਼ੀ ਖੇਤਰ ਵਿਚ ਹੋਣ ਕਾਰਨ ਇਸ ਪੋਲਟਰੀ ਫਾਰਮ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਕਈ ਸਾਲ ਪਹਿਲਾਂ ਬੰਦ ਕਰਵਾ ਦਿੱਤਾ ਸੀ। ਪਰ ਇਸ ਬੰਦ ਪਏ ਪੋਲਟਰੀ ਫਾਰਮ ਨੂੰ ਆਮ ਆਦਮੀ ਪਾਰਟੀ ਦੇ ਕੁੱਝ ਆਗੂਆਂ ਵਲੋਂ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਲੋਕਾਂ ਦੇ ਨਾਲ ਖੜ੍ਹੀ ਹੁੰਦੀ ਪਰ ਉਲਟਾ ਪੋਲਟਰੀ ਫਾਰਮ ਨੂੰ ਧੱਕੇ ਨਾਲ ਚਲਾਉਣ ਵਾਲੇ ਵਿਅਕਤੀਆਂ ਦਾ ਸਾਥ ਦੇ ਰਹੀ ਹੈ ਜਿਸ ਨੂੰ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਕਾਮਰੇਡ ਕਾਕਾ ਸਿੰਘ ਨਾਈਵਾਲਾ, ਬਚਿੱਤਰ ਸਿੰਘ ਨਾਈਵਾਲਾ ਬੱਗਾ ਸਿੰਘ ਨਾਈਵਾਲਾ, ਜਰਨੈਲ ਨਾਈਵਾਲਾ, ਦਰਸ਼ਨ ਸਿੰਘ ਕੈਰੇ, ਗੁਰਬਚਨ ਸਿੰਘ ਨਾਈਵਾਲਾ, ਸਾਬਕਾ ਅਧਿਆਪਕ ਆਗੂ ਗੁਰਮੇਲ ਭੁਟਾਲ, ਸਰਪੰਚ ਜੁਗਰਾਜ ਸਿੰਘ ਟੱਲੇਵਾਲ ਆਦਿ ਹਾਜ਼ਰ ਸਨ।