ਬਿਜਲੀ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੀ ਅਰਥੀ ਸਾੜ ਕੇ ਨਾਅਰੇਬਾਜ਼ੀ ਕੀਤੀ
ਸ਼ਹਿਣਾ, 28 ਅਗਸਤ (ਸੁਰੇਸ਼ ਗੋਗੀ)-ਸ਼ਹਿਣਾ ਵਿਖੇ ਬਿਜਲੀ ਮੁਲਾਜ਼ਮਾਂ ਨੇ ਸਾਂਝੇ ਤੌਰ ’ਤੇ ਪੰਜਾਬ ਸਰਕਾਰ ਦੀ ਅਰਥੀ ਸਾੜ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਤਿੰਦਰ ਪਾਲ ਸਿੰਘ ਜੱਸੜ ਸੂਬਾ ਮੁੱਖ ਜਥੇਬੰਧਕ ਸਕੱਤਰ ਤੇ ਜਰਨੈਲ ਸਿੰਘ ਭਗਤਪੁਰਾ ਡਿਵੀਜ਼ਨ ਪ੍ਰਧਾਨ ਆਈ.
ਸ਼
ਸ਼ਹਿਣਾ ਵਿਖੇ ਬਿਜਲੀ ਮੁਲਾਜ਼ਮ ਸਰਕਾਰ ਦੀ ਅਰਥੀ ਸਾੜਨ ਸਮੇਂ। ਤਸਵੀਰ : ਸੁਰੇਸ਼ ਗੋਗੀ
29-08-2026
ਸ਼ਹਿਣਾ, 28 ਅਗਸਤ (ਸੁਰੇਸ਼ ਗੋਗੀ)-ਸ਼ਹਿਣਾ ਵਿਖੇ ਬਿਜਲੀ ਮੁਲਾਜ਼ਮਾਂ ਨੇ ਸਾਂਝੇ ਤੌਰ ’ਤੇ ਪੰਜਾਬ ਸਰਕਾਰ ਦੀ ਅਰਥੀ ਸਾੜ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਤਿੰਦਰ ਪਾਲ ਸਿੰਘ ਜੱਸੜ ਸੂਬਾ ਮੁੱਖ ਜਥੇਬੰਧਕ ਸਕੱਤਰ ਤੇ ਜਰਨੈਲ ਸਿੰਘ ਭਗਤਪੁਰਾ ਡਿਵੀਜ਼ਨ ਪ੍ਰਧਾਨ ਆਈ.ਟੀ.ਆਈ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਜਲੰਧਰ ਵਿਖੇ ਸਾਂਝੀ ਤਾਲਮੇਲ ਕਮੇਟੀ ਨੂੰ ਗੱਲਬਾਤ ਲਈ ਬੁਲਾਇਆ ਸੀ ਪਰ ਸਰਕਾਰ ਵਲੋਂ ਮੁਲਾਜ਼ਮ ਆਗੂਆਂ ਨੂੰ ਧਮਕਾਇਆ ਗਿਆ ਅਤੇ ਲਿਖਤੀ ਤੌਰ ’ਤੇ ਹੜਤਾਲ ਵਾਪਸ ਲੈਣ ਲਈ ਦਬਾਅ ਬਣਾਇਆ ਗਿਆ ਕਿ ਤਾਂ ਹੀ ਗੱਲਬਾਤ ਸ਼ੁਰੂ ਹੋਏਗੀ, ਜਿਸ ਨੂੰ ਤਾਲਮੇਲ ਕਮੇਟੀ ਆਗੂਆਂ ਨੇ ਮੁੱਢ ਤੋਂ ਹੀ ਨਕਾਰ ਦਿੱਤਾ ਹੈ ਅਤੇ ਬਿਨਾਂ ਮੀਟਿੰਗ ਕੀਤੀ ਹੀ ਵਾਪਸ ਆ ਗਏ ਅਤੇ ਅਗਲਾ ਸੰਘਰਸ਼ ਤਿੱਖਾ ਕਰਨ ਦੀ ਕੜੀ ਵਜੋਂ ਪੁਤਲੇ ਸਾੜੇ ਜਾ ਰਹੇ ਹਨ। ਸ਼ਹਿਣਾ ਵਿਖੇ ਪ੍ਰਿਤਪਾਲ ਸਿੰਘ ਦੀ ਅਗਵਾਈ ਵਿਚ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਮੁਲਾਜ਼ਮਾਂ ਨਾਲ ਵਾਅਦਾ ਇਖ਼ਲਾਕੀ ਕੀਤੀ ਹੈ, ਸਰਕਾਰ ਨੇ ਮੁਲਾਜ਼ਮ ਦੇ ਰੋਹ ਨੂੰ ਦੇਖਦੇ ਹੋਏ ਪਹਿਲੀ ਮੀਟਿੰਗ ਰੱਖੀ ਸੀ ਪਰ ਮੁੱਖ ਮੰਤਰੀ ਮੀਟਿੰਗ ਕਰਨ ਤੋਂ ਅੱਧਾ ਘੰਟਾ ਪਹਿਲਾਂ ਹੀ ਚਲੇ ਗਏ ਜਿਸ ਨਾਲ ਮੁਲਾਜ਼ਮਾਂ ਦਾ ਰੋਹ ਭੜਕ ਗਿਆ ਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਸਮੇਂ ਜਸਵਿੰਦਰ ਸਿੰਘ ਡਿਵੀਜ਼ਨ ਪ੍ਰਧਾਨ, ਮਨਜਿੰਦਰ ਸਿੰਘ ਯੂ.ਡੀ.ਸੀ, ਹਰਪਾਲ ਸਿੰਘ ਕਲਰਕ, ਪ੍ਰਦੀਪ ਸਿੰਘ ਸਰਕਲ ਆਗੂ, ਮਨਪ੍ਰੀਤ ਸਿੰਘ ਦੀਵਾਨਾ, ਇਕਬਾਲ ਸਿੰਘ ਬੀਹਲਾ, ਗੁਰਦੀਪ ਸਿੰਘ ਭੋਤਨਾ, ਪ੍ਰਦੀਪ ਕੁਮਾਰ, ਜਸਪ੍ਰੀਤ ਸਿੰਘ, ਰਣਜੀਤ ਸਿੰਘ, ਗੁਰਦੀਪ ਸਿੰਘ ਟੱਲੇਵਾਲ, ਬਿਸੰਬਰ ਸਿੰਘ ਕਲਰਕ, ਜਗਜੀਤ ਸਿੰਘ ਅਤੇ ਕੁਲਵੰਤ ਸਿੰਘ ਆਦਿ ਵੀ ਹਾਜ਼ਰ ਸਨ।