29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਗੈਰ ਕਾਨੂੰਨੀ ਲਾਟਰੀ ਸਕੀਮ ਚਲਾਉਣ ਵਾਲੇ ਵਿਅਕਤੀਆਂ ਖ਼ਿਲਾਫ਼ ਥਾਣਾ ਰੂੜੇਕੇ ਕਲਾਂ ਵਿਖੇ ਮਾਮਲਾ ਦਰਜ

ਰੂੜੇਕੇ ਕਲਾਂ, 28 ਅਗਸਤ (ਗੁਰਪ੍ਰੀਤ ਸਿੰਘ ਕਾਹਨੇਕੇ)-ਗੈਰ ਕਾਨੂੰਨੀ ਲਾਟਰੀ ਸਕੀਮ ਚਲਾ ਕੇ ਭੋਲੇ ਭਾਲੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਵਿਅਕਤੀਆਂ ਖ਼ਿਲਾਫ਼ ਪੁਲਿਸ ਥਾਣਾ ਰੂੜੇਕੇ ਕਲਾਂ ਵਿਖੇ ਮਾਮਲਾ ਦਰਜ ਕਰ ਕੇ ਪੁਲਿਸ ਨੇ ਦੋ ਵਿਅਕਤੀਆਂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਕੇ ਲਾਟਰੀ ਟਿਕਟਾਂ ਵਾਊਚਰ ਤੇ ਬੈਨਰ ਬਰਾਮਦ ਕੀਤੇ ਹਨ। ਦਰਜ ਮਾਮਲੇ ਦੀ ਕਹਾਣੀ ਅਨੁਸਾਰ ਪੁਲਿਸ ਪਾਰਟੀ ਥਾਣੇਦਾਰ ਮੁਕੇਸ਼ ਕੁਮਾਰ ਦੀ ਅਗਵਾਈ ਵਿਚ ਬੱਸ ਸਟੈਂਡ ਰੂੜੇਕੇ ਕਲਾਂ ਵਿਖੇ ਮੌਜੂਦ ਸੀ ਤਾਂ ਮੁਖ਼ਬਰ ਨੇ ਆ ਕੇ ਪੁਲਿਸ ਪਾਰਟੀ ਨੂੰ ਸੂਚਨਾ ਦਿੱਤੀ ਕਿ ਜਸਪਾਲ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਮਾਨਸਾ, ਸੰਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਭੈਣੀ ਜੱਸਾ, ਸੋਨਾ ਵਾਸੀ ਸਾਹੋਕੇ ਜ਼ਿਲ੍ਹਾ ਸੰਗਰੂਰ ਅਤੇ ਸੱਤ ਅੱਠ ਨਾਮਾਲੂਮ ਵਿਅਕਤੀਆਂ ਨੇ ਆਪਸ ਵਿਚ ਸਾਜ਼ ਬਾਜ਼ ਹੋ ਕੇ ਇਕ ਗਰੁੱਪ ਬਣਾਇਆ ਹੋਇਆ ਹੈ।

Ad Position 21
No active advertisement
ਅਜੀਤ ਡੈਸਕ 29-08-2026
ਰੂੜੇਕੇ ਕਲਾਂ, 28 ਅਗਸਤ (ਗੁਰਪ੍ਰੀਤ ਸਿੰਘ ਕਾਹਨੇਕੇ)-ਗੈਰ ਕਾਨੂੰਨੀ ਲਾਟਰੀ ਸਕੀਮ ਚਲਾ ਕੇ ਭੋਲੇ ਭਾਲੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਵਿਅਕਤੀਆਂ ਖ਼ਿਲਾਫ਼ ਪੁਲਿਸ ਥਾਣਾ ਰੂੜੇਕੇ ਕਲਾਂ ਵਿਖੇ ਮਾਮਲਾ ਦਰਜ ਕਰ ਕੇ ਪੁਲਿਸ ਨੇ ਦੋ ਵਿਅਕਤੀਆਂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਕੇ ਲਾਟਰੀ ਟਿਕਟਾਂ ਵਾਊਚਰ ਤੇ ਬੈਨਰ ਬਰਾਮਦ ਕੀਤੇ ਹਨ। ਦਰਜ ਮਾਮਲੇ ਦੀ ਕਹਾਣੀ ਅਨੁਸਾਰ ਪੁਲਿਸ ਪਾਰਟੀ ਥਾਣੇਦਾਰ ਮੁਕੇਸ਼ ਕੁਮਾਰ ਦੀ ਅਗਵਾਈ ਵਿਚ ਬੱਸ ਸਟੈਂਡ ਰੂੜੇਕੇ ਕਲਾਂ ਵਿਖੇ ਮੌਜੂਦ ਸੀ ਤਾਂ ਮੁਖ਼ਬਰ ਨੇ ਆ ਕੇ ਪੁਲਿਸ ਪਾਰਟੀ ਨੂੰ ਸੂਚਨਾ ਦਿੱਤੀ ਕਿ ਜਸਪਾਲ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਮਾਨਸਾ, ਸੰਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਭੈਣੀ ਜੱਸਾ, ਸੋਨਾ ਵਾਸੀ ਸਾਹੋਕੇ ਜ਼ਿਲ੍ਹਾ ਸੰਗਰੂਰ ਅਤੇ ਸੱਤ ਅੱਠ ਨਾਮਾਲੂਮ ਵਿਅਕਤੀਆਂ ਨੇ ਆਪਸ ਵਿਚ ਸਾਜ਼ ਬਾਜ਼ ਹੋ ਕੇ ਇਕ ਗਰੁੱਪ ਬਣਾਇਆ ਹੋਇਆ ਹੈ। ਜੋ ਕਿ ਗਰੁੱਪ ਦੇ ਸਾਰੇ ਮੈਂਬਰਾਂ ਨੇ ਇਕ ਸੋਚੀ ਸਮਝੀ ਸਾਜ਼ਿਸ਼ ਤਹਿਤ ਆਮ ਭੋਲੇ ਭਾਲੇ ਲੋਕਾਂ ਨੂੰ ਠੱਗਣ ਲਈ ਇਕ ਲਾਟਰੀ ਪ੍ਰਣਾਲੀ ਅਰੰਭ ਕੀਤੀ ਹੋਈ ਹੈ। ਜਿਸ ਵਿਚ ਕਿ ਇਹ ਆਮ ਭੋਲੇ ਭਾਲੇ ਲੋਕਾਂ ਨੂੰ 200 ਰੁਪਏ ਦੀ ਟਿਕਟ ਪ੍ਰਤੀ ਵਿਅਕਤੀ ਕੱਟ ਕੇ ਦਿੰਦੇ ਹਨ ਅਤੇ 21 ਇਨਾਮ ਕੱਢਣ ਦਾ ਝਾਂਸਾ ਦੇ ਕੇ ਮੋਟੀ ਰਕਮ ਇਕੱਠੀ ਕਰ ਕੇ ਠੱਗੀਆਂ ਮਾਰ ਰਹੇ ਹਨ। ਇਹ ਲਾਟਰੀ ਸਿਸਟਮ ਚਲਾਉਣ ਸਬੰਧੀ ਇਨ੍ਹਾਂ ਕੋਲ ਕੋਈ ਮਨਜ਼ੂਰੀ ਜਾਂ ਲਾਇਸੰਸ ਨਹੀਂ ਹੈ। ਇਹ ਲਾਟਰੀ ਸਿਸਟਮ ਗੈਰ ਕਾਨੂੰਨੀ ਹੈ। ਗਰੁੱਪ ਵਿਚ ਸ਼ਾਮਿਲ ਸਾਰੇ ਵਿਅਕਤੀ ਆਮ ਭੋਲੇ ਭਾਲੇ ਲੋਕਾਂ ਨੂੰ ਸਰਕਾਰੀ ਲਾਟਰੀ ਹੋਣ ਸਬੰਧੀ ਧੋਖੇ ਵਿਚ ਰੱਖ ਕੇ ਲੋਕਾਂ ਨਾਲ ਅਤੇ ਸਰਕਾਰ ਨਾਲ ਧੋਖਾਦੇਹੀ ਕਰ ਰਹੇ ਹਨ। ਉਕਤ ਵਿਅਕਤੀ ਟਰਾਈਡੈਂਟ ਫ਼ੈਕਟਰੀ ਧੌਲਾ ਦੇ ਨੇੜੇ ਲਾਟਰੀ ਦਾ ਬੈਨਰ ਲਾ ਕੇ ਭੋਲੇ ਭਾਲੇ ਲੋਕਾਂ ਨੂੰ ਗੈਰ ਕਾਨੂੰਨੀ ਲਾਟਰੀ ਦੀਆਂ ਟਿਕਟਾਂ ਵੇਚ ਕੇ 21 ਦਿਲ ਖਿਚਵੇਂ ਇਨਾਮ ਦੇਣ ਦਾ ਝਾਂਸਾ ਦੇ ਕੇ ਠੱਗੀਆਂ ਮਾਰ ਰਹੇ ਹਨ। ਜੇਕਰ ਛਾਪੇਮਾਰੀ ਕੀਤੀ ਜਾਵੇ ਤਾਂ ਮੌਕੇ ਤੋਂ ਪੈਂਪਲੈਟਸ, ਟਿਕਟਾਂ ਅਤੇ ਲੋਕਾਂ ਨੂੰ 21 ਦਿਲ ਖਿਚਵੇਂ ਇਨਾਮ ਕੱਢਣ ਸਬੰਧੀ ਲਾਏ ਬੈਨਰਾਂ ਸਮੇਤ ਕਾਬੂ ਆ ਸਕਦੇ ਹਨ। ਪੁਲਿਸ ਪਾਰਟੀ ਨੇ ਸੂਚਨਾ ਮਿਲਣ ’ਤੇ ਪੁਲਿਸ ਥਾਣਾ ਰੂੜੇਕੇ ਕਲਾਂ ਵਿਖੇ ਜਸਪਾਲ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਮਾਨਸਾ, ਸੰਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਭੈਣੀ ਜੱਸਾ, ਸੋਨਾ ਵਾਸੀ ਸਾਹੋਕੇ ਜ਼ਿਲ੍ਹਾ ਸੰਗਰੂਰ ਅਤੇ 7-8 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਰਾਵਾਂ 318(4), 61, 297 ਬੀ.ਐਨ.ਐਸ ਅਤੇ ਧਾਰਾ 5 ਇਨਾਮ ਚਿੱਟ ਅਤੇ ਮਨੀ ਸਰਕੂਲੇਸ਼ਨ ਸਕੀਮ ਪਾਬੰਦੀ ਐਕਟ 1978 ਤਹਿਤ ਮਾਮਲਾ ਦਰਜ ਕਰ ਕੇ ਜਸਪਾਲ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਮਾਨਸਾ, ਸੋਨਾ ਸਿੰਘ ਵਾਸੀ ਸਾਹੋਕੇ ਜ਼ਿਲ੍ਹਾ ਸੰਗਰੂਰ ਨੂੰ ਗ੍ਰਿਫ਼ਤਾਰ ਕਰ ਕੇ ਲਾਟਰੀ ਦੀਆਂ ਟਿਕਟਾਂ, ਬੈਨਰ ਤੇ ਹੋਰ ਸਮਾਨ ਬਰਾਮਦ ਕੀਤਾ ਹੈ। ਪੁਲਿਸ ਵਲੋਂ ਮਾਮਲੇ ਦੇ ਬਾਕੀ ਰਹਿੰਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲਾਂ ਤੋਂ ਲੈ ਕੇ ਧਾਰਮਿਕ ਸਥਾਨਾਂ ਦੀ ਆੜ ਵਿਚ ਗੈਰ ਕਾਨੂੰਨੀ ਲੱਕੀ ਡਰਾਅ ਚਲਾਏ ਜਾ ਰਹੇ ਹਨ। ਜਿਨ੍ਹਾਂ ਸਬੰਧੀ ਕਿ ਸੋਸ਼ਲ ਮੀਡੀਆ ’ਤੇ ਸ਼ਰ੍ਹੇਆਮ ਪ੍ਰਚਾਰ ਕੀਤਾ ਜਾ ਰਿਹਾ ਹੈ। ਗੈਰ ਕਾਨੂੰਨੀ ਡਰਾਅ ਚਲਾਉਣ ਵਾਲਿਆਂ ਖ਼ਿਲਾਫ਼ ਮਾਮਲੇ ਦਰਜ ਹੋਣ ਦੇ ਬਾਵਜੂਦ ਵੀ ਦੁਬਾਰਾ ਦੁਬਾਰਾ ਗੈਰ ਕਾਨੂੰਨੀ ਲਾਟਰੀ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਗੈਰ ਕਾਨੂੰਨੀ ਕਾਰੋਬਾਰ ਵਿਚੋਂ ਲੱਖਾਂ ਰੁਪਏ ਦੀ ਮੋਟੀ ਆਮਦਨ ਹੋ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ 40 ਨਸ਼ੀਲੀਆਂ ਗੋਲੀਆਂ ਸਣੇ 3 ਵਿਅਕਤੀ ਕਾਬੂ ਅਗਲੀ ਖ਼ਬਰ ਗੁਰਦੁਆਰਾ ਸਾਹਿਬ ਕੋਟਦੁੱਨਾਂ ਦੇ ਮਾਮਲੇ ਸੰਬੰਧੀ 14 ਵਿਰੁੱਧ ਮੁਕੱਦਮਾ ਦਰਜ
Ad Position 24