18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਵਿਜੈਇੰਦਰ ਸਿੰਗਲਾ ਦੀ ਕੋਠੀ ਅੱਗੇ ਰਾਸ਼ਟਰ ਗਾਨ ਦਾ ਗਾਇਨ ਕਰਨ ਪਹੁੰਚੇ ਭਾਜਪਾ ਆਗੂ ਅਤੇ ਵਰਕਰਾਂ ਨੂੰ ਪੁਲਿਸ ਨੇ ਬੇਰੀਗੇਟ ਲਗਾ ਕੇ ਕੋਠੀ ਤੱਕ ਜਾਣ ਤੋਂ ਰੋਕਿਆ

ਸੰਗਰੂਰ, 17 ਅਗਸਤ (ਦਮਨਜੀਤ ਸਿੰਘ) - ਭਾਰਤੀ ਜਨਤਾ ਪਾਰਟੀ ਵੱਲੋਂ ਕਾਂਗਰਸ ਪਾਰਟੀ ਉੱਤੇ ਰਾਸ਼ਟਰੀ ਗਾਨ ਦੇ ਅਪਮਾਨ ਦਾ ਦੋਸ਼ ਲਗਾਉਂਦਿਆਂ ਪੰਜਾਬ ਭਰ ਵਿਚ ਕਾਂਗਰਸੀ ਆਗੂਆਂ ਦੇ ਘਰਾਂ ਦਾ ਘਿਰਾਓ ਕੀਤਾ ਗਿਆ ਜਿਸ ਦੇ ਚੱਲਦਿਆਂ ਹੀ ਸੰਗਰੂਰ ਵਿਚ ਵੀ ਜ਼ਿਲ੍ਹਾ ਪ੍ਰਧਾਨ - 1 ਸਰਜੀਵਨ ਜਿੰਦਲ, ਜ਼ਿਲ੍ਹਾ ਪ੍ਰਧਾਨ - 2 ਦਾਮਨ ਥਿੰਦ ਬਾਜਵਾ ਅਤੇ ਸਪੋਰਟਸ ਸੈੱਲ ਦੇ ਇੰਚਾਰਜ ਕਰਮ ਲਹਿਲ ਦੀ ਅਗਵਾਈ ਹੇਠ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਹਾਇਕ ਖਜਾਨਚੀ ਅਤੇ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਅੱਗੇ ਪ੍ਰਦਰਸ਼ਨ ਕੀਤਾ ਗਿਆ l ਇਸ ਪ੍ਰਦਰਸ਼ਨ ਦੌਰਾਨ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਅਨੁਜ ਖੋਸਲਾ ਨੇ ਉਚੇਚੇ ਤੌਰ ਉੱਤੇ ਸ਼ਿਰਕਤ ਕੀਤੀ l ਸਿੰਗਲਾ ਦੀ ਸੰਗਰੂਰ ਸਥਿਤ ਰਿਹਾਇਸ਼ ਤੋਂ ਕੁੱਝ ਕੂ ਦੂਰੀ ਉੱਤੇ ਇਕੱਤਰ ਹੋਏ ਭਾਜਪਾ ਆਗੂਆਂ ਅਤੇ ਵਰਕਰ ਰੋਸ ਮਾਰਚ ਦੇ ਰੂਪ ਵਿਚ ਸਿੰਗਲਾ ਦੀ ਕੋਠੀ ਵੱਲ ਵਧੇ ਪਰ ਕੋਠੀ ਤੋਂ ਕੁੱਝ ਕੂ ਮੀਟਰ ਪਹਿਲਾ ਹੀ ਬੇਰੀਗੇਟ ਲਗਾ ਕੇ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ l ਭਾਜਪਾ ਆਗੂਆਂ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਅੱਗੇ ਵਧਣ ਲਈ ਤਰਕ ਦਿੱਤਾ ਜਾ ਰਿਹਾ ਸੀ ਕਿ ਕਾਂਗਰਸ ਹਾਈਕਮਾਨ ਵੱਲੋਂ ਰਾਸ਼ਟਰ ਗਾਨ ਦਾ ਅਪਮਾਨ ਕੀਤਾ ਗਿਆ ਅਤੇ ਹੁਣ ਓਹ ਸਿੰਗਲਾ ਦੀ ਕੋਠੀ ਅੱਗੇ ਜਾ ਕੇ ਸ਼ਾਂਤਮਈ ਢੰਗ ਨਾਲ ਸਿਰਫ ‘ਵੰਦੇ ਮਾਤਰਮ’ ਦਾ ਗਾਨ ਕਰਨਾ ਚਾਹੁੰਦੇ ਹਨ ਤਾਂ ਜੋ ਕਾਂਗਰਸੀਆਂ ਨੂੰ ਰਾਸ਼ਟਰ ਗਾਨ ਦੀ ਗਰੀਮਾਂ ਅਤੇ ਅਦਬ ਬਾਰੇ ਦੱਸਿਆ ਜਾ ਸਕੇ l ਭਾਜਪਾ ਆਗੂਆਂ ਅਤੇ ਵਰਕਰਾਂ ਵਿਚਾਲੇ ਕਰੀਬ ਇੱਕ ਘੰਟੇ ਤੱਕ ਅੱਗੇ ਵਧਣ ਨੂੰ ਲੈ ਕੇ ਬਹਿਸਬਾਜੀ ਹੁੰਦੀ ਰਹੀ ਪਰ ਪੁਲਿਸ ਵੱਲੋਂ ਭਾਜਪਾਈਆਂ ਨੂੰ ਅੱਗੇ ਨਹੀਂ ਵਧਣ ਦਿੱਤਾ ਗਿਆ l ਕਰੀਬ ਇੱਕ ਘੰਟੇ ਦੀ ਮੁਸ਼ਕਤ ਉਪਰੰਤ ਪੁਲਿਸ ਵੱਲੋਂ ਸੜਕ ਉੱਤੇ ਬੇਰੀਗੇਟ ਇਸ ਸ਼ਰਤ ਉੱਤੇ ਹਟਾਏ ਗਏ ਕਿ ਕੋਈ ਵੀ ਅੱਗੇ ਨਹੀਂ ਵਧੇਗਾ ਅਤੇ ਬੇਰੀਗੇਟ ਹਟਣ ਉਪਰੰਤ ਭਾਜਪਾਈਆਂ ਵੱਲੋਂ ਉੱਥੇ ਹੀ ਉੱਚੀ ਆਵਾਜ਼ ਵਿਚ ਰਾਸ਼ਟਰ ਗਾਨ ਦਾ ਗਾਇਨ ਕਰਨ ਤੋਂ ਬਾਅਦ ਆਪਣਾ ਪ੍ਰਦਰਸ਼ਨ ਸਮਾਪਤ ਕੀਤਾ ਗਿਆ l ਇਸ ਮੌਕੇ ਸੀਨੀਅਰ ਭਾਜਪਾ ਆਗੂ ਹਰਮਨਦੇਵ ਬਾਜਵਾ, ਜ਼ਿਲ੍ਹਾ ਪ੍ਰਧਾਨ ਯੁਵਾ ਮੋਰਚਾ ਸੰਦੀਪ ਸ਼ਰਮਾਂ, ਬਚਿੱਤਰ ਚੱਠਾ ਜ਼ਿਲ੍ਹਾ ਪ੍ਰਧਾਨ ਐਸ. ਸੀ ਮੋਰਚਾ , ਪਰਮਿੰਦਰ ਬੱਬੂ ਭੁੱਲਰ ਯੁਵਾ ਮੋਰਚਾ, ਨਰਿੰਦਰ ਸ਼ੇਰੋਂ ਸਰਕਲ ਪ੍ਰਧਾਨ, ਅਨਿਲ ਸੁਨਾਮ, ਗੋਸ਼ਾ ਧਾਲੀਵਾਲ, ਪ੍ਰਦੀਪ ਗਰਗ, ਅਰਵਿੰਦ ਮੋਦਗਿਲ, ਵਿਜੈ ਸਾਹਨੀ, ਵਿਜੈ ਢੋਲੇਵਾਲ, ਸੁਰਿੰਦਰ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਆਗੂ ਅਤੇ ਵਰਕਰ ਮੌਜੂਦ ਸਨ l ਪ੍ਰਦਰਸ਼ਨ ਕਰਨ ਆਏ ਭਾਜਪਾਈਆਂ ਲਈ ਸਿੰਗਲਾ ਦੀ ਕੋਠੀ ‘ਚੋਂ ਆਇਆ ਨੀਂਬੂ ਪਾਣੀ ਸੰਗਰੂਰ :- ਵਿਜੈਇੰਦਰ ਸਿੰਗਲਾ ਦੀ ਕੋਠੀ ਅੱਗੇ ਪ੍ਰਦਰਸ਼ਨ ਕਰਨ ਪਹੁੰਚੇ ਭਾਜਪਾ ਆਗੂਆ ਅਤੇ ਵਰਕਰਾਂ ਨੂੰ ਜੱਦ ਪੁਲਿਸ ਵੱਲੋਂ ਇੱਕ ਘੰਟੇ ਦੀ ਮੁਸ਼ੱਕਤ ਉਪਰੰਤ ਵੀ ਸਿੰਗਲਾ ਦੀ ਕੋਠੀ ਦੇ ਗੇਟ ਤੱਕ ਨਹੀਂ ਜਾਣ ਦਿੱਤਾ ਗਿਆ ਤਾਂ ਅੱਤ ਦੀ ਗਰਮੀ ਕਾਰਣ ਪਸੀਨੋ ਪਸੀਨ ਹੋਏ ਭਾਜਪਾਈਆਂ ਲਈ ਵਿਜੈਇੰਦਰ ਸਿੰਗਲਾ ਦੇ ਨਿੱਜੀ ਸਹਾਇਕ ਭਰਤ ਗਰਗ ਸੁਨਾਮ ਵੱਲੋਂ ਪ੍ਰਦਰਸ਼ਨ ਵਾਲੀ ਥਾਂ ਉੱਤੇ ਹੀ ਨੀਂਬੂ ਪਾਣੀ ਲਿਆ ਕੇ ਵਰਤਇਆ ਗਿਆ l ਭਰਤ ਗਰਗ ਨੇ ਕਿਹਾ ਕਿ ਸਿੰਗਲਾ ਦੀ ਹਦਾਇਤ ਹੈ ਕਿ ਉਨ੍ਹਾਂ ਦੀ ਕੋਠੀ ਆਏ ਕਿਸੇ ਵੀ ਵਿਅਕਤੀ ਨੂੰ ਬਿਨਾਂ ਚਾਹ ਪਾਣੀ ਪਿਲਾਏ ਨਾਂ ਭੇਜਿਆ ਜਾਵੇ ਜਿਸ ਦੇ ਚੱਲਦਿਆਂ ਹੀ ਉਨ੍ਹਾਂ ਵੱਲੋਂ ਭਾਜਪਾਈਆਂ ਲਈ ਨੀਂਬੂ ਪਾਣੀ ਅਤੇ ਚਾਹ ਦਾ ਇੰਤਜਾਮ ਕੀਤਾ ਗਿਆ ਸੀ l

Ad Position 21
No active advertisement
ਵਿਜੈਇੰਦਰ ਸਿੰਗਲਾ ਦੀ ਕੋਠੀ ਅੱਗੇ ਪ੍ਰਦਰਸ਼ਨ ਕਰਦੇ ਹੋਏ ਭਾਜਪਾ ਆਗੂ। ਤਸਵੀਰ :-ਮੁਕੇਸ਼ ਕੁਮਾਰ 18-08-2026
ਸੰਗਰੂਰ, 17 ਅਗਸਤ (ਦਮਨਜੀਤ ਸਿੰਘ) - ਭਾਰਤੀ ਜਨਤਾ ਪਾਰਟੀ ਵੱਲੋਂ ਕਾਂਗਰਸ ਪਾਰਟੀ ਉੱਤੇ ਰਾਸ਼ਟਰੀ ਗਾਨ ਦੇ ਅਪਮਾਨ ਦਾ ਦੋਸ਼ ਲਗਾਉਂਦਿਆਂ ਪੰਜਾਬ ਭਰ ਵਿਚ ਕਾਂਗਰਸੀ ਆਗੂਆਂ ਦੇ ਘਰਾਂ ਦਾ ਘਿਰਾਓ ਕੀਤਾ ਗਿਆ ਜਿਸ ਦੇ ਚੱਲਦਿਆਂ ਹੀ ਸੰਗਰੂਰ ਵਿਚ ਵੀ ਜ਼ਿਲ੍ਹਾ ਪ੍ਰਧਾਨ - 1 ਸਰਜੀਵਨ ਜਿੰਦਲ, ਜ਼ਿਲ੍ਹਾ ਪ੍ਰਧਾਨ - 2 ਦਾਮਨ ਥਿੰਦ ਬਾਜਵਾ ਅਤੇ ਸਪੋਰਟਸ ਸੈੱਲ ਦੇ ਇੰਚਾਰਜ ਕਰਮ ਲਹਿਲ ਦੀ ਅਗਵਾਈ ਹੇਠ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਹਾਇਕ ਖਜਾਨਚੀ ਅਤੇ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਅੱਗੇ ਪ੍ਰਦਰਸ਼ਨ ਕੀਤਾ ਗਿਆ l ਇਸ ਪ੍ਰਦਰਸ਼ਨ ਦੌਰਾਨ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਅਨੁਜ ਖੋਸਲਾ ਨੇ ਉਚੇਚੇ ਤੌਰ ਉੱਤੇ ਸ਼ਿਰਕਤ ਕੀਤੀ l ਸਿੰਗਲਾ ਦੀ ਸੰਗਰੂਰ ਸਥਿਤ ਰਿਹਾਇਸ਼ ਤੋਂ ਕੁੱਝ ਕੂ ਦੂਰੀ ਉੱਤੇ ਇਕੱਤਰ ਹੋਏ ਭਾਜਪਾ ਆਗੂਆਂ ਅਤੇ ਵਰਕਰ ਰੋਸ ਮਾਰਚ ਦੇ ਰੂਪ ਵਿਚ ਸਿੰਗਲਾ ਦੀ ਕੋਠੀ ਵੱਲ ਵਧੇ ਪਰ ਕੋਠੀ ਤੋਂ ਕੁੱਝ ਕੂ ਮੀਟਰ ਪਹਿਲਾ ਹੀ ਬੇਰੀਗੇਟ ਲਗਾ ਕੇ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ l ਭਾਜਪਾ ਆਗੂਆਂ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਅੱਗੇ ਵਧਣ ਲਈ ਤਰਕ ਦਿੱਤਾ ਜਾ ਰਿਹਾ ਸੀ ਕਿ ਕਾਂਗਰਸ ਹਾਈਕਮਾਨ ਵੱਲੋਂ ਰਾਸ਼ਟਰ ਗਾਨ ਦਾ ਅਪਮਾਨ ਕੀਤਾ ਗਿਆ ਅਤੇ ਹੁਣ ਓਹ ਸਿੰਗਲਾ ਦੀ ਕੋਠੀ ਅੱਗੇ ਜਾ ਕੇ ਸ਼ਾਂਤਮਈ ਢੰਗ ਨਾਲ ਸਿਰਫ ‘ਵੰਦੇ ਮਾਤਰਮ’ ਦਾ ਗਾਨ ਕਰਨਾ ਚਾਹੁੰਦੇ ਹਨ ਤਾਂ ਜੋ ਕਾਂਗਰਸੀਆਂ ਨੂੰ ਰਾਸ਼ਟਰ ਗਾਨ ਦੀ ਗਰੀਮਾਂ ਅਤੇ ਅਦਬ ਬਾਰੇ ਦੱਸਿਆ ਜਾ ਸਕੇ l ਭਾਜਪਾ ਆਗੂਆਂ ਅਤੇ ਵਰਕਰਾਂ ਵਿਚਾਲੇ ਕਰੀਬ ਇੱਕ ਘੰਟੇ ਤੱਕ ਅੱਗੇ ਵਧਣ ਨੂੰ ਲੈ ਕੇ ਬਹਿਸਬਾਜੀ ਹੁੰਦੀ ਰਹੀ ਪਰ ਪੁਲਿਸ ਵੱਲੋਂ ਭਾਜਪਾਈਆਂ ਨੂੰ ਅੱਗੇ ਨਹੀਂ ਵਧਣ ਦਿੱਤਾ ਗਿਆ l ਕਰੀਬ ਇੱਕ ਘੰਟੇ ਦੀ ਮੁਸ਼ਕਤ ਉਪਰੰਤ ਪੁਲਿਸ ਵੱਲੋਂ ਸੜਕ ਉੱਤੇ ਬੇਰੀਗੇਟ ਇਸ ਸ਼ਰਤ ਉੱਤੇ ਹਟਾਏ ਗਏ ਕਿ ਕੋਈ ਵੀ ਅੱਗੇ ਨਹੀਂ ਵਧੇਗਾ ਅਤੇ ਬੇਰੀਗੇਟ ਹਟਣ ਉਪਰੰਤ ਭਾਜਪਾਈਆਂ ਵੱਲੋਂ ਉੱਥੇ ਹੀ ਉੱਚੀ ਆਵਾਜ਼ ਵਿਚ ਰਾਸ਼ਟਰ ਗਾਨ ਦਾ ਗਾਇਨ ਕਰਨ ਤੋਂ ਬਾਅਦ ਆਪਣਾ ਪ੍ਰਦਰਸ਼ਨ ਸਮਾਪਤ ਕੀਤਾ ਗਿਆ l ਇਸ ਮੌਕੇ ਸੀਨੀਅਰ ਭਾਜਪਾ ਆਗੂ ਹਰਮਨਦੇਵ ਬਾਜਵਾ, ਜ਼ਿਲ੍ਹਾ ਪ੍ਰਧਾਨ ਯੁਵਾ ਮੋਰਚਾ ਸੰਦੀਪ ਸ਼ਰਮਾਂ, ਬਚਿੱਤਰ ਚੱਠਾ ਜ਼ਿਲ੍ਹਾ ਪ੍ਰਧਾਨ ਐਸ.ਸੀ ਮੋਰਚਾ , ਪਰਮਿੰਦਰ ਬੱਬੂ ਭੁੱਲਰ ਯੁਵਾ ਮੋਰਚਾ, ਨਰਿੰਦਰ ਸ਼ੇਰੋਂ ਸਰਕਲ ਪ੍ਰਧਾਨ, ਅਨਿਲ ਸੁਨਾਮ, ਗੋਸ਼ਾ ਧਾਲੀਵਾਲ, ਪ੍ਰਦੀਪ ਗਰਗ, ਅਰਵਿੰਦ ਮੋਦਗਿਲ, ਵਿਜੈ ਸਾਹਨੀ, ਵਿਜੈ ਢੋਲੇਵਾਲ, ਸੁਰਿੰਦਰ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਆਗੂ ਅਤੇ ਵਰਕਰ ਮੌਜੂਦ ਸਨ l ਪ੍ਰਦਰਸ਼ਨ ਕਰਨ ਆਏ ਭਾਜਪਾਈਆਂ ਲਈ ਸਿੰਗਲਾ ਦੀ ਕੋਠੀ ‘ਚੋਂ ਆਇਆ ਨੀਂਬੂ ਪਾਣੀ ਸੰਗਰੂਰ :- ਵਿਜੈਇੰਦਰ ਸਿੰਗਲਾ ਦੀ ਕੋਠੀ ਅੱਗੇ ਪ੍ਰਦਰਸ਼ਨ ਕਰਨ ਪਹੁੰਚੇ ਭਾਜਪਾ ਆਗੂਆ ਅਤੇ ਵਰਕਰਾਂ ਨੂੰ ਜੱਦ ਪੁਲਿਸ ਵੱਲੋਂ ਇੱਕ ਘੰਟੇ ਦੀ ਮੁਸ਼ੱਕਤ ਉਪਰੰਤ ਵੀ ਸਿੰਗਲਾ ਦੀ ਕੋਠੀ ਦੇ ਗੇਟ ਤੱਕ ਨਹੀਂ ਜਾਣ ਦਿੱਤਾ ਗਿਆ ਤਾਂ ਅੱਤ ਦੀ ਗਰਮੀ ਕਾਰਣ ਪਸੀਨੋ ਪਸੀਨ ਹੋਏ ਭਾਜਪਾਈਆਂ ਲਈ ਵਿਜੈਇੰਦਰ ਸਿੰਗਲਾ ਦੇ ਨਿੱਜੀ ਸਹਾਇਕ ਭਰਤ ਗਰਗ ਸੁਨਾਮ ਵੱਲੋਂ ਪ੍ਰਦਰਸ਼ਨ ਵਾਲੀ ਥਾਂ ਉੱਤੇ ਹੀ ਨੀਂਬੂ ਪਾਣੀ ਲਿਆ ਕੇ ਵਰਤਇਆ ਗਿਆ l ਭਰਤ ਗਰਗ ਨੇ ਕਿਹਾ ਕਿ ਸਿੰਗਲਾ ਦੀ ਹਦਾਇਤ ਹੈ ਕਿ ਉਨ੍ਹਾਂ ਦੀ ਕੋਠੀ ਆਏ ਕਿਸੇ ਵੀ ਵਿਅਕਤੀ ਨੂੰ ਬਿਨਾਂ ਚਾਹ ਪਾਣੀ ਪਿਲਾਏ ਨਾਂ ਭੇਜਿਆ ਜਾਵੇ ਜਿਸ ਦੇ ਚੱਲਦਿਆਂ ਹੀ ਉਨ੍ਹਾਂ ਵੱਲੋਂ ਭਾਜਪਾਈਆਂ ਲਈ ਨੀਂਬੂ ਪਾਣੀ ਅਤੇ ਚਾਹ ਦਾ ਇੰਤਜਾਮ ਕੀਤਾ ਗਿਆ ਸੀ l
Ad Position 22
No active advertisement
ਪਿਛਲੀ ਖ਼ਬਰ ਹਲਕਾ ਮਹਿਲ ਕਲਾਂ ਦੇ ਹਰ ਪਿੰਡ ’ਚੋਂ ਵੱਡੀ ਗਿਣਤੀ ’ਚ ਲੋਕ ਅਕਾਲੀ ਦਲ (ਵਾਰਿਸ ਪੰਜਾਬ ਦੇ) ਨਾਲ ਜੁੜ ਰਹੇ ਹਨ-ਆਗੂ ਅਗਲੀ ਖ਼ਬਰ ਸੰਗਰੂਰ ’ ਚ ਕਾਂਗਰਸ ਦੇ ਸੀਨੀਅਰ ਆਗੂ ਅਤੇ ਪ੍ਰਮੁੱਖ ਵਰਕਰ ‘ਆਪ’ ’ਚ ਸ਼ਾਮਿਲ
Ad Position 24