ਚਿੰਟੂ ਰੋਡ ’ਤੇ ਡੂੰਘਾ ਟੋਆ ਬਣਿਆ ਹਾਦਸਿਆਂ ਦਾ ਕਾਰਨ
ਬਰਨਾਲਾ, 21 ਅਗਸਤ (ਨਰਿੰਦਰ ਅਰੋੜਾ)-ਸ਼ਹਿਰ ਦੇ ਚਿੰਟੂ ਰੋਡ ’ਤੇ ਕਈ ਮਹੀਨਿਆਂ ਤੋਂ ਬਣਿਆ ਡੂੰਘਾ ਟੋਆ ਰਾਹਗੀਰਾਂ ਅਤੇ ਵਾਹਨ ਚਾਲਕਾਂ ਲਈ ਗੰਭੀਰ ਸਮੱਸਿਆ ਬਣਿਆ ਹੋਇਆ ਹੈ। ਸੜਕ ਦੇ ਵਿਚਕਾਰ ਬਣੀ ਇਸ ਟੋਏ ਕਾਰਨ ਜਿੱਥੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਉੱਥੇ ਹੀ ਹਾਦਸਿਆਂ ਦਾ ਖ਼ਤਰਾ ਵੀ ਲਗਾਤਾਰ ਵਧਦਾ ਜਾ ਰਿਹਾ ਹੈ।
ਜ
ਜੇ ਸੜਕ ਦੀ ਜਲਦ ਮੁਰੰਮਤ ਨਾ ਹੋਈ ਤਾਂ ਰੋਡ ਜਾਮ ਕਰ ਕੇ ਕਰਾਂਗੇ ਤਿੱਖਾ ਸੰਘਰਸ਼-ਦੁਕਾਨਦਾਰ ਤੇ ਰਾਹਗੀਰ
ਪਿੰਡ ਕੈਰੇ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਇਕਾਈ ਗਠਿਤ
22-08-2026
ਬਰਨਾਲਾ, 21 ਅਗਸਤ (ਨਰਿੰਦਰ ਅਰੋੜਾ)-ਸ਼ਹਿਰ ਦੇ ਚਿੰਟੂ ਰੋਡ ’ਤੇ ਕਈ ਮਹੀਨਿਆਂ ਤੋਂ ਬਣਿਆ ਡੂੰਘਾ ਟੋਆ ਰਾਹਗੀਰਾਂ ਅਤੇ ਵਾਹਨ ਚਾਲਕਾਂ ਲਈ ਗੰਭੀਰ ਸਮੱਸਿਆ ਬਣਿਆ ਹੋਇਆ ਹੈ। ਸੜਕ ਦੇ ਵਿਚਕਾਰ ਬਣੀ ਇਸ ਟੋਏ ਕਾਰਨ ਜਿੱਥੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਉੱਥੇ ਹੀ ਹਾਦਸਿਆਂ ਦਾ ਖ਼ਤਰਾ ਵੀ ਲਗਾਤਾਰ ਵਧਦਾ ਜਾ ਰਿਹਾ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਵਾਰ-ਵਾਰ ਧਿਆਨ ਦਿਵਾਉਣ ਦੇ ਬਾਵਜੂਦ ਪ੍ਰਸ਼ਾਸਨ ਵਲੋਂ ਇਸ ਸਮੱਸਿਆ ਦਾ ਸਥਾਈ ਹੱਲ ਨਹੀਂ ਕੀਤਾ ਗਿਆ। ਜਾਣਕਾਰੀ ਅਨੁਸਾਰ ਕੁੱਝ ਮਹੀਨੇ ਪਹਿਲਾਂ ਚਿੰਟੂ ਪਾਰਕ ਵਿਖੇ ਟਿਊਬਵੈੱਲ ਲਗਾਉਣ ਦੇ ਕੰਮ ਦੌਰਾਨ ਚਿੰਟੂ ਰੋਡ ’ਤੇ ਵੱਡਾ ਟੋਆ ਪੁੱਟਿਆ ਗਿਆ ਸੀ। ਟਿਊਬਵੈੱਲ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਇਸ ਖੱਡ ਨੂੰ ਸਿਰਫ਼ ਆਰਜ਼ੀ ਤੌਰ ’ਤੇ ਮਿੱਟੀ ਪਾ ਕੇ ਭਰ ਦਿੱਤਾ ਗਿਆ। ਪਰ ਸੜਕ ਦੀ ਪੱਕੇ ਤੌਰ ’ਤੇ ਮੁਰੰਮਤ ਨਾ ਹੋਣ ਕਾਰਨ ਮਿੱਟੀ ਹੌਲੀ-ਹੌਲੀ ਬੈਠਦੀ ਗਈ ਅਤੇ ਹੁਣ ਇੱਥੇ ਮੁੜ ਡੂੰਘਾ ਟੋਇਆ ਬਣ ਗਿਆ ਹੈ। ਪ੍ਰਿੰਸੀਪਲ ਮਹਿੰਦਰ ਕਪਿਲ, ਦਿਨੇਸ਼ ਕੁਮਾਰ ਡਾਇਮੰਡ, ਸੰਜੇ ਬਾਂਸਲ ਅਤੇ ਰਾਕੇਸ਼ ਕੁਮਾਰ ਨੇ ਦੱਸਿਆ ਕਿ ਚਿੰਟੂ ਰੋਡ ਸ਼ਹਿਰ ਦੀ ਇੱਕ ਮਹੱਤਵਪੂਰਨ ਸੜਕ ਹੈ। ਇਹ ਸੜਕ ਰਾਮਬਾਗ ਰੋਡ ਅਤੇ ਕੇ.ਸੀ. ਰੋਡ ਨੂੰ ਆਪਸ ਵਿਚ ਜੋੜਦੀ ਹੈ, ਜਿਸ ਕਾਰਨ ਇੱਥੋਂ ਦਿਨ ਭਰ ਵੱਡੀ ਗਿਣਤੀ ਵਿਚ ਵਾਹਨ ਅਤੇ ਲੋਕ ਲੰਘਦੇ ਹਨ। ਅਜਿਹੀ ਸਥਿਤੀ ਵਿਚ ਸੜਕ ਦੇ ਵਿਚਕਾਰ ਬਣਿਆ ਟੋਇਆ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਦੱਸਿਆ ਕੀ ਇਸ ਟੋਏ ਕਾਰਨ ਇਸ ਰਸਤੇ ਤੋਂ ਲੰਘਦੇ ਦੋ ਪਹੀਆ ਵਾਹਨ ਅਤੇ ਗੱਡੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਮੋਟਰਸਾਈਕਲ ਇਸ ਟੋਏ ਵਿਚ ਡਿਗਦੇ ਹਨ ਅਤੇ ਕਾਰਾਂ ਇੱਕ ਸਾਈਡ ਤੋਂ ਹੀ ਨਿਕਲਦੀਆਂ ਹਨ ਜਿਸ ਕਾਰਨ ਟਰੈਫ਼ਿਕ ਜਾਮ ਵੀ ਰਹਿੰਦਾ ਹੈ ਮੀਂਹ ਪੈਣ ਸਮੇਂ ਸਥਿਤੀ ਹੋਰ ਵੀ ਖ਼ਤਰਨਾਕ ਹੋ ਜਾਂਦੀ ਹੈ। ਰਾਮਬਾਗ ਰੋਡ ਅਤੇ ਚਿੰਟੂ ਰੋਡ ’ਤੇ ਪਾਣੀ ਖੜ੍ਹਾ ਹੋਣ ਕਾਰਨ ਇਹ ਖੱਡ ਪਾਣੀ ਵਿਚ ਲੁਕ ਜਾਂਦੀ ਹੈ ਅਤੇ ਵਾਹਨ ਚਾਲਕਾਂ ਨੂੰ ਇਸ ਦੀ ਡੂੰਘਾਈ ਦਾ ਅੰਦਾਜ਼ਾ ਨਹੀਂ ਲੱਗਦਾ। ਦੁਕਾਨਦਾਰਾਂ ਨੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਰਾਮ ਬਾਗ਼ ਰੋਡ ’ਤੇ ਇਸ ਸੜਕ ਦੇ ਬਿਲਕੁਲ ਨੇੜੇ ਨਗਰ ਨਿਗਮ ਦਾ ਦਫ਼ਤਰ ਮੌਜੂਦ ਹੈ, ਪਰ ਇਸ ਦੇ ਬਾਵਜੂਦ ਸੜਕ ਦੀ ਇਹ ਗੰਭੀਰ ਸਮੱਸਿਆ ਅਧਿਕਾਰੀਆਂ ਦੀ ਨਜ਼ਰ ਵਿਚ ਨਹੀਂ ਆ ਰਹੀ। ਦੁਕਾਨਦਾਰਾਂ ਅਤੇ ਰਾਹਗੀਰਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਵਲੋਂ ਜਲਦ ਇਸ ਟੋਏ ਨੂੰ ਭਰ ਕੇ ਸੜਕ ਦੀ ਮੁਰੰਮਤ ਨਾ ਕਰਵਾਈ ਗਈ ਤਾਂ ਉਹ ਹੋਰ ਜਥੇਬੰਦੀਆਂ ਨੂੰ ਨਾਲ ਲੈ ਕੇ ਰੋਡ ਜਾਮ ਕਰਨ ਲਈ ਮਜਬੂਰ ਹੋਣਗੇ ਅਤੇ ਇਸ ਤੋਂ ਬਾਅਦ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਇਸ ਮੌਕੇ ਰੋਹਿਤ ਕੁਮਾਰ ਅਤੇ ਕਰਮਜੀਤ ਸਿੰਘ ਸਮੇਤ ਹੋਰ ਸਥਾਨਕ ਦੁਕਾਨਦਾਰ ਅਤੇ ਰਾਹਗੀਰ ਵੀ ਹਾਜ਼ਰ ਸਨ।