04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਪੰਜਾਬ ਦੀ ਧਰਤੀ ਰਿਸ਼ੀਆਂ, ਗੁਰੂਆਂ, ਪੀਰਾਂ, ਪੈਗ਼ੰਬਰਾਂ ਦੀ ਧਰਤੀ- ਮੀਤ ਹੇਅਰ

ਧਨੌਲਾ, 4 ਸਤੰਬਰ (ਜਤਿੰਦਰ ਸਿੰਘ ਧਨੌਲਾ)-ਸ੍ਰੀ ਰਾਧਾ ਕ੍ਰਿਸ਼ਨ ਮੰਦਰ ਪੱਕਾ ਬਾਗ਼ ਧਨੌਲਾ ਵਿਖੇ ਜਨਮ ਅਸ਼ਟਮੀ ਬੜੀ ਹੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਈ ਗਈ। ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਸਾਥੀਆਂ ਸਮੇਤ ਪੁੱਜ ਕੇ ਹਾਜ਼ਰੀ ਲਗਵਾਈ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਧਨੌਲਾ, 4 ਸਤੰਬਰ (ਜਤਿੰਦਰ ਸਿੰਘ ਧਨੌਲਾ)-ਸ੍ਰੀ ਰਾਧਾ ਕ੍ਰਿਸ਼ਨ ਮੰਦਰ ਪੱਕਾ ਬਾਗ਼ ਧਨੌਲਾ ਵਿਖੇ ਜਨਮ ਅਸ਼ਟਮੀ ਬੜੀ ਹੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਈ ਗਈ। ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਸਾਥੀਆਂ ਸਮੇਤ ਪੁੱਜ ਕੇ ਹਾਜ਼ਰੀ ਲਗਵਾਈ। ਮੰਦਿਰ ਦੇ ਮੁੱਖ ਸੇਵਾਦਾਰ ਜਗਸੀਰ ਦਾਸ ਨੇ ਸਾਥੀਆਂ ਸਮੇਤ ਪੁੱਜੇ ਮੀਤ ਹੇਅਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਮੀਤ ਹੇਅਰ ਨੇ ਆਖਿਆ ਵਿਸ਼ਵ ਭਰ ਅੰਦਰ ਜਨਮ ਅਸ਼ਟਮੀ ਬੜੀ ਹੀ ਸ਼ਰਧਾ ਤੇ ਧੂਮਧਾਮ ਨਾਲ ਮਨਾਈ ਜਾਂਦੀ ਹੈ। ਉਨ੍ਹਾਂ ਆਖਿਆ ਕਿ ਧਨੌਲਾ ਮੰਡੀ ਦੇ ਲੋਕ ਵੀ ਬਹੁਤ ਧਾਰਮਿਕ ਖ਼ਿਆਲਾਂ ਦੇ ਹਨ। ਉਨ੍ਹਾਂ ਆਖਿਆ ਕਿ ਜਗਸੀਰ ਦਾਸ ਨੌਜਵਾਨ ਆਗੂ ਹਨ ਜਿਹੜੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦੀ ਆਸਥਾ ਦੇ ਅਨੁਸਾਰ ਵੱਡੀ ਪੱਧਰ ’ਤੇ ਇਹ ਦਿਨ ਮਨਾਉਂਦੇ ਹਨ। ਉਨ੍ਹਾਂ ਜਗਸੀਰ ਦਾਸ ਨੂੰ ਵਧਾਈ ਦਿੰਦਿਆਂ ਆਖਿਆ ਕਿ ਪੰਜਾਬ ਦੀ ਧਰਤੀ ਰਿਸ਼ੀਆਂ, ਗੁਰੂਆਂ, ਪੀਰਾਂ ਪੈਗ਼ੰਬਰਾਂ ਦੀ ਧਰਤੀ ਹੈ ਜਿੱਥੇ ਨਿਰੰਤਰ ਮੇਲੇ ਲੱਗਦੇ ਰਹਿੰਦੇ ਹਨ। ਇਸੇ ਕਰ ਕੇ ਇਸ ਧਰਤੀ ’ਤੇ ਜਿਨਸ ਉਤਪਾਦਨ ਦੀ ਕਦੇ ਕੋਈ ਘਾਟ ਬਾਕੀ ਨਹੀਂ ਰਹਿੰਦੀ। ਇਸ ਮੌਕੇ ਉਨ੍ਹਾਂ ਨਾਲ ਹਰਿੰਦਰ ਸਿੰਘ ਧਾਲੀਵਾਲ, ਹਸਨਪ੍ਰੀਤ ਭਾਰਦਵਾਜ, ਰੋਹਿਤ ਕੁਮਾਰ, ਪ੍ਰਧਾਨ ਧਰਮਿੰਦਰ ਧੰਨਾ, ਕਾਂਵੜ ਸੇਵਾ ਸੰਘ ਦੇ ਪ੍ਰਧਾਨ ਨਵਦੀਪ ਪਰੈਟੀ, ਐਮ.ਸੀ. ਨਿਤੀਸ਼ ਗੌੜ, ਐਮ.ਸੀ. ਬਲਰਾਜ ਸਿੰਘ, ਸੁਰਿੰਦਰ ਛਿੰਦਾ, ਬੱਬੂ ਚੌਧਰੀ, ਪਿਆਰੇ ਲਾਲ ਕਾਲਾ, ਕੁਲਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ। ਪ੍ਰਬੰਧਕਾਂ ਵਲੋਂ ਪੁੱਜੇ ਪਤਵੰਤਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਪੀੜ੍ਹੀ ਨੂੰ ਮੋਬਾਈਲਾਂ ਤੋਂ ਦੂਰ ਕਰ ਕੇ ਸੱਭਿਆਚਾਰ ਨਾਲ ਜੋੜਨਾ ਸਮੇਂ ਦੀ ਵੱਡੀ ਲੋੜ- ਡਾ: ਭੀਮ ਇੰਦਰ ਸਿੰਘ ਅਗਲੀ ਖ਼ਬਰ ਪਿੰਡ ਸਹਿਜੜਾ ਵਿਖੇ ਐੱਸ.ਸੀ. ਵਿਭਾਗ ਕਾਂਗਰਸ ਦੀ ਮੀਟਿੰਗ ’ਚ ਅਹਿਮ ਵਿਚਾਰਾਂ ਗੁਰਮੇਲ ਸਿੰਘ ਮੇਲਾ ਬਲਾਕ ਮਹਿਲ ਕਲਾਂ ਦੇ...
Ad Position 24