ਬਾਬਾ ਭਜਨ ਦਾਸ ਦੀ 37ਵੀਂ ਬਰਸੀ ਮੌਕੇ ਧਾਰਮਿਕ ਸਮਾਗਮ ਕਰਵਾਇਆ
ਤਪਾ ਮੰਡੀ, 6 ਸਤੰਬਰ (ਪ੍ਰਵੀਨ ਗਰਗ)-ਬਾਜ਼ੀਗਰ ਬਸਤੀ ਵਿਖੇ ਬਾਬਾ ਭਜਨ ਦਾਸ ਦੀ 37ਵੀਂ ਬਰਸੀ ਨੂੰ ਮੁੱਖ ਰੱਖਦਿਆਂ ਮੰਦਰ ਪ੍ਰਬੰਧਕ ਤੇ ਸਾਬਕਾ ਕੌਂਸਲਰ ਸਤੀ ਦੇਵੀ ਦੀ ਦੇਖ-ਰੇਖ ਹੇਠ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਡਿਤ ਮਖਣੀ ਸ਼ਰਮਾ ਨੇ ਵੇਦ ਮੰਤਰਾਂ ਦਾ ਉਚਾਰਨ ਕਰ ਕੇ ਸਮੂਹ ਜਜਮਾਨਾਂ ਤੋਂ ਹਵਨ ਯੱਗ ’ਚ ਪੂਰਨ ਅਹੂਤੀ ਪਵਾਈ ਉਪਰੰਤ ਰਮਾਇਣ ਪਾਠਾਂ ਦੇ ਭੋਗ ਪਾਏ ਗਏ ।
ਤਪਾ ਮੰਡੀ, 6 ਸਤੰਬਰ (ਪ੍ਰਵੀਨ ਗਰਗ)-ਬਾਜ਼ੀਗਰ ਬਸਤੀ ਵਿਖੇ ਬਾਬਾ ਭਜਨ ਦਾਸ ਦੀ 37ਵੀਂ ਬਰਸੀ ਨੂੰ ਮੁੱਖ ਰੱਖਦਿਆਂ ਮੰਦਰ ਪ੍ਰਬੰਧਕ ਤੇ ਸਾਬਕਾ ਕੌਂਸਲਰ ਸਤੀ ਦੇਵੀ ਦੀ ਦੇਖ-ਰੇਖ ਹੇਠ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਡਿਤ ਮਖਣੀ ਸ਼ਰਮਾ ਨੇ ਵੇਦ ਮੰਤਰਾਂ ਦਾ ਉਚਾਰਨ ਕਰ ਕੇ ਸਮੂਹ ਜਜਮਾਨਾਂ ਤੋਂ ਹਵਨ ਯੱਗ ’ਚ ਪੂਰਨ ਅਹੂਤੀ ਪਵਾਈ ਉਪਰੰਤ ਰਮਾਇਣ ਪਾਠਾਂ ਦੇ ਭੋਗ ਪਾਏ ਗਏ । ਸਮਾਗਮ ਮੌਕੇ ਅਵਧ ਕਿਸ਼ੋਰ ਐਂਡ ਪਾਰਟੀ ਨੇ ਪ੍ਰਭੂ ਦੇ ਭਜਨਾਂ ਦਾ ਗੁਣਗਾਨ ਕੀਤਾ । ਜਾਣਕਾਰੀ ਦਿੰਦਿਆਂ ਸੇਵਾਦਾਰਾਂ ਨੇ ਦੱਸਿਆ ਕਿ ਬਾਬਾ ਭਜਨ ਦਾਸ ਵਲੋਂ ਸ੍ਰੀ ਹਰਿਦੁਆਰ ਵਿਖੇ ਗੋਪਾਲ ਮੰਦਰ ਦੀ ਨੀਂਹ ਰੱਖੀ ਗਈ ਸੀ । ਉਨ੍ਹਾਂ ਕਿਹਾ ਕਿ ਬਾਬਾ ਜੀ ਦੀਆਂ ਸਿੱਖਿਆਵਾਂ ਅਤੇ ਧਾਰਮਿਕ ਸੇਵਾਵਾਂ ਨੂੰ ਯਾਦ ਕਰਦਿਆਂ ਹਰ ਸਾਲ ਉਨ੍ਹਾਂ ਦੀ ਬਰਸੀ ਸ਼ਰਧਾ ਨਾਲ ਮਨਾਈ ਜਾਂਦੀ ਹੈ। ਇਸ ਮੌਕੇ ਗੋਪਾਲ ਦਾਸ, ਮੋਹਨ ਦਾਸ, ਮੱਖਣ ਦਾਸ, ਪ੍ਰੀਤਮ ਦਾਸ, ਕ੍ਰਿਸ਼ਨ ਰਾਮ, ਮੇਵਾ ਰਾਮ, ਪਿਆਰਾ ਰਾਮ ਆਦਿ ਵੱਡੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਸਨ।