04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਨੌਜਵਾਨ ਪੀੜ੍ਹੀ ਨੂੰ ਮੋਬਾਈਲਾਂ ਤੋਂ ਦੂਰ ਕਰ ਕੇ ਸੱਭਿਆਚਾਰ ਨਾਲ ਜੋੜਨਾ ਸਮੇਂ ਦੀ ਵੱਡੀ ਲੋੜ- ਡਾ: ਭੀਮ ਇੰਦਰ ਸਿੰਘ

ਤਪਾ ਮੰਡੀ, 4 ਸਤੰਬਰ (ਵਿਜੇ ਸ਼ਰਮਾ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ ਬਠਿੰਡਾ-ਫ਼ਰੀਦਕੋਟ ਜ਼ੋਨ ਦਾ ਯੂਥ ਫ਼ੈਸਟੀਵਲ ਮਿਤੀ 3 ਤੋਂ 6 ਅਕਤੂਬਰ ਤੱਕ ਫ਼ਤਿਹ ਗਰੁੱਪ ਰਾਮਪੁਰਾ ਫੂਲ ਵਿਖੇ ਕਰਵਾਇਆ ਜਾਵੇਗਾ। ਇਸ ਸਬੰਧੀ ਫ਼ਤਿਹ ਗਰੁੱਪ ਵਿਖੇ ਵੱਖ-ਵੱਖ ਕਾਲਜਾਂ ਦੇ ਯੂਥ ਕੋਆਰਡੀਨੇਟਰਾਂ ਤੇ ਨੁਮਾਇੰਦਿਆਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਤਪਾ ਮੰਡੀ, 4 ਸਤੰਬਰ (ਵਿਜੇ ਸ਼ਰਮਾ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ ਬਠਿੰਡਾ-ਫ਼ਰੀਦਕੋਟ ਜ਼ੋਨ ਦਾ ਯੂਥ ਫ਼ੈਸਟੀਵਲ ਮਿਤੀ 3 ਤੋਂ 6 ਅਕਤੂਬਰ ਤੱਕ ਫ਼ਤਿਹ ਗਰੁੱਪ ਰਾਮਪੁਰਾ ਫੂਲ ਵਿਖੇ ਕਰਵਾਇਆ ਜਾਵੇਗਾ। ਇਸ ਸਬੰਧੀ ਫ਼ਤਿਹ ਗਰੁੱਪ ਵਿਖੇ ਵੱਖ-ਵੱਖ ਕਾਲਜਾਂ ਦੇ ਯੂਥ ਕੋਆਰਡੀਨੇਟਰਾਂ ਤੇ ਨੁਮਾਇੰਦਿਆਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ: ਭੀਮ ਇੰਦਰ ਸਿੰਘ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਮੋਬਾਈਲ ਫੋਨਾਂ ਤੇ ਡਿਜੀਟਲ ਦੁਨੀਆ ਵਿਚ ਲਗਾਤਾਰ ਵੱਧ ਰੁੱਝਦੀ ਜਾ ਰਹੀ ਹੈ। ਅਜਿਹੇ ਸਮੇਂ ਵਿਚ ਨੌਜਵਾਨਾਂ ਨੂੰ ਮੋਬਾਈਲਾਂ ਦੀ ਅਤਿ ਵਰਤੋਂ ਤੋਂ ਦੂਰ ਕਰ ਕੇ ਕਲਾ, ਸਭਿਆਚਾਰ ਤੇ ਰਚਨਾਤਮਿਕ ਗਤੀਵਿਧੀਆਂ ਨਾਲ ਜੋੜਨਾ ਸਮੇਂ ਦੀ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਯੂਥ ਫ਼ੈਸਟੀਵਲ ਵਿਦਿਆਰਥੀਆਂ ਦੀ ਛੁਪੀ ਹੋਈ ਪ੍ਰਤਿਭਾ ਨੂੰ ਸਾਹਮਣੇ ਲਿਆਉਣ ਦਾ ਇਕ ਪ੍ਰਭਾਵਸ਼ਾਲੀ ਮੰਚ ਹਨ ਤੇ ਅਜਿਹੇ ਸਮਾਗਮ ਨੌਜਵਾਨਾਂ ਦੀ ਸ਼ਖ਼ਸੀਅਤ ਨਿਖਾਰਨ ਦੇ ਨਾਲ-ਨਾਲ ਉਨ੍ਹਾਂ ਵਿਚ ਆਪਣੀ ਸਭਿਆਚਾਰਕ ਵਿਰਾਸਤ ਪ੍ਰਤੀ ਪਿਆਰ ਤੇ ਜ਼ਿੰਮੇਵਾਰੀ ਦੀ ਭਾਵਨਾ ਵੀ ਪੈਦਾ ਕਰਦੇ ਹਨ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਤੋਂ ਵਿਸ਼ੇਸ਼ ਤੌਰ ’ਤੇ ਪੁੱਜੇ ਡਾ: ਡੈਨੀ ਸ਼ਰਮਾ ਨੇ ਆਗਾਮੀ ਯੂਥ ਫ਼ੈਸਟੀਵਲ ਦੀ ਵਿਸਥਾਰਪੂਰਵਕ ਰੂਪ-ਰੇਖਾ ਪੇਸ਼ ਕਰਦਿਆਂ ਵੱਖ-ਵੱਖ ਮੁਕਾਬਲਿਆਂ ਤੇ ਪ੍ਰਬੰਧਕੀ ਪ੍ਰਬੰਧਾਂ ਬਾਰੇ ਯੂਥ ਕੋਆਰਡੀਨੇਟਰਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਯੂਥ ਫ਼ੈਸਟੀਵਲ ਨੂੰ ਸੁਚੱਜੇ, ਅਨੁਸ਼ਾਸਿਤ ਤੇ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਉਣ ਲਈ ਲੋੜੀਂਦੇ ਪਹਿਲੂਆਂ ’ਤੇ ਵੀ ਵਿਸਥਾਰ ਨਾਲ ਚਰਚਾ ਕੀਤੀ। ਪ੍ਰੋ: ਹਰਿੰਦਰ ਹੁੰਦਲ ਤੇ ਪ੍ਰੋ: ਰੂਬਲ ਚਹਿਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਬਠਿੰਡਾ-ਫ਼ਰੀਦਕੋਟ ਜ਼ੋਨ ਦੇ ਯੂਥ ਫ਼ੈਸਟੀਵਲ ਦੀ ਚੌਥੀ ਵਾਰ ਮੇਜ਼ਬਾਨੀ ਫ਼ਤਿਹ ਗਰੁੱਪ ਰਾਮਪੁਰਾ ਫੂਲ ਨੂੰ ਮਿਲਣ ’ਤੇ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਸਮੂਹ ਪ੍ਰਬੰਧਕਾਂ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ। ਫ਼ਤਿਹ ਗਰੁੱਪ ਦੇ ਚੇਅਰਮੈਨ ਸ੍ਰੀ ਐਸ.ਐਸ. ਚੱਠਾ, ਡੀਨ ਅਕਾਦਮਿਕ ਡਾ: ਜਗਵਿੰਦਰ ਸਿੰਘ, ਪ੍ਰਿੰਸੀਪਲ ਬਘੇਲ ਸਿੰਘ, ਸਹਾਇਕ ਡਾਇਰੈਕਟਰ ਪ੍ਰੋ: ਹਰਪ੍ਰੀਤ ਸ਼ਰਮਾ, ਪ੍ਰੋ: ਸੋਨਵਿੰਦਰ ਸਿੰਘ, ਪ੍ਰੋ: ਨਰਿੰਦਰਜੀਤ ਸਿੰਘ ਫ਼ਰੀਦਕੋਟ, ਡਾ: ਮਗਨਪ੍ਰੀਤ ਕੌਰ, ਅਮਨ ਸ਼ਰਮਾ ਸਮੇਤ ਵੱਖ-ਵੱਖ ਸੰਸਥਾਵਾਂ ਦੇ ਯੂਥ ਕੋਆਰਡੀਨੇਟਰ ਤੇ ਨੁਮਾਇੰਦੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਟਰੈਕਟਰ-ਟਰਾਲੀ ਤੇ ਮੋਟਰਸਾਈਕਲ ਵਿਚਾਲੇ ਭਿਆਨਕ ਟੱਕਰ, ਇੱਕ ਨੌਜਵਾਨ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਪੰਜਾਬ ਦੀ ਧਰਤੀ ਰਿਸ਼ੀਆਂ, ਗੁਰੂਆਂ, ਪੀਰਾਂ, ਪੈਗ਼ੰਬਰਾਂ ਦੀ ਧਰਤੀ- ਮੀਤ ਹੇਅਰ
Ad Position 24