ਪਿੰਡ ਗਹਿਲ ਦੀ ਗੁਰਨੂਰ ਨੇ ਜ਼ਿਲ੍ਹੇ ਵਿਚੋਂ ਕੀਤਾ ਦੂਜਾ ਸਥਾਨ ਪ੍ਰਾਪਤ
ਟੱਲੇਵਾਲ, 17 ਅਗਸਤ (ਸੋਨੀ ਚੀਮਾ)-ਇਤਿਹਾਸਕ ਪਿੰਡ ਗਹਿਲ ਨਾਲ ਸਬੰਧਿਤ ਸਰਕਾਰੀ ਹਾਈ ਸਕੂਲ ਦੀ ਨੌਵੀਂ ਕਲਾਸ ਦੀ ਵਿਦਿਆਰਥਣ ਗੁਰਨੂਰ ਕੌਰ ਪੁੱਤਰੀ ਕੁਲਦੀਪ ਸਿੰਘ ਵਲੋਂ ਜ਼ਿਲ੍ਹਾ ਬਰਨਾਲਾ ਵਿਚੋਂ ਏਡਜ਼ ਜਾਗਰੂਕਤਾ ਵਿਸ਼ੇ ’ਤੇ ਲੇਖ ਮੁਕਾਬਲੇ ਵਿਚੋਂ ਜ਼ਿਲ੍ਹੇ ਵਿਚੋਂ ਦੂਜੇ ਸਥਾਨ ਪ੍ਰਾਪਤ ਕੀਤਾ ਹੈ। ਇਸ ਪ੍ਰਾਪਤੀ ਤੇ ਸਰਪੰਚ ਬਲਵੀਰ ਸਿੰਘ ਮਾਨ ਤੇ ਪੰਚਾਇਤੀ ਆਗੂਆਂ ਨੇ ਕਿਹਾ ਕਿ ਗੁਰਨੂਰ ਕੌਰ ਵਰਗੀਆਂ ਹੋਣਹਾਰ ਧੀਆਂ ਸਾਡੇ ਪਿੰਡ ਅਤੇ ਸਮਾਜ ਦਾ ਮਾਣ ਹਨ।
ਟੱਲੇਵਾਲ, 17 ਅਗਸਤ (ਸੋਨੀ ਚੀਮਾ)-ਇਤਿਹਾਸਕ ਪਿੰਡ ਗਹਿਲ ਨਾਲ ਸਬੰਧਿਤ ਸਰਕਾਰੀ ਹਾਈ ਸਕੂਲ ਦੀ ਨੌਵੀਂ ਕਲਾਸ ਦੀ ਵਿਦਿਆਰਥਣ ਗੁਰਨੂਰ ਕੌਰ ਪੁੱਤਰੀ ਕੁਲਦੀਪ ਸਿੰਘ ਵਲੋਂ ਜ਼ਿਲ੍ਹਾ ਬਰਨਾਲਾ ਵਿਚੋਂ ਏਡਜ਼ ਜਾਗਰੂਕਤਾ ਵਿਸ਼ੇ ’ਤੇ ਲੇਖ ਮੁਕਾਬਲੇ ਵਿਚੋਂ ਜ਼ਿਲ੍ਹੇ ਵਿਚੋਂ ਦੂਜੇ ਸਥਾਨ ਪ੍ਰਾਪਤ ਕੀਤਾ ਹੈ। ਇਸ ਪ੍ਰਾਪਤੀ ਤੇ ਸਰਪੰਚ ਬਲਵੀਰ ਸਿੰਘ ਮਾਨ ਤੇ ਪੰਚਾਇਤੀ ਆਗੂਆਂ ਨੇ ਕਿਹਾ ਕਿ ਗੁਰਨੂਰ ਕੌਰ ਵਰਗੀਆਂ ਹੋਣਹਾਰ ਧੀਆਂ ਸਾਡੇ ਪਿੰਡ ਅਤੇ ਸਮਾਜ ਦਾ ਮਾਣ ਹਨ। ਉਨ੍ਹਾਂ ਕਿਹਾ ਕਿ ਪਿੰਡ ਦੇ ਨੌਜਵਾਨਾਂ ਅਤੇ ਬੱਚਿਆਂ ਨੂੰ ਅਜਿਹੇ ਹੋਣਹਾਰ ਬੱਚਿਆਂ ਤੋਂ ਸੇਧ ਲੈ ਕੇ ਪੜ੍ਹਾਈ ਦੇ ਨਾਲ ਨਾਲ ਹੋਰ ਗਤੀਵਿਧੀਆਂ ਵਿਚ ਵੀ ਮਿਹਨਤ ਕਰਨੀ ਚਾਹੀਦੀ ਹੈ। ਇਸ ਮੌਕੇ ਹੋਣਹਾਰ ਵਿਦਿਆਰਥਣ ਗੁਰਨੂਰ ਕੌਰ ਦਾ ਸਰਪੰਚ ਸ: ਬਲਵੀਰ ਸਿੰਘ ਮਾਨ, ਪੰਚ ਕਰਮਜੀਤ ਸਿੰਘ ਸਿੱਧੂ,ਪੰਚ ਜਗਰੂਪ ਸਿੰਘ ਸਿੱਧੂ,ਪੰਚ ਅੰਮ੍ਰਿਤਪਾਲ ਗੋਲਡੀ,ਪੰਚ ਚਮਕੌਰ ਸਿੰਘ, ਸੁਰਜੀਤ ਸਿੰਘ ਚੇਅਰਮੈਨ ਐਸ ਐਮ ਸੀ, ਸਮੁੱਚੀ ਗ੍ਰਾਮ ਪੰਚਾਇਤ ਅਤੇ ਐਸ.ਐਮ.ਸੀ. ਕਮੇਟੀ ਤੇ ਸਮੂਹ ਸਟਾਫ਼ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦਲਜੀਤ ਕੌਰ, ਨਵਦੀਪ ਕੌਰ, ਪ੍ਰਿਆ ਬਾਂਸਲ, ਸਨਦੀਪ ਕੌਰ, ਰਣਜੀਤ ਸਿੰਘ, ਸਰਵਜੀਤ ਸਿੰਘ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।