ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਆਈ.ਟੀ ਵਿੰਗ ਦੀ ਸੂਚੀ ਕੀਤੀ ਜਾਰੀ
ਸ਼ਹਿਣਾ, 3 ਸਤੰਬਰ (ਸੁਰੇਸ਼ ਗੋਗੀ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਆਈ. ਟੀ ਵਿੰਗ ਦੀ ਸੂਚੀ ਜਾਰੀ ਕਰਦਿਆਂ ਦੱਸਿਆ ਕਿ ਸ਼ੋ੍ਮਣੀ ਅਕਾਲੀ ਦਲ (ਬ) ਸਮੁੱਚੇ ਜ਼ਿਲ੍ਹੇ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਜੋਂ ਪੱਬਾਂ ਭਾਰ ਹੋਇਆ ਹੈ ਅਤੇ ਹੁਣ ਤਕ ਜ਼ਿਲ੍ਹਾ ਪੱਧਰ ’ਤੇ ਜਾਰੀ ਕੀਤੀ ਸੂਚੀ ਤੋਂ ਬਾਅਦ ਕਈ ਵਰਕਰਾਂ ਨੂੰ ਸੂਚੀਆਂ ’ਚ ਥਾਂ ਨਾ ਦੇਣ ’ਤੇ ਨਰਾਜਗੀ ਵੀ ਹੋ ਰਹੀ ਹੈ।
ਸ਼ਹਿਣਾ, 3 ਸਤੰਬਰ (ਸੁਰੇਸ਼ ਗੋਗੀ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਆਈ.ਟੀ ਵਿੰਗ ਦੀ ਸੂਚੀ ਜਾਰੀ ਕਰਦਿਆਂ ਦੱਸਿਆ ਕਿ ਸ਼ੋ੍ਮਣੀ ਅਕਾਲੀ ਦਲ (ਬ) ਸਮੁੱਚੇ ਜ਼ਿਲ੍ਹੇ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਜੋਂ ਪੱਬਾਂ ਭਾਰ ਹੋਇਆ ਹੈ ਅਤੇ ਹੁਣ ਤਕ ਜ਼ਿਲ੍ਹਾ ਪੱਧਰ ’ਤੇ ਜਾਰੀ ਕੀਤੀ ਸੂਚੀ ਤੋਂ ਬਾਅਦ ਕਈ ਵਰਕਰਾਂ ਨੂੰ ਸੂਚੀਆਂ ’ਚ ਥਾਂ ਨਾ ਦੇਣ ’ਤੇ ਨਰਾਜਗੀ ਵੀ ਹੋ ਰਹੀ ਹੈ। ਜਿਨ੍ਹਾਂ ਨੂੰ ਆਉਣ ਵਾਲੇ ਦਿਨਾਂ ਵਿਚ ਅਗਲੀਆਂ ਸੂਚੀਆਂ ’ਚ ਥਾਂ ਦਿੱਤੀ ਜਾਵੇਗੀ । ਉਨ੍ਹਾਂ ਆਈ.ਟੀ ਵਿੰਗ ਦੀ ਸੂਚੀ ਕਰਦਿਆਂ ਦੱਸਿਆ ਕਿ ਮਨਜਿੰਦਰ ਸਿੰਘ ਭਦੌੜ ਦਿਹਾਤੀ, ਜਸਪ੍ਰੀਤ ਸਿੰਘ ਭਦੌੜ ਸ਼ਹਿਰੀ, ਰਾਮ ਸਿੰਘ ਮੌੜ ਸ਼ਹਿਣਾ ਦਿਹਾਤੀ, ਹਰਿੰਦਰ ਸਿੰਘ ਸ਼ਹਿਣਾ ਸਹਿਰੀ, ਨੰਬਰਦਾਰ ਸਤਵਿੰਦਰ ਸਿੰਘ ਸੋਨਾ ਤਪਾ ਦਿਹਾਤੀ, ਸੁਖਪਾਲ ਸਿੰਘ ਬਰਾੜ ਤਪਾ ਸਹਿਰੀ, ਅਮਰੀਕ ਸਿੰਘ ਪੱਖੋ ਕਲਾਂ, ਇਕੱਤਰ ਸਿੰਘ ਰਾਜੀਆ ਕਾਲੇਕੇ ਆਦਿ ਜੋਨਾਂ ਤੋਂ ਸਰਕਲ ਪ੍ਰਧਾਨ ਲਾਏ ਗਏ ਹਨ। ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਾਕੀ ਅਹੁਦੇਦਾਰ ਅਵੀ ਐਲਾਨੇ ਜਾਣਗੇ।