18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਨਾਮਦੇਵ ਮਾਰਗ ’ਤੇ ਵਿਭਾਗ ਵਲੋਂ ਬਣਾਈ ਸੜਕ ਹੋਈ ਖੇਰੂੰ-ਖੇਰੂੰ, ਰਾਹਗੀਰਾਂ ਨੂੰ ਕਰਨਾ ਪੈ ਰਿਹਾ ਭਾਰੀ ਮੁਸ਼ਕਿਲਾਂ ਦਾ ਸਾਹਮਣਾ

ਤਪਾ ਮੰਡੀ, 17 ਅਗਸਤ (ਪ੍ਰਵੀਨ ਗਰਗ)-ਲੋਕ ਨਿਰਮਾਣ ਵਿਭਾਗ ਵਲੋਂ ਤਪਾ ਦੇ ਨਾਮਦੇਵ ਮਾਰਗ ’ਤੇ ਲੱਖਾਂ ਰੁਪਏ ਦੀ ਲਾਗਤ ਨਾਲ ਕੁੱਝ ਸਾਲ ਪਹਿਲਾਂ ਬਣਾਈ ਸੜਕ ’ਤੇ ਬਰਸਾਤ ਦਾ ਪਾਣੀ ਖੜਨ ਨਾਲ ਖੇਰੂੰ ਖੇਰੂੰ ਹੋ ਗਈ ਹੈ। ਜਿਸ ਵਿਚੋਂ ਬੁਰੀ ਤਰ੍ਹਾਂ ਪੱਥਰ ਨਿਕਲ ਚੁੱਕੇ ਹਨ ਅਤੇ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ।

Ad Position 21
No active advertisement
ਅਜੀਤ ਡੈਸਕ 18-08-2026
ਤਪਾ ਮੰਡੀ, 17 ਅਗਸਤ (ਪ੍ਰਵੀਨ ਗਰਗ)-ਲੋਕ ਨਿਰਮਾਣ ਵਿਭਾਗ ਵਲੋਂ ਤਪਾ ਦੇ ਨਾਮਦੇਵ ਮਾਰਗ ’ਤੇ ਲੱਖਾਂ ਰੁਪਏ ਦੀ ਲਾਗਤ ਨਾਲ ਕੁੱਝ ਸਾਲ ਪਹਿਲਾਂ ਬਣਾਈ ਸੜਕ ’ਤੇ ਬਰਸਾਤ ਦਾ ਪਾਣੀ ਖੜਨ ਨਾਲ ਖੇਰੂੰ ਖੇਰੂੰ ਹੋ ਗਈ ਹੈ। ਜਿਸ ਵਿਚੋਂ ਬੁਰੀ ਤਰ੍ਹਾਂ ਪੱਥਰ ਨਿਕਲ ਚੁੱਕੇ ਹਨ ਅਤੇ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਸੜਕ ਵਿਚੋਂ ਨਿਕਲੇ ਇਨ੍ਹਾਂ ਪੱਥਰਾਂ ਕਾਰਨ ਦੋ ਪਹੀਆ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਬਣਨਾ ਪੈ ਰਿਹਾ ਹੈ। ਜਦ ਇਸ ਸਬੰਧੀ ਨਜ਼ਦੀਕੀ ਦੁਕਾਨਦਾਰਾਂ ਤੇ ਰਾਹਗੀਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਜਦੋਂ ਇਹ ਸੜਕ ਬਣਾਈ ਗਈ ਸੀ ਤਾਂ ਇਸ ਦੀਆਂ ਸਾਈਡਾਂ ਤੇ ਪਾਣੀ ਦੀ ਨਿਕਾਸੀ ਲਈ ਬਣਾਏ ਨਾਲੇ ਸੜਕ ਨਾਲੋਂ ਉੱਚੇ ਬਣਾ ਦਿੱਤੇ, ਜੋ ਅੱਜ ਮਿੱਟੀ ਅਤੇ ਗਾਰ ਨਾਲ ਭਰੇ ਪਏ ਹਨ। ਜਦੋਂ ਵੀ ਬਰਸਾਤ ਪੈਂਦੀ ਹੈ ਤਾਂ ਬਰਸਾਤ ਦਾ ਪਾਣੀ ਇਸ ਸੜਕ ਉੱਪਰ ਜਮਾ ਹੋ ਜਾਂਦਾ ਹੈ, ਜਿਸ ਕਾਰਨ ਕਈ ਕਈ ਦਿਨ ਪਾਣੀ ਸੁੱਕਦਾ ਹੀ ਨਹੀਂ, ਲੰਬੇ ਸਮੇਂ ਤੱਕ ਪਾਣੀ ਖੜ੍ਹਾ ਰਹਿਣ ਕਾਰਨ ਸੜਕ ਦੀ ਪਰਤ ਉੱਖੜਨ ਲੱਗ ਪਈ ਹੈ ਅਤੇ ਥਾਂ-ਥਾਂ ਵੱਡੇ-ਵੱਡੇ ਪੱਥਰ ਨਿਕਲ ਆਏ ਹਨ। ਰਾਤ ਸਮੇਂ ਇੱਥੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਸੜਕ ਦੀ ਖਸਤਾ ਹਾਲਤ ਦਾ ਪਤਾ ਨਾ ਲੱਗਣ ਕਾਰਨ ਹਾਦਸੇ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਦੁਕਾਨਦਾਰਾਂ ਅਤੇ ਰਾਹਗੀਰਾਂ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਨਾਮਦੇਵ ਮਾਰਗ ਦੀ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਅਤੇ ਸੜਕ ਦੇ ਦੋਵੇਂ ਪਾਸੇ ਬਣੇ ਨਾਲਿਆਂ ਦੀ ਸਫ਼ਾਈ ਕਰਵਾ ਕੇ ਪਾਣੀ ਦੀ ਨਿਕਾਸੀ ਦਾ ਢੁਕਵਾਂ ਪ੍ਰਬੰਧ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਰਾਹਤ ਮਿਲ ਸਕੇ ਅਤੇ ਹਾਦਸਿਆਂ ਨੂੰ ਰੋਕਿਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਫ਼ਰਦ ਕੇਂਦਰ ਕੰਪਿਊਟਰ ਆਪਰੇਟਰਾਂ ਵਲੋਂ ਮੰਗਾਂ ਨੂੰ ਲੈ ਕੇ ਸੰਘਰਸ਼ ਦਾ ਬਿਗਲ, ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਪਿੰਡ ਭੱਦਲਵੱਡ ਵਿਖੇ ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਸਾਵਣ ਕਵੀ ਦਰਬਾਰ ਕਰਵਾਇਆ
Ad Position 24