31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਗੀਤਾ ਭਵਨ ਵਿਖੇ ਜਨਮ ਅਸ਼ਟਮੀ ਨੂੰ ਸਮਰਪਿਤ ਸਪਤਾਹ ਗਿਆਨ ਯੱਗ ਆਰੰਭ

ਸ਼ਹਿਣਾ, 31 ਅਗਸਤ (ਸੁਰੇਸ਼ ਗੋਗੀ)-ਗੀਤਾ ਭਵਨ ਮੰਦਰ ਪ੍ਰਬੰਧਕ ਕਮੇਟੀ ਸ਼ਹਿਣਾ ਵਲੋਂ ਜਨਮ ਅਸ਼ਟਮੀ ਨੂੰ ਸਮਰਪਿਤ ਗੀਤਾ ਭਵਨ ਵਿਖੇ ਸਪਤਾਹ ਗਿਆਨ ਯੱਗ ਆਰੰਭ ਹੋ ਗਿਆ ਹੈ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗਗਨਦੀਪ ਗੱਗੀ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਨਮ ਅਸ਼ਟਮੀ ਨੂੰ ਸਮਰਪਿਤ ਪ੍ਰਬੰਧਕ ਕਮੇਟੀ ਵਲੋਂ ਮੰਦਰ ਦੇ ਸਾਰੇ ਸ਼ਰਧਾਲੂਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤਿਆਰੀਆਂ ਆਰੰਭ ਕੀਤੀਆਂ ਜਾ ਚੁੱਕੀਆਂ ਹਨ।

Ad Position 21
No active advertisement
ਅਜੀਤ ਡੈਸਕ 31-08-2026
ਸ਼ਹਿਣਾ, 31 ਅਗਸਤ (ਸੁਰੇਸ਼ ਗੋਗੀ)-ਗੀਤਾ ਭਵਨ ਮੰਦਰ ਪ੍ਰਬੰਧਕ ਕਮੇਟੀ ਸ਼ਹਿਣਾ ਵਲੋਂ ਜਨਮ ਅਸ਼ਟਮੀ ਨੂੰ ਸਮਰਪਿਤ ਗੀਤਾ ਭਵਨ ਵਿਖੇ ਸਪਤਾਹ ਗਿਆਨ ਯੱਗ ਆਰੰਭ ਹੋ ਗਿਆ ਹੈ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗਗਨਦੀਪ ਗੱਗੀ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਨਮ ਅਸ਼ਟਮੀ ਨੂੰ ਸਮਰਪਿਤ ਪ੍ਰਬੰਧਕ ਕਮੇਟੀ ਵਲੋਂ ਮੰਦਰ ਦੇ ਸਾਰੇ ਸ਼ਰਧਾਲੂਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤਿਆਰੀਆਂ ਆਰੰਭ ਕੀਤੀਆਂ ਜਾ ਚੁੱਕੀਆਂ ਹਨ। ਅੱਜ ਹਵਨ ਉਪਰੰਤ ਗੀਤਾ ਭਵਨ ਤੋਂ ਕਲਸ ਯਾਤਰਾ ਆਰੰਭ ਹੋਈ ਹੈ ਜੋ ਮੇਨ ਬਾਜ਼ਾਰ ਵਿਚ ਦੀ ਹੁੰਦਿਆਂ ਹੋਇਆਂ ਮੰਦਰ ਵਿਖੇ ਸਮਾਪਤ ਹੋ ਗਈ ਹੈ। ਸਮਾਗਮ ਦੌਰਾਨ ਸੁਰਜੀਤ ਸਿੰਘ ਜੰਡੂ ਨੋਰਥ ਅਮਰੀਕਾ ਵਲੋਂ ਗੀਤਾ ਭਵਨ ਮੰਦਰ ਸ਼ਹਿਣਾ ਲਈ ਭੇਜੀ ਗਈ 11 ਹਜ਼ਾਰ ਰੁਪਏ ਦੀ ਰਾਸ਼ੀ ਸਾਬਕਾ ਪੰਚਾਇਤ ਮੈਂਬਰ ਸੁਖਵਿੰਦਰ ਸਿੰਘ ਧਾਲੀਵਾਲ ਵਲੋਂ ਉਚੇਚੇ ਤੌਰ ’ਤੇ ਸ਼ਿਰਕਤ ਕਰ ਕੇ ਗੀਤਾ ਭਵਨ ਮੰਦਰ ਦੀ ਪ੍ਰਬੰਧਕ ਕਮੇਟੀ ਨੂੰ ਸੌਂਪੀ ਗਈ। ਮੰਦਰ ਦੇ ਪੁਜਾਰੀ ਪੰਡਤ ਨੰਦ ਕਿਸ਼ੋਰ ਨੇ ਦੱਸਿਆ ਕਿ ਸਪਤਾਹ ਦੇ ਪਾਠਾਂ ਨੂੰ ਸਮਰਪਿਤ ਹਰ ਰੋਜ਼ ਤਿੰਨ ਵਜੇ ਤੋਂ ਸ਼ਾਮ 6 ਵਜੇ ਤੱਕ ਪ੍ਰਸਿੱਧ ਸ਼ਾਸਤਰੀ ਕੁਲਦੀਪ ਕੁਮਾਰ ਕਾਲਿਆਂ ਵਾਲੀ ਮੰਡੀ ਕਥਾ ਕਰ ਕੇ ਸ਼ਰਧਾਲੂਆਂ ਨੂੰ ਨਿਹਾਲ ਕਰਨਗੇ, 5 ਸਤੰਬਰ ਨੂੰ ਭੋਗ ਵਾਲੇ ਦਿਨ ਭੰਡਾਰਾ ਅਤੁੱਟ ਵਰਤੇਗਾ। ਇਸ ਮੌਕੇ ਰਾਜ ਕੁਮਾਰ, ਕੇਸ਼ਵ ਸੋਨੂ ਸਿੰਗਲਾ, ਸ਼ਿਵਜੀ ਰਾਮ ਗਰਗ, ਬੀਰਬਲ ਮਿੱਤਲ, ਪਵਨ ਕੁਮਾਰ ਗਰੋਵਰ, ਕੋਲਾਸ ਮਿੱਤਲ, ਲਵਲੇਸ ਕੁਮਾਰ, ਰਕੇਸ਼ ਕੁਮਾਰ, ਸੰਜੀਵ ਕੁਮਾਰ, ਵਿਪਨ ਗਰਗ, ਸੁਨੀਲ ਕੁਮਾਰ ਭੋਲਾ, ਵਿਕਾਸ ਮਿੱਤਲ, ਅਸ਼ਵਨੀ ਕੁਮਾਰ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹੜਤਾਲੀ ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਸੂਬਾ ਸਰਕਾਰ ਦਾ ਮੁਲਾਜ਼ਮ ਵਿਰੋਧੀ ਚਿਹਰਾ ਨੰਗਾ ਹੋਇਆ-ਚੱਕ ਅਗਲੀ ਖ਼ਬਰ ਪੰਜਾਬ ਪਬਲਿਕ ਸਕੂਲ ਮਾਨਾਂ ਪਿੰਡੀ ਦੀ ਖੋ-ਖੋ ਟੀਮ ਨੇ ਜ਼ਿਲ੍ਹੇ ਵਿਚੋਂ ਤੀਜਾ ਸਥਾਨ ਕੀਤਾ ਪ੍ਰਾਪਤ
Ad Position 24