28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਗੁਰਦੁਆਰਾ ਸਾਹਿਬ ਕੋਟਦੁੱਨਾਂ ਦੇ ਮਾਮਲੇ ਸੰਬੰਧੀ 14 ਵਿਰੁੱਧ ਮੁਕੱਦਮਾ ਦਰਜ

ਧਨੌਲਾ, 28 ਅਗਸਤ (ਜਤਿੰਦਰ ਸਿੰਘ ਧਨੌਲਾ)-ਗੁਰਦੁਆਰਾ ਸਾਹਿਬ ਕੋਟਦੁੱਨਾਂ ਦੇ ਮਾਮਲੇ ਵਿਚ ਵੱਡੀ ਤਬਦੀਲੀ ਸਾਹਮਣੇ ਆਈ ਹੈ। ਐਸ.

Ad Position 21
No active advertisement
ਅਜੀਤ ਡੈਸਕ 29-08-2026
ਧਨੌਲਾ, 28 ਅਗਸਤ (ਜਤਿੰਦਰ ਸਿੰਘ ਧਨੌਲਾ)-ਗੁਰਦੁਆਰਾ ਸਾਹਿਬ ਕੋਟਦੁੱਨਾਂ ਦੇ ਮਾਮਲੇ ਵਿਚ ਵੱਡੀ ਤਬਦੀਲੀ ਸਾਹਮਣੇ ਆਈ ਹੈ। ਐਸ.ਐਸ.ਪੀ ਬਰਨਾਲਾ ਸਰਫ਼ਰਾਜ਼ ਆਲਮ ਨੇ ਸਪਸ਼ਟ ਕਰਦਿਆਂ ਦੱਸਿਆ ਕਿ ਸੁਰਿੰਦਰ ਸਿੰਘ ਪੁੱਤਰ ਨਿਰਭੈ ਸਿੰਘ ਵਾਸੀ ਅਰਬਨ ਸਟੇਟ ਫੇਸ ਨੰਬਰ ਇਕ ਅਸਥਾਨ ਅਕਾਲ ਬੁੰਗਾ ਸਾਹਿਬ ਸੁਭਾਨਾਂ ਜਲੰਧਰ ਹਾਲ ਆਬਾਦ ਸ਼੍ਰੀ ਗੁਰਦੁਆਰਾ ਸਾਹਿਬ ਕੋਟਦੁੰਨਾਂ ਨੇ ਬਿਆਨ ਦਰਜ ਕਰਵਾਉਂਦੇ ਦੱਸਿਆ ਕਿ ਉਹ 14 ਅਗਸਤ ਨੂੰ ਗੁਰਦੁਆਰਾ ਸਾਹਿਬ ਪਿੰਡ ਕੋਟਦੁੰਨਾਂ ਬਾਬਾ ਮਣੀ ਸਿੰਘ ਜੀ ਦੀ ਬਰਸੀ ਮਨਾਉਣ ਸਬੰਧੀ ਤਿਆਰੀ ਸਬੰਧੀ ਆਏ ਸਨ। ਬਿਆਨ ਵਿਚ ਦੱਸਿਆ ਕਿ ਉਹ ਸਿੱਧੇ ਦਿਨ ਇਕ ਪਿਕਅਪ ਗੱਡੀ ਇਕ ਇਨੋਵਾ ਗੱਡੀ, ਤਿੰਨ ਹੋਰ ਗੱਡੀਆਂ ਵਿਚ ਕਰੀਬ ਵਿਅਕਤੀ ਜਿਨ੍ਹਾਂ ਪਾਸ ਅਸਲਾ ਤੇ ਮਾਰੂ ਹਥਿਆਰ ਸਨ। ਉੱਥੇ ਪੁੱਜ ਗਏ। ਉਨ੍ਹਾਂ ਦੱਸਿਆ ਕਿ ਪੁੱਜੇ ਵਿਅਕਤੀਆਂ ਵਿਚ ਬਲਜਿੰਦਰ ਸਿੰਘ ਉਰਫ਼ ਕਿੰਦਾ ਸਰਪੰਚ ਵਾਸੀ ਕੋਟਦੁੰਨਾਂ, ਜਸਵਿੰਦਰ ਸਿੰਘ ਪੰਚ ਵਾਸੀ ਪੰਧੇਰ ਕਹਿੰਦੇ ਸਰਪੰਚ ਦੇ ਤਾਏ ਦਾ ਲੜਕਾ ਬਿੰਦਰ ਸਿੰਘ ਵਾਸੀ ਕੋਟਦੁੰਨਾਂ ਕਿਰਪਾਨਾਂ ਤੇ ਹੋਰ ਮਾਰੂ ਹਥਿਆਰਾਂ ਸਮੇਤ ਪੁੱਜ ਗਏ। ਜਿਨ੍ਹਾਂ ਨਾਲ 167 ਦੇ ਕਰੀਬ ਨਾਮਾਲੂਮ ਵਿਅਕਤੀ ਨਿਹੰਗਾਂ ਦੇ ਬਣੇ ਵਿਚ ਸਨ। ਜਿਨ੍ਹਾਂ ਪਾਸ ਨਾਜਾਇਜ਼ ਲਾਇਸੰਸ ਰਾਈਫਲਾਂ ਸਨ ਜਿਨ੍ਹਾਂ ਨੇ ਸੁਰਿੰਦਰ ਸਿੰਘ ਨੂੰ ਹਥਿਆਰਾਂ ਦੇ ਜ਼ੋਰ ’ਤੇ ਬੰਦੀ ਬਣਾ ਕੇ ਇਕ ਸਾਈਡ ’ਤੇ ਲੈ ਗਏ ਅਤੇ ਉਨ੍ਹਾਂ ਦੀ ਕੁੱਟਮਾਰ ਕੀਤੀ। ਉਸ ਨੇ ਦੱਸਿਆ ਕਿ ਮੌਕੇ ’ ਤੇ ਸੇਵਾਦਾਰਾਂ ਨੂੰ ਵੀ ਬੰਦੀ ਬਣਾ ਲਿਆ ਗਿਆ ਤੇ ਇਕ ਸਾਈਡ ’ਤੇ ਬਿਠਾ ਲਿਆ। ਸੁਰਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਕਿਹਾ ਗਿਆ ਕਿ ਅਸੀਂ ਤੇਰੇ ’ਤੇ ਬੇਅਦਬੀ ਦਾ ਇਲਜ਼ਾਮ ਲਗਾ ਕੇ ਤੇਰਾ ਸੋਧਾ ਲਗਾਵਾਂਗੇ। ਉਨ੍ਹਾਂ ਦੱਸਿਆ ਕਿ ਵਾਰੀ-ਵਾਰੀ ਸਾਰੇ ਉਨ੍ਹਾਂ ਨੂੰ ਇਹੀ ਗੱਲ ਦੋਹਰਾ ਕੇ ਡਰਾਉਣ ਲੱਗੇ। ਉਨ੍ਹਾਂ ਦੱਸਿਆ ਕਿ ਬਰਜਿੰਦਰ ਸਿੰਘ ਉਰਫ਼ ਕਿੰਦਾ ਤੇ ਨਾਲ ਹੋਰਾਂ ਵਿਅਕਤੀਆਂ ਨੇ ਵਾਰ-ਵਾਰ ਕਿਹਾ ਕਿ ਉਨ੍ਹਾਂ ’ਤੇ ਪਹਿਲਾਂ ਵੀ ਬੜੇ ਮੁਕੱਦਮੇ ਦਰਜ ਹਨ। ਜਦ ਸੁਰਿੰਦਰ ਸਿੰਘ ਪੂਰੀ ਤਰ੍ਹਾਂ ਡਰ ਗਿਆ ਤਾਂ ਉਨ੍ਹਾਂ ਦੱਸਿਆ ਕਿ ਮੈਨੂੰ ਇਹ ਕਿਹਾ ਗਿਆ ਕਿ ਤੇਰੀ ਜਾਨ ਬਖ਼ਸ਼ ਦਿੱਤੀ ਜਾਵੇਗੀ, ਬਦਲੇ ਵਿਚ ਤੂੰ ਪੰਜ ਕਰੋੜ ਰੁਪਏ, ਦੋ ਕਿੱਲੋ ਸੋਨਾ ਫਿਰੌਤੀ ਦੇ ਤੌਰ ’ਤੇ ਦੇ ਦੇ। ਸੁਰਿੰਦਰ ਸਿੰਘ ਨੇ ਦੱਸਿਆ ਜਦ ਉਹ ਪੂਰੀ ਤਰ੍ਹਾਂ ਡਰ ਗਿਆ ਤਾਂ ਉਸ ਨੇ ਡੇਢ ਕਰੋੜ ਰੁਪਏ ਜਾਨ ਬਚਾਉਣ ਲਈ ਦੇਣ ਦਾ ਸੌਦਾ ਤੈਅ ਕਰ ਲਿਆ। ਸੁਰਿੰਦਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਗ੍ਰਾਮ ਪੰਚਾਇਤ ਦੇ ਲੈਟਰ ਪੈਡ ਤੇ ਨਿਹੰਗ ਸਿੰਘਾਂ ਦੇ ਲੈਟਰ ਪੈਡ ’ਤੇ ਖ਼ਾਲੀ ਕਾਗ਼ਜ਼ਾਂ ’ਤੇ ਦਸਤਖ਼ਤ ਵੀ ਕਰਵਾ ਲਏ। ਸੁਰਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਇਹ ਵੀ ਕਿਹਾ ਗਿਆ ਕਿ ਤੂੰ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਛੱਡ ਕੇ ਚਲਾ ਜਾ ਅਤੇ ਪ੍ਰਬੰਧ ਅਸੀਂ ਖ਼ੁਦ ਦੇਖ ਲਵਾਂਗੇ। ਸੁਰਿੰਦਰ ਸਿੰਘ ਨੇ ਦੱਸਿਆ ਕਿ ਬਲਜਿੰਦਰ ਸਿੰਘ ਉਰਫ਼ ਕਿੰਦਾ ਸਰਪੰਚ ਅਤੇ ਦੋ ਤਿੰਨ ਹੋਰ ਵਿਅਕਤੀਆਂ ਨੇ ਸੁਰਿੰਦਰ ਸਿੰਘ ਦੇ ਪਾਇਆ ਛੋਟਾ ਕਿੱਟ ਬੈਗ ਝਪਟ ਮਾਰ ਕੇ ਖੋਲਿ੍ਹਆ ਜਿਸ ਵਿਚ ਕਰੀਬ ਤਿੰਨ ਲੱਖ ਰੁਪਏ ਕੱਢ ਕੇ ਆਪਸ ਵਿਚ ਵੰਡ ਲਏ ਅਤੇ ਮੇਰੇ ਦੋ ਏ.ਟੀ.ਐਮ ਕੱਢ ਲਏ ਉਨ੍ਹਾਂ ਦੇ ਪਾਸ ਵਰਡ ਹਥਿਆਰਾਂ ਦੀ ਨੋਕ ’ਤੇ ਪੁੱਛ ਲਏ ਗਏ ਅਤੇ ਮੋਬਾਈਲ ਫ਼ੋਨ ਵੀ ਖੋਲ ਲਿਆ ਗਿਆ ਤੇ ਉਸ ਦੇ ਏ.ਟੀ.ਐਮ ਵਿਚੋਂ ਪੈਸੇ ਕਢਵਾ ਲਏ ਗਏ। ਸੁਰਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਬਰਨਾਲੇ ਪੁੱਜ ਕੇ ਪੰਜ ਲੱਖ ਰੁਪਏ ਉਨ੍ਹਾਂ ਨੂੰ ਦੇ ਦਿੱਤੇ ਸਨ ਤੇ ਅੱਜ ਉਹ ਸਾਰੇ ਇਕੱਤਰ ਹੋ ਕੇ ਸੁਰਿੰਦਰ ਸਿੰਘ ਪਾਸੋਂ 20 ਲੱਖ ਰੁਪਏ ਦੀ ਫਿਰੌਤੀ ਹਾਸਲ ਕਰਨ ਲਈ ਆਏ ਹੋਏ ਸਨ। ਸੁਰਿੰਦਰ ਸਿੰਘ ਦੀ ਸ਼ਿਕਾਇਤ ’ਤੇ ਪੁਲਿਸ ਵਲੋਂ ਵੱਖ-ਵੱਖ ਟੀਮਾਂ ਬਣਾ ਕੇ ਨਾਮਜਦਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਸ ਵਿਰੁੱਧ ਮੁਕੱਦਮਾ ਨੰਬਰ 140 ਦਰਜ ਕਰ ਕੇ ਧਾਰਾ 304 ,140, 127, 308, 5/351 2/317, 3/190, 191/3, 115/2, 111 ਬੀ.ਐਨ.ਐਸ 2023, 25/27/54/59 ਆਰਮਜ਼ ਐਕਟ ਥਾਣਾ ਧਨੌਲਾ ਵਿਖੇ ਦਰਜ ਕਰ ਕੇ ਤਫ਼ਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਾਨਯੋਗ ਅਦਾਲਤ ਵਲੋਂ ਛੇ ਮੁਲਜ਼ਮਾਂ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ। ਜਿਨ੍ਹਾਂ ਵਿਚ ਸਰਪੰਚ ਬਲਜਿੰਦਰ ਸਿੰਘ ਉਰਫ਼ ਕਿੰਦਾ ਪੁੱਤਰ ਦਰਸ਼ਨ ਸਿੰਘ, ਬਲਵਿੰਦਰ ਸਿੰਘ ਉਰਫ਼ ਬਿੰਦਰ ਪੁੱਤਰ ਬਲਦੇਵ ਸਿੰਘ, ਗੁਰਵਿੰਦਰ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀਆਂ ਨੂੰ ਕੋਟਦੁੱਨਾਂ, ਜਸਵਿੰਦਰ ਸਿੰਘ ਮੈਂਬਰ ਪੁੱਤਰ ਨਾਹਰ ਸਿੰਘ ਵਾਸੀ ਪੰਧੇਰ, ਬਾਬਾ ਨਰਾਇਣ ਸਿੰਘ ਪੁੱਤਰ ਦਰਸ਼ਨ ਸਿੰਘ, ਜਸਕਰਨਪ੍ਰੀਤ ਸਿੰਘ ਪੁੱਤਰ ਨਰਾਇਣ ਸਿੰਘ ਵਾਸੀ ਅਮਰਕੋਟ ਦਾ ਰਿਮਾਂਡ ਲਿਆ ਗਿਆ ਹੈ। ਜਦ ਕਿ ਵੀਰ ਸਿੰਘ ਪੁੱਤਰ ਜੋਗਿੰਦਰ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਜੋਗਿੰਦਰ ਸਿੰਘ, ਰਣਜੀਤ ਸਿੰਘ ਪੁੱਤਰ ਸੁਲੱਖਣ ਸਿੰਘ ਬਾਸੀ ਸੇਖਪੁਰਾ ਜੰਡਿਆਲਾ ਗੁਰੂ, ਰੇਸ਼ਮ ਸਿੰਘ ਪੁੱਤਰ ਤੇਜਾ ਸਿੰਘ, ਅਨੰਦਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀਆਂ ਹਮੀਰਾ, ਗੁਰਪ੍ਰੀਤ ਸਿੰਘ ਪੁੱਤਰ ਅਮਰ ਸਿੰਘ, ਧਰਮ ਸਿੰਘ ਪੁੱਤਰ ਕਰਤਾਰ ਸਿੰਘ ਵਾਸੀਆਂ ਨੇ ਜੰਡਿਆਲਾ ਗੁਰੂ, ਵਿਨੋਦ ਕੁਮਾਰ ਪੁੱਤਰ ਅਨੂਪ ਕੁਮਾਰ ਵਾਸੀ ਸੁਭਾਨਪੁਰ ਜੁਡੀਸ਼ੀਅਲ ਰਿਮਾਂਡ ਤੇ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਪਾਸੋਂ ਦੋ ਰਾਈਫਲਾਂ 12 ਬੋਰ, 10 ਜਿੰਦਾ ਕਾਰਤੂਸ 12 ਬੋਰ, 8 ਕਿਰਪਾਨਾਂ ਇਕ ਕ੍ਰੋਸ-ਬੋ ਬਰਾਮਦ ਕੀਤੇ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਗੈਰ ਕਾਨੂੰਨੀ ਲਾਟਰੀ ਸਕੀਮ ਚਲਾਉਣ ਵਾਲੇ ਵਿਅਕਤੀਆਂ ਖ਼ਿਲਾਫ਼ ਥਾਣਾ ਰੂੜੇਕੇ ਕਲਾਂ ਵਿਖੇ ਮਾਮਲਾ ਦਰਜ ਅਗਲੀ ਖ਼ਬਰ ਬਿਜਲੀ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੀ ਅਰਥੀ ਸਾੜ ਕੇ ਨਾਅਰੇਬਾਜ਼ੀ ਕੀਤੀ
Ad Position 24