ਹੰਡਿਆਇਆ ਵਿਖੇ ਟਰਾਂਸਫਾਰਮਰਾਂ
ਵਿਚੋਂ ਤੇਲ ਚੋਰੀ
ਹੰਡਿਆਇਆ, 9 ਸਤੰਬਰ (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਦੇ ਪਿੰਡ ਕੋਠੇ ਸਰਾਂ ਵਿਖੇ ਪਿਛਲੇ ਕੁੱਝ ਦਿਨਾਂ ਤੋਂ ਬਿਜਲੀ ਦੇ ਟਰਾਂਸਫ਼ਾਰਮਰਾਂ ਵਿਚੋਂ ਤੇਲ ਚੋਰੀ ਹੋਣ ਸਬੰਧੀ ਪਾਵਰਕਾਮ ਬਰਨਾਲਾ ਦਿਹਾਤੀ ਦੇ ਐਸ. ਡੀ.
ਹੰਡਿਆਇਆ, 9 ਸਤੰਬਰ (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਦੇ ਪਿੰਡ ਕੋਠੇ ਸਰਾਂ ਵਿਖੇ ਪਿਛਲੇ ਕੁੱਝ ਦਿਨਾਂ ਤੋਂ ਬਿਜਲੀ ਦੇ ਟਰਾਂਸਫ਼ਾਰਮਰਾਂ ਵਿਚੋਂ ਤੇਲ ਚੋਰੀ ਹੋਣ ਸਬੰਧੀ ਪਾਵਰਕਾਮ ਬਰਨਾਲਾ ਦਿਹਾਤੀ ਦੇ ਐਸ. ਡੀ.ਓ. ਨੂੰ ਲਿਖਤੀ ਦਰਖਾਸਤ ਦਿੱਤੀ। ਇਸ ਸਬੰਧੀ ਸੁਖਵਿੰਦਰ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਕੋਠੇ ਸਰਾਂ ਨੇ ਦੱਸਿਆ ਕਿ ਕਰਤਾਰ ਸਿੰਘ ਪੁੱਤਰ ਹਰਦਿੱਤ ਸਿੰਘ ਦੇ ਖੇਤ ਟਿਊਵਬੈਲ ਤੇ ਟਰਾਂਸਫ਼ਰ ਲੱਗਿਆ ਹੋਇਆ ਹੈ, ਜਿਸ ਵਿਚੋਂ 4-5 ਸਤੰਬਰ ਦੀ ਰਾਤ ਨੂੰ ਚੋਰਾ ਵਲੋਂ ਤੇਲ ਚੋਰੀ ਕਰ ਲੀਆ ਸੀ, ਜਿਸ ਦੀ ਜਾਣਕਾਰੀ ਪਾਵਰਕਾਮ ਦੇ ਐਸ.ਡੀ.ਓ ਬਰਨਾਲਾ ਨੂੰ ਦਿੱਤੀ। ਇੱਥੇ ਵਰਨਣਯੋਗ ਹੈ ਕਿ 27 ਅਗਸਤ ਦੀ ਰਾਤ ਨੂੰ ਕੋਠੇ ਸਰਾਂ ਦੇ ਖੇਤਾਂ ਵਿਚੋਂ ਚੋਰਾ ਨੇ ਤਿੰਨ ਬਿਜਲੀ ਟਰਾਂਸਫ਼ਾਰਮਰਾਂ ਵਿਚੋਂ ਤੇਲ ਚੋਰੀ ਕਰ ਲਿਆ ਗਿਆ ਸੀ। ਉਨ੍ਹਾਂ ਅਨੁਸਾਰ ਇਨ੍ਹਾਂ ਤਿੰਨ ਟਰਾਂਸਫ਼ਾਰਮਰਾਂ ਵਿਚੋਂ ਕਰੀਬ 340 ਲੀਟਰ ਦੇ ਕਰੀਬ ਤੇਲ ਚੋਰੀ ਹੋਇਆ ਸੀ, ਜਿਸ ਦੀ ਮਾਰਕੀਟ ਕੀਮਤ ਲਗਭਗ 68 ਹਜ਼ਾਰ ਰੁਪਏ ਬਣਦੀ ਹੈ। ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਚੋਰਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ।