24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਤਰਕਸ਼ੀਲ ਸੁਸਾਇਟੀ ਵਲੋਂ ਲਗਾਇਆ ਤਿੰਨ ਰੋਜ਼ਾ ਪੁਸਤਕ ਮੇਲਾ ਸਮਾਪਤ, - ਨਾਟਕਾਂ ‘ਸੁਕਰਾਤ’ ਅਤੇ ‘ਠੱਗੀ’ ਦਾ ਹੋਇਆ ਸਫਲ ਮੰਚਣ

ਬਰਨਾਲਾ, 23 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਡਾ: ਨਰਿੰਦਰ ਦਾਭੋਲਕਰ ਦੀ ਯਾਦ ਵਿਚ ਸਥਾਨਕ ਤਰਕਸ਼ੀਲ ਭਵਨ ਵਿਖੇ ਚੱਲ ਰਿਹਾ ਤਿੰਨ ਰੋਜ਼ਾ ਪੁਸਤਕ ਮੇਲਾ ਅੱਜ ਆਖਰੀ ਦਿਨ ਵਿਚਾਰ ਚਰਚਾ, ਇਨਕਲਾਬੀ ਗਾਇਨ ਅਤੇ ਨਾਟਕਾਂ ਦਾ ਚਾਨਣ ਬਿਖਰਦਾ ਹੋਇਆ ਸਮਾਪਤ ਹੋਇਆ। ਸਮਾਗਮ ਦੌਰਾਨ ਉੱਘੇ ਵਿਗਿਆਨੀ ਤੇ ਸ਼ਾਇਰ ਡਾ: ਗੌਹਰ ਰਜ਼ਾ ਨੇ ‘ਮੌਜੂਦਾ ਦੌਰ ਵਿਚ ਵਿਗਿਆਨਕ ਸੋਚ ਅੱਗੇ ਚੁਣੌਤੀਆਂ ਅਤੇ ਸਾਡੇ ਕਾਰਜ’ ਵਿਸ਼ੇ ’ਤੇ ਭਾਵਪੂਰਤ ਸੰਵਾਦ ਰਚਾਇਆ।

Ad Position 21
No active advertisement
ਤਰਕਸ਼ੀਲ ਸੁਸਾਇਟੀ ਵਲੋਂ ਲਗਾਏ ਗਏ ਪੁਸਤਕ ਮੇਲੇ ਦੌਰਾਨ ਸੰਬੋਧਨ ਕਰਦੇ ਹੋਏ ਉੱਘੇ ਵਿਗਿਆਨੀ ਤੇ ਸ਼ਾਇਰ ਡਾ: ਗੌਹਰ ਰਜ਼ਾ। ਅਜੀਤ ਤਸਵੀਰ 24-08-2026
ਬਰਨਾਲਾ, 23 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਡਾ: ਨਰਿੰਦਰ ਦਾਭੋਲਕਰ ਦੀ ਯਾਦ ਵਿਚ ਸਥਾਨਕ ਤਰਕਸ਼ੀਲ ਭਵਨ ਵਿਖੇ ਚੱਲ ਰਿਹਾ ਤਿੰਨ ਰੋਜ਼ਾ ਪੁਸਤਕ ਮੇਲਾ ਅੱਜ ਆਖਰੀ ਦਿਨ ਵਿਚਾਰ ਚਰਚਾ, ਇਨਕਲਾਬੀ ਗਾਇਨ ਅਤੇ ਨਾਟਕਾਂ ਦਾ ਚਾਨਣ ਬਿਖਰਦਾ ਹੋਇਆ ਸਮਾਪਤ ਹੋਇਆ। ਸਮਾਗਮ ਦੌਰਾਨ ਉੱਘੇ ਵਿਗਿਆਨੀ ਤੇ ਸ਼ਾਇਰ ਡਾ: ਗੌਹਰ ਰਜ਼ਾ ਨੇ ‘ਮੌਜੂਦਾ ਦੌਰ ਵਿਚ ਵਿਗਿਆਨਕ ਸੋਚ ਅੱਗੇ ਚੁਣੌਤੀਆਂ ਅਤੇ ਸਾਡੇ ਕਾਰਜ’ ਵਿਸ਼ੇ ’ਤੇ ਭਾਵਪੂਰਤ ਸੰਵਾਦ ਰਚਾਇਆ। ਉਨ੍ਹਾਂ ਆਖਿਆ ਕਿ ਦੇਸ਼ ਵਿਚ ਇਸ ਵਕਤ ਵਿਗਿਆਨਕ ਵਿਚਾਰਧਾਰਾ ਨੂੰ ਮੁੱਖ ਖਤਰਾ ਉਨ੍ਹਾਂ ਫਿਰਕੂਫਾਸ਼ੀ ਤਾਕਤਾਂ ਤੋਂ ਹੈ ਜਿਹੜੀਆਂ ਵਿਦਿਅਕ ਸੰਸਥਾਵਾਂ ਦਾ ਭਗਵਾਂਕਰਨ, ਵਪਾਰੀਕਰਨ, ਨਿੱਜੀਕਰਨ ਕਰ ਕੇ ਅੰਧ ਵਿਸ਼ਵਾਸ਼ ਫੈਲਾਉਣ ਲੱਗੀਆਂ ਹੋਈਆਂ ਹਨ। ਜਿਸ ਸਦਕਾ ਦੇਸ਼ ਵਿਚ ਡੇਰਾਵਾਦ, ਬਾਬਾਵਾਦ ਅਤੇ ਅਗਿਆਨਤਾ ਦਾ ਧੰਦਾ ਫਲ ਫੁਲ ਰਿਹਾ ਹੈ ਅਤੇ ਜਿਸ ਨੂੰ ਮਾਤ ਦੇਣ ਲਈ ਵਿਗਿਆਨਕ ਚੇਤਨਾ ਦੀ ਮਸ਼ਾਲ ਨੂੰ ਹਰ ਦਰ ਤੇ ਲਿਜਾਣ ਦੀ ਲੋੜ ਹੈ। ਉਨ੍ਹਾਂ ਪੁਸਤਕ ਮੇਲੇ ਨੂੰ ਉੱਤਮ ਕਾਰਜ ਦਸਦਿਆਂ ਆਖਿਆ ਕਿ ਲੋਕ ਪੱਖੀ ਸਾਹਿਤ ਦਾ ਸਮਾਜ ਨੂੰ ਬਦਲਣ ਵਿੱਚ ਅਹਿਮ ਰੋਲ ਰਿਹਾ ਹੈ। ਇਸ ਤੋਂ ਪਹਿਲਾਂ ਉੱਘੇ ਲੋਕ ਪੱਖੀ ਗਾਇਕ ਧਰਮਿੰਦਰ ਮਸਾਣੀ ਨੇ ਅਵਤਾਰ ਪਾਸ਼, ਸੰਤ ਰਾਮ ਉਦਾਸੀ ਅਤੇ ਮਹਿੰਦਰ ਸਾਥੀ ਦੇ ਲਿਖੇ ਗੀਤਾਂ ਨੂੰ ਆਪਣੀ ਬੁਲੰਦ ਆਵਾਜ਼ ਨਾਲ ਮਾਹੌਲ ਨੂੰ ਇਨਕਲਾਬੀ ਰੰਗ ਵਿਚ ਰੰਗਿਆ। ਸਮਾਗਮ ਦੌਰਾਨ ਤਰਕਸ਼ੀਲ ਲਹਿਰ ’ਤੇ ਕੰਵਲ ਢਿੱਲੋਂ ਅਤੇ ਬੂਟਾ ਸਿੰਘ ਮਹਿਮੂਦਪੁਰ ਦੀ ਮਨੁੱਖੀ ਅਧਿਕਾਰਾਂ ਬਾਰੇ ਅਨੁਵਾਦਤ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ। ਪ੍ਰਸਿੱਧ ਨਾਟਕਕਾਰ ਕੀਰਤੀ ਕ੍ਰਿਪਾਲ ਦੀ ਨਿਰਦੇਸ਼ਨਾ ਵਿਚ ਨਾਟਿਅਮ ਪੰਜਾਬ ਵਲੋਂ ਨਾਟਕ ‘ਸੁਕਰਾਤ’ ਅਤੇ ਚੰਡੀਗੜ੍ਹ ਸਕੂਲ ਆਫ਼ ਡਰਾਮਾ ਦੀ ਟੀਮ ਵਲੋਂ ਇਕੱਤਰ ਸਿੰਘ ਦੀ ਨਿਰਦੇਸ਼ਨਾ ਹੇਠ ‘ਠੱਗੀ’ ਨਾਟਕਾਂ ਦਾ ਸਫ਼ਲ ਮੰਚਨ ਕੀਤਾ ਗਿਆ। ਸੁਸਾਇਟੀ ਦੇ ਸੂਬਾਈ ਜੱਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ ਨੇ ਪੁਸਤਕ ਮੇਲੇ ਦੀ ਸਫ਼ਲਤਾ ਲਈ ਮਹਿਮਾਨਾਂ, ਸਰੋਤਿਆਂ ਅਤੇ ਪਾਠਕਾਂ ਦਾ ਧੰਨਵਾਦ ਕਰਦਿਆਂ ਹਰ ਸਾਲ ਇਹ ਪੁਸਤਕ ਮੇਲਾ ਲਗਾਉਣ ਦਾ ਭਰੋਸਾ ਦਿੱਤਾ। ਸਮਾਰੋਹ ਵਿਚ ਸੂਬਾ ਕਮੇਟੀ ਆਗੂ ਰਾਜਪਾਲ ਸਿੰਘ, ਰਾਜੇਸ਼ ਅਕਲੀਆ, ਗੁਰਪ੍ਰੀਤ ਸ਼ਹਿਣਾ, ਰਾਮ ਸਵਰਨ ਲੱਖੇਵਾਲੀ, ਸੁਮੀਤ ਅੰਮ੍ਰਿਤਸਰ, ਜਸਵੰਤ ਮੁਹਾਲੀ, ਸੁਖਵਿੰਦਰ ਬਾਗਪੁਰ, ਜੋਗਿੰਦਰ ਕੁੱਲੇਵਾਲ, ਸੁਰਜੀਤ ਟਿੱਬਾ, ਜਸਵੰਤ ਜੀਰਖ, ਜਿੰਦਰ ਬਾਗਪੁਰ, ਪ੍ਰਵੀਨ ਜੰਡਵਾਲਾ, ਮਾਸਟਰ ਪਰਮ ਵੇਦ ਸੰਗਰੂਰ, ਜਸਵੰਤ ਜੀਰਖ, ਬਲਜਿੰਦਰ ਕੌਰ, ਪਰਮਜੀਤ ਕੌਰ, ਡਾ: ਰਾਕੇਸ਼ ਜਿੰਦਲ, ਬਿੰਦਰ ਧਨੌਲਾ, ਜਸਵੀਰ ਸੋਨੀ, ਸਤਪਾਲ ਸਲੋਹ , ਅਜਾਇਬ ਜਲਾਲਆਣਾ, ਗੁਰਦੀਪ ਸਿੰਘ ਲਹਿਰਾ, ਰਾਜਿੰਦਰ ਕੌਰ ਅੰਬਾਲਾ, ਕੁਲਜੀਤ ਫ਼ਾਜ਼ਿਲਕਾ, ਡਾ: ਤਰਲੋਕ ਬੰਧੂ, ਪੁਰਸ਼ੋਤਮ ਬੱਲੀ, ਪ੍ਰਿੰ: ਹਰਿੰਦਰ ਕੌਰ, ਡਾ: ਜਸਬੀਰ ਸਿੰਘ ਔਲਖ, ਪਵਨ ਪਰਿੰਦਾ, ਸੀਤਾ ਰਾਮ, ਗੋਪਾਲ ਕਾਉਂਕੇ, ਗੁਰਮੀਤ ਖਰੜ, ਹਰਚੰਦ ਭਿੰਡਰ, ਜਗਦੀਸ਼ ਨਵਾਂਸ਼ਹਿਰ, ਸੁਰਜੀਤ ਦੌਧਰ, ਅਮੀਸ਼ ਬਾਗਪੁਰ, ਇਕਬਾਲ ਕੌਰ ਉਦਾਸੀ ਤੋਂ ਇਲਾਵਾ ਵੱਡੀ ਗਿਣਤੀ ਸਾਹਿਤ ਪ੍ਰੇਮੀਆਂ, ਜਨਤਕ ਤੇ ਜਮਹੂਰੀ ਅਤੇ ਸਾਹਿਤਕ ਜਥੇਬੰਦੀਆਂ ਦੇ ਆਗੂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪੰਚਮੁਖੀ ਹਨੂੰਮਾਨ ਅਤੇ ਸ਼ਨੀਦੇਵ ਮੰਦਰ ਕਮੇਟੀ ਵਲੋਂ 30ਵੀਂ ਨਿਸ਼ਾਨ ਯਾਤਰਾ ਕੱਢੀ ਅਗਲੀ ਖ਼ਬਰ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ- ਵਿਧਾਇਕ ਉੱਗੋਕੇ
Ad Position 24