23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਗੱਡੀ ’ਤੇ ਮੀਂਹ ਦੇ ਪਾਣੀ ਦੇ ਛਿੱਟੇ ਪੈਣ ਕਾਰਨ ਹੋਈ ਲੜਾਈ, ਕਾਰ ਦੀ ਕੀਤੀ ਭੰਨਤੋੜ, ਨੌਜਵਾਨ ਜ਼ਖ਼ਮੀ

ਤਪਾ ਮੰਡੀ, 22 ਅਗਸਤ (ਪ੍ਰਵੀਨ ਗਰਗ)-ਬੀਤੀ ਰਾਤ ਇਲਾਕੇ ਦੀ ਗਲੀ ਨੰਬਰ 7 ਨਜ਼ਦੀਕ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਗੱਡੀ ’ਤੇ ਪਏ ਮੀਂਹ ਦੇ ਪਾਣੀ ਦੇ ਛਿੱਟੇ ਖੂਨੀ ਲੜਾਈ ’ਚ ਬਦਲ ਗਏ। ਜਿਸ ਦੇ ਚਲਦਿਆਂ ਇਸ ਲੜਾਈ ’ਚ ਤਿੰਨ ਦੇ ਕਰੀਬ ਨੌਜਵਾਨਾਂ ਵਲੋਂ ਇੱਕ ਕਾਰ ਦੀ ਭੰਨਤੋੜ ਕਰ ਕੇ ਨੌਜਵਾਨ ਨੂੰ ਗੰਭੀਰ ਜ਼ਖ਼ਮੀ ਕੀਤੇ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ।

Ad Position 21
No active advertisement
ਅਜੀਤ ਡੈਸਕ 23-08-2026
ਤਪਾ ਮੰਡੀ, 22 ਅਗਸਤ (ਪ੍ਰਵੀਨ ਗਰਗ)-ਬੀਤੀ ਰਾਤ ਇਲਾਕੇ ਦੀ ਗਲੀ ਨੰਬਰ 7 ਨਜ਼ਦੀਕ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਗੱਡੀ ’ਤੇ ਪਏ ਮੀਂਹ ਦੇ ਪਾਣੀ ਦੇ ਛਿੱਟੇ ਖੂਨੀ ਲੜਾਈ ’ਚ ਬਦਲ ਗਏ। ਜਿਸ ਦੇ ਚਲਦਿਆਂ ਇਸ ਲੜਾਈ ’ਚ ਤਿੰਨ ਦੇ ਕਰੀਬ ਨੌਜਵਾਨਾਂ ਵਲੋਂ ਇੱਕ ਕਾਰ ਦੀ ਭੰਨਤੋੜ ਕਰ ਕੇ ਨੌਜਵਾਨ ਨੂੰ ਗੰਭੀਰ ਜ਼ਖ਼ਮੀ ਕੀਤੇ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ। ਜਿਸ ਨੂੰ ਇਕੱਠੇ ਹੋਏ ਲੋਕਾਂ ਨੇ ਤੁਰੰਤ ਸਿਵਲ ਹਸਪਤਾਲ ਤਪਾ ਵਿਖੇ ਦਾਖਲ ਕਰਵਾਇਆ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਟੀ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਸ ਖੁਆਇਸ਼ ਕੁਮਾਰ ਉਰਫ ਟਿੰਕੂ ਨੇ ਬਿਆਨ ਕਲਮਬੱਧ ਕਰਵਾਏ ਹਨ ਕਿ ਉਹ ਆਪਣੀ ਗੱਡੀ ਵਿਚ ਸਵਾਰ ਹੋ ਕੇ ਪਿੰਡ ਜੈਤੋ ਤੋਂ ਤਾਜੋ ਕੈਂਚੀਆ ਤਪਾ ਰਾਹੀਂ ਆਪਣੇ ਘਰ ਤਪਾ ਵਿਖੇ ਆ ਰਿਹਾ ਸੀ ਤਾਂ ਪਰਮਵੀਰ ਸਿੰਘ ਉਰਫ ਪਰਮ ਸਿੱਧੂ ਵਾਸੀ ਤਪਾ ਆਪਣੇ 2 ਦੋਸਤਾਂ ਮਨਮੋਹਨ ਗਰਗ ਅਤੇ ਗੁਲਾਬ ਸਿੰਘ ਵਾਸੀਆਨ ਤਪਾ ਸਮੇਤ ਆਪਣੀ ਫਾਰਚੂਨਰ ਗੱਡੀ ’ਚ ਆ ਰਿਹਾ ਸੀ ਤਾਂ ਬਿਆਨਕਾਰ ਦੀ ਗੱਡੀ ਤੋਂ ਉਕਤ ਫਾਰਚੂਨਰ ’ਤੇ ਸੜਕ ’ਤੇ ਖੜ੍ਹਾ ਮੀਂਹ ਦਾ ਪਾਣੀ ਪੈ ਗਿਆ ਸੀ, ਇਸ ਰੰਜਿਸ਼ ਵਿਚ ਦੋਸ਼ੀਆ ਵਲੋਂ ਬਿਅਨਕਾਰ ਖੁਆਇੰਸ ਕੁਮਾਰ ਨੂੰ ਨੇੜੇ ਗਲੀ ਨੰਬਰ 7 ਸਕੂਲ ਰੋਡ ਤਪਾ ਵਿਖੇ ਘੇਰ ਕੇ ਅਸਲਾ ਤਾਣ ਕੇ ਉਸ ਦੀ ਕੁੱਟਮਾਰ ਕੀਤੀ ਗਈ। ਜਦ ਉਸ ਦੇ ਪਿਤਾ ਰਘੁਵੀਰ ਚੰਦ ਬਾਹਰ ਨਿਕਲ ਕੇ ਉਸ ਨੂੰ ਛੁਡਾਉਣ ਲਈ ਮੌਕੇ ’ਤੇ ਪਹੁੰਚੇ ਤਾਂ ਹਮਲਾਵਰਾਂ ਨੇ ਉਨ੍ਹਾਂ ਨਾਲ ਵੀ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਅਤੇ ਹੇਠਾਂ ਸੁੱਟ ਦਿੱਤਾ। ਜਿਸ ’ਤੇ ਦੋਸ਼ੀਆ ਖ਼ਿਲਾਫ਼ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ। ਪਰ ਉਨ੍ਹਾਂ ਇਹ ਵੀ ਦੱਸਿਆ ਕਿ ਦੂਸਰੀ ਧਿਰ ਦੇ ਨੌਜਵਾਨ ਵੀ ਸਿਵਲ ਹਸਪਤਾਲ ਬਰਨਾਲਾ ਵਿਖੇ ਜੇਰੇ ਇਲਾਜ ਹਨ, ਜਿਨ੍ਹਾਂ ਦਾ ਰੁੱਕਾ ਵੀ ਪਹੁੰਚ ਚੁੱਕਾ ਹੈ, ਉਨ੍ਹਾਂ ਦੇ ਵੀ ਬਿਆਨ ਕਲਮਬੱਧ ਕਰ ਕੇ ਜੋ ਵੀ ਕਾਰਵਾਈ ਹੋਈ ਅਮਲ ’ਚ ਲਿਆਂਦੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਐੱਨ.ਐੱਚ.ਐੱਮ. ਇੰਪਲਾਈਜ਼ ਯੂਨੀਅਨ ਇਕਾਈ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਅਗਲੀ ਖ਼ਬਰ ਨਸ਼ੀਲੇ ਪਾਊਡਰ ਸਮੇਤ ਔਰਤ ਕਾਬੂ
Ad Position 24