ਦਿਨ ਚੜ੍ਹਦੇ ਹੀ ਪਈ ਬਰਸਾਤ ਨੇ ਪੂਰਾ ਸ਼ਹਿਰ ਕੀਤਾ ਜਲ-ਥਲ
ਤਪਾ ਮੰਡੀ, 21 ਅਗਸਤ (ਪ੍ਰਵੀਨ ਗਰਗ)-ਅੱਜ ਦਿਨ ਚੜ੍ਹਦੇ ਹੀ ਬਰਸਾਤ ਕਾਰਨ ਪੂਰਾ ਸ਼ਹਿਰ ਜਲ ਥਲ ਹੋ ਗਿਆ ਅਤੇ ਚੱਲੀਆਂ ਠੰਢੀਆਂ ਹਵਾਵਾਂ ਕਾਰਨ ਭਾਵੇਂ ਲੋਕਾਂ ਨੇ ਗਰਮੀ ਤੋਂ ਵੱਡੀ ਰਾਹਤ ਮਹਿਸੂਸ ਕੀਤੀ, ਪ੍ਰੰਤੂ ਉੱਥੇ ਦੂਜੇ ਪਾਸੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਪਾਣੀ ਭਰਨ ਨਾਲ ਭਾਰੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਲਗਾਤਾਰ ਤੇਜ਼ ਮੀਂਹ ਕਾਰਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਪਾਣੀ ਹੀ ਪਾਣੀ ਨਜ਼ਰ ਆਇਆ।
ਸ
ਸੀਵਰੇਜ ਦੇ ਹੋਦਾਂ ਦੇ ਨੀਵੇਂ ਢੱਕਣ ਦੋ ਪਹੀਆ ਵਾਹਨ ਚਾਲਕਾਂ ਲਈ ਬਣੇ ਸਿਰਦਰਦੀ
22-08-2026
ਤਪਾ ਮੰਡੀ, 21 ਅਗਸਤ (ਪ੍ਰਵੀਨ ਗਰਗ)-ਅੱਜ ਦਿਨ ਚੜ੍ਹਦੇ ਹੀ ਬਰਸਾਤ ਕਾਰਨ ਪੂਰਾ ਸ਼ਹਿਰ ਜਲ ਥਲ ਹੋ ਗਿਆ ਅਤੇ ਚੱਲੀਆਂ ਠੰਢੀਆਂ ਹਵਾਵਾਂ ਕਾਰਨ ਭਾਵੇਂ ਲੋਕਾਂ ਨੇ ਗਰਮੀ ਤੋਂ ਵੱਡੀ ਰਾਹਤ ਮਹਿਸੂਸ ਕੀਤੀ, ਪ੍ਰੰਤੂ ਉੱਥੇ ਦੂਜੇ ਪਾਸੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਪਾਣੀ ਭਰਨ ਨਾਲ ਭਾਰੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਲਗਾਤਾਰ ਤੇਜ਼ ਮੀਂਹ ਕਾਰਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਪਾਣੀ ਹੀ ਪਾਣੀ ਨਜ਼ਰ ਆਇਆ। ਕਈ ਥਾਵਾਂ ’ਤੇ ਪਾਣੀ ਸੜਕਾਂ ਤੋਂ ਹੁੰਦਾ ਹੋਇਆ ਘਰਾਂ ਅਤੇ ਦੁਕਾਨਾਂ ਦੇ ਅੰਦਰ ਤੱਕ ਦਾਖਲ ਹੋ ਗਿਆ। ਇਲਾਕੇ ਦੇ ਨਾਮਦੇਵ ਮਾਰਗ ’ਤੇ ਪਾਣੀ ਭਰਨ ਨਾਲ ਦੋ ਪਹੀਆ ਵਾਹਨ ਚਾਲਕਾਂ ਨੂੰ ਆਪਣੀ ਜਾਨ ਜੋਖ਼ਮ ’ਚ ਪਾ ਕੇ ਲੰਘਣਾ ਪਿਆ, ਕਿਉਂਕਿ ਇਸ ਮਾਰਗ ’ਤੇ ਪਾਣੀ ਭਰਨ ਕਾਰਨ ਸੀਵਰੇਜ ਦੇ ਹੋਦਾਂ ਦੇ ਨੀਵੇਂ ਢੱਕਣ ਬਿਲਕੁਲ ਵੀ ਦਿਖਾਈ ਨਹੀਂ ਦੇ ਰਹੇ ਸਨ, ਜਿਨ੍ਹਾਂ ਕਾਰਨ ਕਿਸੇ ਸਮੇਂ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਜਦਕਿ ਨਗਰ ਕੌਂਸਲ ਤਪਾ ਦੇ ਵਾਰ-ਵਾਰ ਧਿਆਨ ’ਚ ਲਿਆਉਣ ਦੇ ਬਾਵਜੂਦ ਵੀ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਤੋਂ ਇੰਜ ਲੱਗ ਰਿਹਾ ਹੈ ਕਿ ਨਗਰ ਕੌਂਸਲ ਸ਼ਾਇਦ ਕਿਸੇ ਵੱਡੇ ਹਾਦਸੇ ਦੇ ਇੰਤਜ਼ਾਰ ਵਿਚ ਹੈ। ਤੇਜ਼ ਬਰਸਾਤ ਨੇ ਥੋੜ੍ਹੇ ਹੀ ਸਮੇਂ ਵਿਚ ਸ਼ਹਿਰ ਦੀ ਨਿਕਾਸੀ ਪ੍ਰਣਾਲੀ ਦੀ ਪੋਲ ਖੋਲ੍ਹ ਦਿੱਤੀ। ਸ਼ਹਿਰ ਵਿਚ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੜਕਾਂ ਅਤੇ ਬਾਜ਼ਾਰ ਪਾਣੀ ਵਿਚ ਡੁੱਬੇ ਨਜ਼ਰ ਆਏ। ਉੱਧਰ ਦੂਜੇ ਪਾਸੇ ਬਰਸਾਤ ਕਾਰਨ ਕਿਸਾਨਾਂ ਦੇ ਚਿਹਰਿਆਂ ’ਤੇ ਖ਼ੁਸ਼ੀ ਦੀ ਝਲਕ ਦਿਖਾਈ ਦਿੱਤੀ। ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਇਹ ਬਰਸਾਤ ਝੋਨੇ ਦੀ ਫ਼ਸਲ ਲਈ ਬਹੁਤ ਹੀ ਲਾਹੇਵੰਦ ਸਾਬਤ ਹੋਵੇਗੀ।