ਐੱਸ.ਜੀ.ਐੱਨ. ਇੰਟਰਨੈਸ਼ਨਲ ਸਕੂਲ ਦੀਵਾਨਾ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰ ਖੋ-ਖੋ ਮੁਕਾਬਲੇ ’ਚ ਲਿਆ ਦੂਜਾ ਸਥਾਨ
ਟੱਲੇਵਾਲ, 29 ਅਗਸਤ (ਸੋਨੀ ਚੀਮਾ)-ਐੱਸ. ਜੀ.
ਟੱਲੇਵਾਲ, 29 ਅਗਸਤ (ਸੋਨੀ ਚੀਮਾ)-ਐੱਸ.ਜੀ.ਐਨ ਇੰਟਰਨੈਸ਼ਨਲ ਸਕੂਲ ਦੀਵਾਨਾ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੋ-ਖੋ ਮੁਕਾਬਲੇ ਵਿਚ ਦੂਜਾ ਸਥਾਨ ਪ੍ਰਾਪਤ ਕਰ ਕੇ ਸੰਸਥਾ ਅਤੇ ਆਪਣੇ ਮਾਪਿਆਂ ਦੇ ਨਾਂਅ ਰੌਸ਼ਨ ਕੀਤਾ ਹੈ। ਇਸ ਸਬੰਧੀ ਪ੍ਰਿੰਸੀਪਲ ਮੱਖਣ ਸਿੰਘ ਦੀਵਾਨਾ ਅਤੇ ਕੁਲਜੀਤ ਸਿੰਘ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀਆਂ ਨੇ ਖੋ-ਖੋ ਅੰਡਰ-14 (ਲੜਕੀਆਂ) ਨੇ ਜ਼ਿਲੇ੍ਹ ’ਚ ਦੂਜਾ ਸਥਾਨ ਪ੍ਰਾਪਤ ਕੀਤਾ। ਸਕੂਲ ਦੀਆ ਚਾਰ ਵਿਦਿਆਰਥਣਾਂ ਦੀ ਚੋਣ ਸਟੇਟ ਪੱਧਰ ’ਤੇ ਖੋ-ਖੋ ਲਈ ਹੋਈ। ਇਸ ਮੌਕੇ ਪ੍ਰਿੰਸੀਪਲ ਮੱਖਣ ਸਿੰਘ ਦੀਵਾਨਾ, ਕੁਲਜੀਤ ਸਿੰਘ ਦੀਵਾਨਾ, ਗੁਰਪ੍ਰੀਤ ਕੌਰ, ਆਸੂ ਵਰਮਾ, ਰਮਨਜੀਤ ਕੌਰ, ਪ੍ਰਦੀਪ ਕੌਰ, ਅਮਨਦੀਪ ਕੌਰ, ਅਮਨਜੋਤ ਕੌਰ, ਲਛਮਣੀ, ਮਨਦੀਪ ਕੌਰ, ਸੁਖਮੀਤ ਕੌਰ, ਕਮਲਜੀਤ ਕੌਰ, ਲਵਪ੍ਰੀਤ ਕੌਰ, ਹਰਪ੍ਰੀਤ ਕੌਰ, ਸੁਖਪ੍ਰੀਤ ਕੌਰ, ਅਮਨਦੀਪ ਕੌਰ, ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।