18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਬੀ.ਜੀ.ਐੱਸ. ਸਕੂਲ ਦੀਆਂ ਟੀਮਾਂ ਨੇ ਜ਼ੋਨ ਪੱਧਰੀ ਖੇਡਾਂ ਵਿਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਭਦੌੜ, 17 ਅਗਸਤ (ਰਜਿੰਦਰ ਬੱਤਾ, ਵਿਨੋਦ ਕਲਸੀ)-ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਭਦੌੜ ਵਿਖੇ ਜੋਨ ਪੱਧਰ ਫੁੱਟਬਾਲ ਦੀਆਂ ਹੋਈਆਂ ਖੇਡਾਂ ਵਿਚ ਖੇਡਾਂ ਸਕੂਲ ਦੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰਿੰਸੀਪਲ ਨਿਰਦੋਸ ਰਲਹੱਨ ਨੇ ਦੱਸਿਆ ਕਿ ਫੁੱਟਬਾਲ ਦੀਆਂ ਜੋਨ ਪੱਧਰ ਦੀਆਂ ਖੇਡਾਂ ਵਿਚ ਸਕੂਲ ਦੀ ਅੰਡਰ 14, 17, 19 ਲੜਕਿਆਂ ਦੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅੰਡਰ-14 ਫੁੱਟਬਾਲ ਟੀਮ ਨੇ ਸਰਵੋਤਮ ਅਕੈਡਮੀ ਖੁੱਡੀ ਕਲਾਂ ਨੂੰ ਹਰਾ ਕੇ ਪਹਿਲਾ ਸਥਾਨ, ਅੰਡਰ-17 ਫੁੱਟਬਾਲ ਵਿਚ ਸਕੂਲ ਦੀ ਟੀਮ ਨੇ ਬੀ.

Ad Position 21
No active advertisement
ਅਜੀਤ ਡੈਸਕ 18-08-2026
ਭਦੌੜ, 17 ਅਗਸਤ (ਰਜਿੰਦਰ ਬੱਤਾ, ਵਿਨੋਦ ਕਲਸੀ)-ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਭਦੌੜ ਵਿਖੇ ਜੋਨ ਪੱਧਰ ਫੁੱਟਬਾਲ ਦੀਆਂ ਹੋਈਆਂ ਖੇਡਾਂ ਵਿਚ ਖੇਡਾਂ ਸਕੂਲ ਦੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰਿੰਸੀਪਲ ਨਿਰਦੋਸ ਰਲਹੱਨ ਨੇ ਦੱਸਿਆ ਕਿ ਫੁੱਟਬਾਲ ਦੀਆਂ ਜੋਨ ਪੱਧਰ ਦੀਆਂ ਖੇਡਾਂ ਵਿਚ ਸਕੂਲ ਦੀ ਅੰਡਰ 14, 17, 19 ਲੜਕਿਆਂ ਦੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅੰਡਰ-14 ਫੁੱਟਬਾਲ ਟੀਮ ਨੇ ਸਰਵੋਤਮ ਅਕੈਡਮੀ ਖੁੱਡੀ ਕਲਾਂ ਨੂੰ ਹਰਾ ਕੇ ਪਹਿਲਾ ਸਥਾਨ, ਅੰਡਰ-17 ਫੁੱਟਬਾਲ ਵਿਚ ਸਕੂਲ ਦੀ ਟੀਮ ਨੇ ਬੀ.ਵੀ.ਐਸ. ਸਕੂਲ ਖੁੱਡੀ ਕਲਾਂ ਨੂੰ ਹਰਾ ਕੇ ਪਹਿਲਾ ਸਥਾਨ ਅਤੇ ਲੜਕੇ ਅੰਡਰ-19 ਫੁੱਟਬਾਲ ਟੀਮ ਨੇ ਗੌਰਮੈਂਟ ਸਕੂਲ (ਚੀਮਾ ਜੋਧਪੁਰ) ਦੀ ਟੀਮ ਨਾਲ ਮੈਚ ਖੇਡਿਆ ਤੇ ਦੂਸਰਾ ਸਥਾਨ ਹਾਸਲ ਕੀਤਾ। ਪਿ੍ਰੰਸੀਪਲ ਨਿਰਦੋਸ਼ ਰਲਹੱਨ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਅਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਸਕੂਲ ਦੇ ਵਿਦਿਆਰਥੀ ਜਿੱਥੇ ਪੜ੍ਹਾਈ ਵਿਚ ਮੋਹਰੀ ਰਹਿੰਦੇ ਹਨ ਉੱਥੇ ਹਰ ਸਾਲ ਖੇਡਾਂ ਵਿਚ ਵੀ ਮੱਲ੍ਹਾਂ ਮਾਰਦੇ ਹਨ ਅਤੇ ਨਾਲ ਹੀ ਉਨ੍ਹਾਂ ਨੇ ਜਿੱਤ ਦਾ ਸਿਹਰਾ ਸਪੋਰਟਸ ਵਿਭਾਗ ਸਿਰ ਬੰਨਿ੍ਹਆ ਤੇ ਵਿਦਿਆਰਥੀਆਂ ਦੀ ਕਰੜੀ ਮਿਹਨਤ ਅਤੇ ਅਨੁਸ਼ਾਸਨ ਦੀ ਪ੍ਰਸ਼ੰਸਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਪਿੰਡ ਭੱਦਲਵੱਡ ਵਿਖੇ ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਸਾਵਣ ਕਵੀ ਦਰਬਾਰ ਕਰਵਾਇਆ ਅਗਲੀ ਖ਼ਬਰ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ
Ad Position 24