ਪਿੰਡ ਚੀਮਾ ਵਿਖੇ ਬਾਬਾ ਬਲਜੀਤ ਸਿੰਘ ਕੈਰੋਂ ਦੀ ਯਾਦ ਨੂੰ ਸਮਰਪਿਤ ਸਮਾਗਮ 5 ਤੋਂ
ਟੱਲੇਵਾਲ, 3 ਸਤੰਬਰ (ਸੋਨੀ ਚੀਮਾ)-ਪਿੰਡ ਚੀਮਾ ਨਾਲ ਸੰਬੰਧਿਤ ਗੁਰਦੁਆਰਾ ਧੰਨਾ ਭਗਤ ਰਾਮਬਾਗ ਸਾਹਿਬ ਦੇ ਮੁੱਖ ਸੇਵਾਦਾਰ ਅਤੇ ਉੱਘੇ ਸਮਾਜ ਸੇਵਕ ਬਾਬਾ ਬਲਜੀਤ ਸਿੰਘ ਕੈਰੋਂ ਜੋ ਕਿ ਪਿਛਲੇ ਸਮੇਂ ਦੌਰਾਨ ਗੁਰ ਚਰਨਾਂ ਵਿਚ ਜਾ ਬਿਰਾਜੇ ਸਨ, ਉਨ੍ਹਾਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਬਰਸੀ ਸਮਾਗਮ ਮੁੱਖ ਸੇਵਾਦਾਰ ਬਾਬਾ ਬੇਅੰਤ ਸਿੰਘ ਕੈਰੋ ਦੀ ਅਗਵਾਈ ਵਿਚ 5 ਸਤੰਬਰ ਤੋਂ ਲੈ ਕੇ 7 ਸਤੰਬਰ ਤੱਕ ਸਮੂਹ ਪ੍ਰਬੰਧਕ ਕਮੇਟੀ ਤੇ ਪਿੰਡ ਦੀ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਰਾਮਬਾਗ ਸਾਹਿਬ ਵਿਖੇ ਕਰਵਾਏ ਜਾ ਰਹੇ ਹਨ। ਇਸ ਸਮਾਗਮਾਂ ਮੌਕੇ ਜਿੱਥੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ, ਉਥੇ ਅੰਮ੍ਰਿਤ ਸੰਚਾਰ, ਗੁਰਬਾਣੀ ਮੁਕਾਬਲੇ, ਧਾਰਮਿਕ ਦੀਵਾਨ ਅਤੇ ਕਕਾਰ ਭੇਟਾ ਰਹਿਤ ਦਿੱਤੇ ਜਾਣਗੇ।
ਟੱਲੇਵਾਲ, 3 ਸਤੰਬਰ (ਸੋਨੀ ਚੀਮਾ)-ਪਿੰਡ ਚੀਮਾ ਨਾਲ ਸੰਬੰਧਿਤ ਗੁਰਦੁਆਰਾ ਧੰਨਾ ਭਗਤ ਰਾਮਬਾਗ ਸਾਹਿਬ ਦੇ ਮੁੱਖ ਸੇਵਾਦਾਰ ਅਤੇ ਉੱਘੇ ਸਮਾਜ ਸੇਵਕ ਬਾਬਾ ਬਲਜੀਤ ਸਿੰਘ ਕੈਰੋਂ ਜੋ ਕਿ ਪਿਛਲੇ ਸਮੇਂ ਦੌਰਾਨ ਗੁਰ ਚਰਨਾਂ ਵਿਚ ਜਾ ਬਿਰਾਜੇ ਸਨ, ਉਨ੍ਹਾਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਬਰਸੀ ਸਮਾਗਮ ਮੁੱਖ ਸੇਵਾਦਾਰ ਬਾਬਾ ਬੇਅੰਤ ਸਿੰਘ ਕੈਰੋ ਦੀ ਅਗਵਾਈ ਵਿਚ 5 ਸਤੰਬਰ ਤੋਂ ਲੈ ਕੇ 7 ਸਤੰਬਰ ਤੱਕ ਸਮੂਹ ਪ੍ਰਬੰਧਕ ਕਮੇਟੀ ਤੇ ਪਿੰਡ ਦੀ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਰਾਮਬਾਗ ਸਾਹਿਬ ਵਿਖੇ ਕਰਵਾਏ ਜਾ ਰਹੇ ਹਨ। ਇਸ ਸਮਾਗਮਾਂ ਮੌਕੇ ਜਿੱਥੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ, ਉਥੇ ਅੰਮ੍ਰਿਤ ਸੰਚਾਰ, ਗੁਰਬਾਣੀ ਮੁਕਾਬਲੇ, ਧਾਰਮਿਕ ਦੀਵਾਨ ਅਤੇ ਕਕਾਰ ਭੇਟਾ ਰਹਿਤ ਦਿੱਤੇ ਜਾਣਗੇ। ਬਾਬਾ ਬੇਅੰਤ ਸਿੰਘ ਅਤੇ ਮਨਦੀਪ ਕੌਰ ਨੇ ਦੱਸਿਆ ਕਿ ਸਮਾਗਮ ਦੌਰਾਨ ਹਜ਼ੂਰੀ ਰਾਗੀ ਜਥਾ ਭਾਈ ਗੁਰਦੇਵ ਸਿੰਘ, ਕਥਾ ਵਾਚਕ ਭਾਈ ਸੁਰਿੰਦਰ ਸਿੰਘ ਬੋਪਾਰਾਏ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਵਿਸੇਸ ਤੌਰ ’ਤੇ ਕਥਾ ਵਿਚਾਰਾ ਕਰਨਗੇ । ਉਨ੍ਹਾਂ ਦੱਸਿਆ ਕਿ ਇਸ ਮੌਕੇ ਬੱਚਿਆਂ ਦੇ ਧਾਰਮਿਕ ਮੁਕਾਬਲੇ ਵੀ ਕਰਵਾਏ ਜਾਣਗੇ ਅਤੇ ਜੇਤੂ ਬੱਚਿਆਂ ਦਾ ਵਿਸੇਸ਼ ਤੌਰ ’ਤੇ ਸਨਮਾਨ ਕੀਤਾ ਜਾਵੇਗਾ ।