18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਪਿੰਡ ਸੱਦੋਵਾਲ ਵਿਖੇ ਨੌਜਵਾਨ ਦੇ ਖ਼ੁਦਕੁਸ਼ੀ ਮਾਮਲੇ ਵਿਚ 5 ਖ਼ਿਲਾਫ਼ ਪਰਚਾ ਦਰਜ

ਟੱਲੇਵਾਲ, 17 ਅਗਸਤ (ਸੋਨੀ ਚੀਮਾ)-ਥਾਣਾ ਟੱਲੇਵਾਲ ਅਧੀਨ ਆਉਂਦੇ ਪਿੰਡ ਸੱਦੋਵਾਲ ਵਿਖੇ ਇਕ ਨੌਜਵਾਨ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੇ ਜਾਣ ਉਪਰੰਤ ਪਰਿਵਾਰਕ ਮੈਂਬਰਾਂ ਦੇ ਦੋਸ਼ ਉਪਰੰਤ ਪੰਜ ਵਿਅਕਤੀਆਂ ’ਤੇ ਪਰਚਾ ਦਰਜ ਕੀਤਾ ਗਿਆ ਹੈ। ਥਾਣਾ ਟੱਲੇਵਾਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਲਜੀਤ ਕੌਰ ਪਤਨੀ ਪਿਆਰਾ ਸਿੰਘ ਵਾਸੀ ਸੱਦੋਵਾਲ ਨੇ ਬਿਆਨ ਦਰਜ ਕਰਵਾਏ ਹਨ ਕਿ ਮੇਰਾ ਸਭ ਤੋਂ ਛੋਟਾ ਲੜਕਾ ਗੁਰਬਖਸੀਸ ਸਿੰਘ ਉਰਫ਼ ਮਨੀ ਜੋ ਨਸ਼ੇ ਦਾ ਆਦੀ ਸੀ ਅਤੇ ਚਿੱਟੇ ਵਰਗਾ ਨਸ਼ਾ ਵੀ ਵਰਤਦਾ ਸੀ ਅਤੇ ਉਸ ਨੇ 13 ਅਗਸਤ ਨੂੰ ਸਾਡੇ ਪਿੰਡ ਦੇ ਰਣਜੀਤ ਸਿੰਘ ਪੁੱਤਰ ਅਜਮੇਰ ਸਿੰਘ ਦਾ ਮੋਟਰਸਾਈਕਲ ਸਪਲੈਂਡਰ ਨੰਬਰ ਪੀ.

Ad Position 21
No active advertisement
ਮ੍ਰਿਤਕ ਨੌਜਵਾਨ ਗੁਰਬਖਸ਼ੀਸ਼ ਸਿੰਘ ਮਨੀ ਦੀ ਤਸਵੀਰ। ਨੌਜਵਾਨ ਦੇ ਪਰਿਵਾਰ ਦੇ ਦੋਸ਼ ਸੱਥ ਵਿਚ ਮੁਆਫ਼ੀ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਪਾਉਣ ਦੇ ਡਰ ਤੋਂ ਕੀਤੀ ਨੌਜਵਾਨ ਨੇ ਖ਼ੁਦਕੁਸ਼ੀ 18-08-2026
ਟੱਲੇਵਾਲ, 17 ਅਗਸਤ (ਸੋਨੀ ਚੀਮਾ)-ਥਾਣਾ ਟੱਲੇਵਾਲ ਅਧੀਨ ਆਉਂਦੇ ਪਿੰਡ ਸੱਦੋਵਾਲ ਵਿਖੇ ਇਕ ਨੌਜਵਾਨ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੇ ਜਾਣ ਉਪਰੰਤ ਪਰਿਵਾਰਕ ਮੈਂਬਰਾਂ ਦੇ ਦੋਸ਼ ਉਪਰੰਤ ਪੰਜ ਵਿਅਕਤੀਆਂ ’ਤੇ ਪਰਚਾ ਦਰਜ ਕੀਤਾ ਗਿਆ ਹੈ। ਥਾਣਾ ਟੱਲੇਵਾਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਲਜੀਤ ਕੌਰ ਪਤਨੀ ਪਿਆਰਾ ਸਿੰਘ ਵਾਸੀ ਸੱਦੋਵਾਲ ਨੇ ਬਿਆਨ ਦਰਜ ਕਰਵਾਏ ਹਨ ਕਿ ਮੇਰਾ ਸਭ ਤੋਂ ਛੋਟਾ ਲੜਕਾ ਗੁਰਬਖਸੀਸ ਸਿੰਘ ਉਰਫ਼ ਮਨੀ ਜੋ ਨਸ਼ੇ ਦਾ ਆਦੀ ਸੀ ਅਤੇ ਚਿੱਟੇ ਵਰਗਾ ਨਸ਼ਾ ਵੀ ਵਰਤਦਾ ਸੀ ਅਤੇ ਉਸ ਨੇ 13 ਅਗਸਤ ਨੂੰ ਸਾਡੇ ਪਿੰਡ ਦੇ ਰਣਜੀਤ ਸਿੰਘ ਪੁੱਤਰ ਅਜਮੇਰ ਸਿੰਘ ਦਾ ਮੋਟਰਸਾਈਕਲ ਸਪਲੈਂਡਰ ਨੰਬਰ ਪੀ.ਬੀ 19 ਡੀ 4552 ਉਸ ਦੇ ਘਰ ਅੱਗੋਂ ਚੋਰੀ ਕਰ ਲਿਆ ਅਤੇ ਨਸ਼ੇ ਦੀ ਪੂਰਤੀ ਲਈ ਉਕਤ ਮੋਟਰਸਾਈਕਲ ਨੂੂੰ ਗੁਰਬਖ਼ਸ਼ ਸਿੰਘ ਮਨੀ ਨੇ ਪਿੰਡ ਮੂੰਮ ਦੇ ਸੁਰਿੰਦਰਪਾਲ ਸਿੰਘ ਉਰਫ਼ ਛਿੰਦਾ ਪੁੱਤਰ ਗੁਰਤੇਜ ਸਿੰਘ ਨੂੰ ਇਕ ਹਜ਼ਾਰ ਵਿਚ ਗਹਿਣੇ ਰੱਖ ਦਿੱਤਾ। ਜਿਸ ਸਬੰਧੀ ਸਰਪੰਚ ਤੇਜਿੰਦਰ ਸਿੰਘ ਕੋਲ ਗੁਰਬਖ਼ਸ਼ ਸਿੰਘ ਮੰਨ ਗਿਆ ਕਿ ਮੋਟਰਸਾਈਕਲ ਉਸ ਨੇ ਚੋਰੀ ਕੀਤਾ ਹੈ, ਉਸ ਉਪਰੰਤ ਪੰਚਾਇਤ ਵਿਚ ਮੁਹਤਬਰਾਂ ਅੱਗੇ ਜ਼ੁਬਾਨੀ ਸਮਝੌਤਾ ਹੋਇਆ ਕਿ ਗੁਰਬਖਸੀਸ ਸਿੰਘ ਮਨੀ ਮੋਟਰਸਾਈਕਲ ਲਿਆ ਕੇ ਦੇਣ ਉਪਰੰਤ 2 ਹਜ਼ਾਰ ਦੀ ਨਗਦੀ ਵੀ ਦੇ ਦੇਵੇਗਾ ਅਤੇ ਉਸ ਨੇ ਮੁਆਫ਼ੀ ਵੀ ਮੰਗ ਲਈ, ਪਰ ਰਣਜੀਤ ਸਿੰਘ ਅਤੇ ਪਾਰਟੀ ਨੇ ਉਕਤ ਮਾਮਲੇ ਵਿਚ ਗੁਰਬਖਸੀਸ ਸਿੰਘ ਮਨੀ ਤੋਂ ਪਿੰਡ ਦੀ ਸੱਥ ਵਿਚ ਮੁਆਫ਼ੀ ਮੰਗਵਾਉਣ ਤੋਂ ਇਲਾਵਾ ਵੀਡੀਓ ਨੈਟ ’ਤੇ ਪਾਉਣ ਸਬੰਧੀ ਕਿਹਾ ਗਿਆ। ਜਿਸ ਉਪਰੰਤ ਮੇਰਾ ਲੜਕਾ ਜਦ ਮੋਟਰਸਾਈਕਲ ਲੈਣ ਪਿੰਡ ਮੂੰਮ ਸੁਰਿੰਦਰਪਾਲ ਸਿੰਘ ਉਰਫ਼ ਛਿੰਦਾ ਦੇ ਘਰ ਗਿਆ ਤਾਂ ਉਸ ਨੇ ਮੋਟਰਸਾਈਕਲ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਧਮਕੀ ਵੀ ਦਿੱਤੀ। ਜਿਸ ਉਪਰੰਤ ਗੁਰਬਖਸੀਸ ਸਿੰਘ ਮਨੀ ਘਰ ਆ ਗਿਆ ਅਤੇ ਰਾਤ ਸਮੇਂ ਮਨੀ ਇਕ ਕਮਰੇ ਵਿਚ ਪੈ ਗਿਆ ਅਤੇ ਉਸ ਦੀ ਪਤਨੀ ਆਪਣੀ ਬੇਟੀ ਬਿਮਾਰ ਹੋਣ ਕਾਰਨ ਘਰ ਦੇ ਵਿਹੜੇ ਵਿਚ ਪੈ ਗਈ, ਜਦ ਸਵੇਰ ਸਮੇਂ ਉਸ ਦੀ ਪਤਨੀ ਚਾਹ ਦੇਣ ਕਮਰੇ ਵਿਚ ਗਈ ਤਾਂ ਗੁਰਬਖਸੀਸ ਸਿੰਘ ਮਨੀ ਨੇ ਫਾਹਾ ਲਿਆ ਹੋਇਆ ਅਤੇ ਉਕਤ ਮੌਤ ਦਾ ਕਾਰਨ ਉਕਤਾਨ ਵਿਅਕਤੀ ਹਨ, ਜਿਨ੍ਹਾਂ ਕਾਰਨ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ। ਉਕਤ ਬਿਆਨ ਉਪਰੰਤ ਸੁਰਿੰਦਰਪਾਲ ਸਿੰਘ ਉਰਫ਼ ਛਿੰਦਾ, ਰਣਜੀਤ ਸਿੰਘ, ਦਰਸ਼ਨ ਸਿੰਘ, ਜੀਵਨ ਸਿੰਘ, ਲਵਪ੍ਰੀਤ ਸਿੰਘ ਉਰਫ਼ ਚਿੱਟਾ ਖ਼ਿਲਾਫ਼ ਧਾਰਾ 108, 351 (2) ਬੀ.ਐਨ.ਐਸ ਤਹਿਤ ਪਰਚਾ ਦਰਜ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਸ਼ਹਿਣਾ ਦੀ ਪ੍ਰਬੰਧਕੀ ਕਮੇਟੀ ਵਲੋਂ ਦਾਨੀ ਸੱਜਣਾਂ ਨੂੰ ਸਿਰੋਪਾਓ ਭੇਟ ਕੀਤੇ ਅਗਲੀ ਖ਼ਬਰ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਬਾਜ਼ੀਗਰ ਬਸਤੀ ਦੇ ਨਿਵਾਸੀਆਂ ਨੇ ਕੀਤੀ ਨਗਰ ਕੌਂਸਲ ਵਿਰੁੱਧ ਜੰਮ ਕੇ ਨਾਅਰ...
Ad Position 24