18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਬੂਟਾ ਸਿੰਘ ਚੌਹਾਨ ਦੀ ਸੰਪਾਦਿਤ ਪੁਸਤਕ ‘ਅਜੀਬ ਪਾਤਰਾਂ ਦੀ ਦਾਸਤਾਨ’ ਕੀਤੀ ਰਿਲੀਜ਼

ਬਰਨਾਲਾ, 17 ਅਗਸਤ (ਅਸ਼ੋਕ ਭਾਰਤੀ)-ਸਾਹਿਤ ਸਰਵਰ ਬਰਨਾਲਾ ਵਲੋਂ ਬਹੁਪੱਖੀ ਲੇਖਕ ਅਤੇ ਭਾਰਤੀ ਸਾਹਿਤ ਅਕੈਡਮੀ ਦਿੱਲੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਦੀ ਸੰਪਾਦਿਤ ਕੀਤੀ ਪੁਸਤਕ ‘ਅਜੀਬ ਪਾਤਰਾਂ ਦੀ ਦਾਸਤਾਨ’ ਰਾਮ ਸਰੂਪ ਅਣਖੀ ਮਿਊਜਮ ਬਰਨਾਲਾ ਵਿਖੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਅਲੀਗੜ੍ਹ ਦੇ ਆਧੁਨਿਕ ਭਾਰਤੀ ਭਾਸ਼ਾਵਾਂ ਦੇ ਚੇਅਰਮੈਨ ਡਾ: ਕ੍ਰਾਂਤੀ ਪਾਲ ਵਲੋਂ ਰਿਲੀਜ਼ ਕੀਤੀ ਗਈ। ਇਸ ਮੌਕੇ ਡਾ: ਕ੍ਰਾਂਤੀ ਪਾਲ ਨੇ ਕਿਹਾ ਕਿ ਇਸ ਪੁਸਤਕ ਨੇ ਪੰਜਾਬੀ ਸਾਹਿਤ ਵਿਚ ਲੱਗੀਆਂ ਬਰੇਕਾਂ ਨੂੰ ਤੋੜਿਆ ਹੈ ਲੰਮੇ ਸਮੇਂ ਤੋਂ ਪੰਜਾਬੀ ਅਦਬ ਨੂੰ ਬਰੇਕ ਲੱਗ ਚੁੱਕੇ ਸਨ।

Ad Position 21
No active advertisement
ਅਜੀਤ ਡੈਸਕ 18-08-2026
ਬਰਨਾਲਾ, 17 ਅਗਸਤ (ਅਸ਼ੋਕ ਭਾਰਤੀ)-ਸਾਹਿਤ ਸਰਵਰ ਬਰਨਾਲਾ ਵਲੋਂ ਬਹੁਪੱਖੀ ਲੇਖਕ ਅਤੇ ਭਾਰਤੀ ਸਾਹਿਤ ਅਕੈਡਮੀ ਦਿੱਲੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਦੀ ਸੰਪਾਦਿਤ ਕੀਤੀ ਪੁਸਤਕ ‘ਅਜੀਬ ਪਾਤਰਾਂ ਦੀ ਦਾਸਤਾਨ’ ਰਾਮ ਸਰੂਪ ਅਣਖੀ ਮਿਊਜਮ ਬਰਨਾਲਾ ਵਿਖੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਅਲੀਗੜ੍ਹ ਦੇ ਆਧੁਨਿਕ ਭਾਰਤੀ ਭਾਸ਼ਾਵਾਂ ਦੇ ਚੇਅਰਮੈਨ ਡਾ: ਕ੍ਰਾਂਤੀ ਪਾਲ ਵਲੋਂ ਰਿਲੀਜ਼ ਕੀਤੀ ਗਈ। ਇਸ ਮੌਕੇ ਡਾ: ਕ੍ਰਾਂਤੀ ਪਾਲ ਨੇ ਕਿਹਾ ਕਿ ਇਸ ਪੁਸਤਕ ਨੇ ਪੰਜਾਬੀ ਸਾਹਿਤ ਵਿਚ ਲੱਗੀਆਂ ਬਰੇਕਾਂ ਨੂੰ ਤੋੜਿਆ ਹੈ ਲੰਮੇ ਸਮੇਂ ਤੋਂ ਪੰਜਾਬੀ ਅਦਬ ਨੂੰ ਬਰੇਕ ਲੱਗ ਚੁੱਕੇ ਸਨ। ਕੁੱਝ ਵੀ ਨਵਾਂ ਤੇ ਆਪਣੇਪਣ ਵਰਗਾ ਸਾਹਿਤ ਮਿਲਣਾ ਅਸੰਭਵ ਹੋ ਗਿਆ ਸੀ। ਪਰ ਇਸ ਪੁਸਤਕ ਦੀ ਆਮਦ ਨੇ ਨਵਾਂ ਸਰੂਰ ਚਾੜ੍ਹਿਆ ਹੈ। ਡਾ: ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਪੁਸਤਕ ਵਿਚਲੇ ਲੇਖਾਂ ਨੂੰ ਸੀਰਤਨਾਮੇ ਦਾ ਨਾਮ ਦਿੱਤਾ ਗਿਆ ਹੈ। ਸੀਰਤਨਾਮਾ ਨਾਵਲ ਤੇ ਕਹਾਣੀ ਵਾਂਗ ਬਿਰਤਾਂਤਕ ਸ਼ੈਲੀ ਵਿਚ ਲਿਖਿਆ ਜਾਂਦਾ ਹੈ। ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਇਹ ਮੇਰੀ ਪੰਜਵੀਂ ਸੰਪਾਦਿਤ ਪੁਸਤਕ ਹੈ। ਇਸ ਤੋਂ ਪਹਿਲਾਂ ਮੈਂ ਰਾਮ ਸਰੂਪ ਅਣਖੀ, ਬੂਟਾ ਸਿੰਘ ਸ਼ਾਦ, ਮਿਹਰ ਮਿੱਤਲ ਤੇ ਦਲਿਤ ਮਾਵਾਂ ਬਾਰੇ ਪੁਸਤਕ ਸੰਪਾਦਿਤ ਕਰ ਚੁੱਕਿਆ ਹਾਂ। ਇਸ ਪੁਸਤਕ ਵਿਚ ਵਿਲੱਖਣ ਕਿਸਮ ਦੇ ਪਾਤਰਾਂ ਬਾਰੇ ਵੱਖ-ਵੱਖ ਲੇਖਕਾਂ ਦੇ ਲਿਖੇ ਹੋਏ ਸੀਰਤਨਾਮੇ ਸ਼ਾਮਿਲ ਕੀਤੇ ਗਏ ਹਨ। ਇਸ ਮੌਕੇ ਰਾਮ ਸਰੂਪ ਸ਼ਰਮਾ, ਲਛਮਣ ਦਿਸ ਮੁਸਾਫ਼ਿਰ, ਰਘਬੀਰ ਸਿੰਘ ਗਿੱਲ ਅਤੇ ਡਾ: ਜਸਵੀਰ ਕੌਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੌੜਾਂ ਵਿਖੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਢਿੱਲਵਾਂ ਦਾ ਅਕਾਲੀ ਆਗੂਆਂ ਨੇ ਕੀਤਾ ਸਨਮਾਨ ਅਗਲੀ ਖ਼ਬਰ ਸੁਪਰੀਮ ਕਾਨਵੈਂਟ ਸਕੂਲ ਬਿਲਾਸਪੁਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ
Ad Position 24