ਨਿੰਮਵਾਲਾ ਮੌੜ ਵਿਖੇ ਦੋ ਦਿਨਾ ਵਿਚ 50 ਮੋਟਰਾਂ ਤੋਂ ਕੇਬਲ ਤਾਰਾਂ ਚੋਰੀ
ਸ਼ਹਿਣਾ, 17 ਅਗਸਤ (ਸੁਰੇਸ਼ ਗੋਗੀ)-ਪਿੰਡ ਨਿੰਮਵਾਲਾ ਮੌੜ ਵਿਖੇ ਕੇਬਲ ਤਾਰ ਚੋਰਾਂ ਨੇ ਪਿਛਲੇ ਦੋ ਦਿਨਾਂ ਤੋਂ ਕਿਸਾਨਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਵਿਚ ਲਗਾਤਾਰ ਚੋਰ ਗਿਰੋਹ ਨੇ ਕਿਸਾਨਾਂ ਦੀਆਂ 50 ਤੋਂ ਵੱਧ ਮੋਟਰਾਂ ਤੋਂ ਕੇਬਲ ਤਾਰਾਂ ਵੱਢ ਲਈਆਂ।
ਸ
ਸੁਖਵਿੰਦਰ ਸਿੰਘ ਸੱਚ ਧਾਮ ਵਾਲੇ ਅਤੇ ਸੁਖਜੀਤ ਕੌਰ ਵਾਸੀ ਬਰਨਾਲਾ ਨੇ ਆਪਣੇ ਵਿਆਹ ਦੀ 11ਵੀਂ ਵਰ੍ਹੇਗੰਢ ਮਨਾਈ।
18-08-2026
ਸ਼ਹਿਣਾ, 17 ਅਗਸਤ (ਸੁਰੇਸ਼ ਗੋਗੀ)-ਪਿੰਡ ਨਿੰਮਵਾਲਾ ਮੌੜ ਵਿਖੇ ਕੇਬਲ ਤਾਰ ਚੋਰਾਂ ਨੇ ਪਿਛਲੇ ਦੋ ਦਿਨਾਂ ਤੋਂ ਕਿਸਾਨਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਵਿਚ ਲਗਾਤਾਰ ਚੋਰ ਗਿਰੋਹ ਨੇ ਕਿਸਾਨਾਂ ਦੀਆਂ 50 ਤੋਂ ਵੱਧ ਮੋਟਰਾਂ ਤੋਂ ਕੇਬਲ ਤਾਰਾਂ ਵੱਢ ਲਈਆਂ। ਕਿਸਾਨਾਂ ਨੇ ਦੱਸਿਆ ਕਿ ਪਿੰਡ ਨਿੰਮਵਾਲਾ ਦੇ ਕਿਸਾਨ ਭਗਵਾਨ ਸਿੰਘ, ਸੁਰਜੀਤ ਸਿੰਘ ਪੰਚ, ਬਲਦੇਵ ਸਿੰਘ, ਗੁਰਜੰਟ ਸਿੰਘ, ਅਜੈਬ ਸਿੰਘ, ਨਿਰਭੈ ਸਿੰਘ, ਮਲਕੀਤ ਸਿੰਘ, ਗੁਰਦੀਪ ਸਿੰਘ, ਨਿਰਭੈ ਸਿੰਘ ਉਗੋਕੇ, ਚਰਨ ਦਾਸ, ਬੂਟਾ ਸਿੰਘ, ਨਛੱਤਰ ਸਿੰਘ ਸੁਖਪੁਰ ਆਦਿ ਕਿਸਾਨਾਂ ਤੋਂ ਇਲਾਵਾ ਹੋਰ ਨੇੜੇ ਪੈਂਦੇ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ ਵੱਢ ਲਈਆਂ। ਕਿਸਾਨਾਂ ਨੇ ਦੱਸਿਆ ਕਿ ਨਿੰਮਵਾਲਾ ਦੇ ਮੌਜੂਦਾ ਸਰਪੰਚ ਸਰਬਜੀਤ ਸਿੰਘ ਦੀ ਮੋਟਰ ਤੋਂ ਵੀ ਕੇਬਲ ਤਾਰ ਵੱਢੀ ਗਈ ਹੈ। ਇਸ ਸਬੰਧੀ ਪਿੰਡ ਵਾਸੀਆਂ ਦਾ ਇਕੱਠ ਰੱਖਿਆ ਗਿਆ ਅਤੇ ਪੁਲਿਸ ਨੂੰ ਇਤਲਾਹ ਦੇਣ ਤੋਂ ਇਲਾਵਾ ਚੋਰਾਂ ਦੀ ਆਪ ਨਿਸ਼ਾਨਦੇਹੀ ਕਰਨ ਦਾ ਵੀ ਮੁੱਦਾ ਵਿਚਾਰਿਆ ਗਿਆ।