ਪਿੰਡ ਕੈਰੇ ਦੇ ਨੌਜਵਾਨ ਦੀ ਪਿੰਡ ਭੋਤਨਾ ਵਿਖੇ ਕਰੰਟ ਲੱਗਣ ਕਾਰਨ ਮੌਤ
ਟੱਲੇਵਾਲ, 23 ਅਗਸਤ (ਸੋਨੀ ਚੀਮਾ)-ਪਿੰਡ ਕੈਰੇ ਦੇ ਇਕ ਨੌਜਵਾਨ ਦੀ ਪਿੰਡ ਭੋਤਨਾ ਵਿਖੇ ਕਰੰਟ ਲੱਗਣ ਕਾਰਨ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣੇਦਾਰ ਜਸਮੇਲ ਸਿੰਘ ਨੇ ਦੱਸਿਆ ਕਿ ਪਿੰਡ ਕੈਰੇ ਨਾਲ ਸਬੰਧਿਤ ਇਕ ਨੌਜਵਾਨ ਮਨਪ੍ਰੀਤ ਸਿੰਘ ਪੁੱਤਰ ਜਗਜੀਵਨ ਸਿੰਘ ਉਮਰ 26 ਸਾਲ ਜੋ ਕਿ ਵਕਾਲਤ ਦੀ ਪੜਾਈ ਕਰਨ ਉਪਰੰਤ ਜ਼ਿਲ੍ਹਾ ਬਰਨਾਲਾ ਕੋਰਟ ਵਿਚ ਐਡਵੋਕੇਟ ਵਜੋਂ ਸੇਵਾਵਾਂ ਨਿਭਾ ਰਿਹਾ ਸੀ ਅਤੇ ਬੀਤੀ ਦੇਰ ਸ਼ਾਮ ਪਿੰਡ ਭੋਤਨਾ ਵਿਖੇ ਬਣੇ ਕੈਰੇ ਪੀਜਾ ’ਤੇ ਆਪਣੇ ਸਾਥੀ ਸਮੇਤ ਆਇਆ ਸੀ ਅਤੇ ਕੈਮਰੇ ਦੀ ਸੀ.
ਮ
ਮ੍ਰਿਤਕ ਐਡਵੋਕੇਟ ਮਨਪ੍ਰੀਤ ਸਿੰਘ ਦੀ ਫ਼ਾਈਲ ਫ਼ੋਟੋ।
24-08-2026
ਟੱਲੇਵਾਲ, 23 ਅਗਸਤ (ਸੋਨੀ ਚੀਮਾ)-ਪਿੰਡ ਕੈਰੇ ਦੇ ਇਕ ਨੌਜਵਾਨ ਦੀ ਪਿੰਡ ਭੋਤਨਾ ਵਿਖੇ ਕਰੰਟ ਲੱਗਣ ਕਾਰਨ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣੇਦਾਰ ਜਸਮੇਲ ਸਿੰਘ ਨੇ ਦੱਸਿਆ ਕਿ ਪਿੰਡ ਕੈਰੇ ਨਾਲ ਸਬੰਧਿਤ ਇਕ ਨੌਜਵਾਨ ਮਨਪ੍ਰੀਤ ਸਿੰਘ ਪੁੱਤਰ ਜਗਜੀਵਨ ਸਿੰਘ ਉਮਰ 26 ਸਾਲ ਜੋ ਕਿ ਵਕਾਲਤ ਦੀ ਪੜਾਈ ਕਰਨ ਉਪਰੰਤ ਜ਼ਿਲ੍ਹਾ ਬਰਨਾਲਾ ਕੋਰਟ ਵਿਚ ਐਡਵੋਕੇਟ ਵਜੋਂ ਸੇਵਾਵਾਂ ਨਿਭਾ ਰਿਹਾ ਸੀ ਅਤੇ ਬੀਤੀ ਦੇਰ ਸ਼ਾਮ ਪਿੰਡ ਭੋਤਨਾ ਵਿਖੇ ਬਣੇ ਕੈਰੇ ਪੀਜਾ ’ਤੇ ਆਪਣੇ ਸਾਥੀ ਸਮੇਤ ਆਇਆ ਸੀ ਅਤੇ ਕੈਮਰੇ ਦੀ ਸੀ.ਸੀ.ਟੀ.ਵੀ. ਫੁਟੇਜ ਅਨੁਸਾਰ ਉਹ ਉਕਤ ਸਥਾਨ ’ਤੇ ਬਣਾਈ ਜਾ ਰਹੀ ਨਵੀਂ ਬਿਲਡਿੰਗ ਵਿਚ ਦੇ ੳੁੱਪਰ ਚੜ੍ਹ ਗਿਆ ਅਤੇ ਬਿਲਡਿੰਗ ਦੀ ਨਜਦੀਕ ਲੰਘਦੀਆਂ ਬਿਜਲੀ ਦੀਆਂ ਤਾਰਾਂ ਨੂੰ ਉਸ ਦਾ ਸਿਰ ਟਕਰਾ ਗਿਆ, ਜਿਸ ਉਪਰੰਤ ਪੀਜਾ ਮਾਲਕਾਂ ਵਲੋਂ ਉਸ ਨੂੰ ਇਲਾਜ ਲਈ ਵੀ ਲਿਜਾਇਆ ਗਿਆ, ਪਰ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਥਾਣੇਦਾਰ ਜਸਮੇਲ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਉਪਰੰਤ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।