ਸੰਤ ਲੌਂਗਪੁਰੀ ਦੀ ਯਾਦ ’ਚ ਪੱਖੋ ਕਲਾਂ ਵਿਖੇ ਸਾਲਾਨਾ ਜੋੜ ਮੇਲਾ ਕਰਵਾਇਆ
ਰੂੜੇਕੇ ਕਲਾਂ, 13 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਸੰਤ ਬਾਬਾ ਲੌਂਗਪੁਰੀ ਦੀ ਯਾਦ ਵਿਚ ਅਤੇ ਸੰਤ ਬਚਨਪੁਰੀ ਦੀ 12ਵੀਂ ਬਰਸੀ ਨੂੰ ਸਮਰਪਿਤ ਸੰਤ ਚਰਨਪੁਰੀ ਦੀ ਦੇਖ-ਰੇਖ ਅਤੇ ਸੰਗਮ ਮਾਲਵਾ ਮੰਡਲ ਦੀ ਅਗਵਾਈ ਵਿਚ ਸੰਤ ਬਾਬਾ ਲੌਂਗਪੁਰੀ ਦੀ ਸਮਾਧ ਪੱਖੋ ਕਲਾਂ ਵਿਖੇ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਵੱਖ-ਵੱਖ ਕਵੀਸ਼ਰੀ ਜਥਿਆਂ ਤੇ ਢਾਡੀਆਂ ਨੇ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।
ਰੂੜੇਕੇ ਕਲਾਂ, 13 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਸੰਤ ਬਾਬਾ ਲੌਂਗਪੁਰੀ ਦੀ ਯਾਦ ਵਿਚ ਅਤੇ ਸੰਤ ਬਚਨਪੁਰੀ ਦੀ 12ਵੀਂ ਬਰਸੀ ਨੂੰ ਸਮਰਪਿਤ ਸੰਤ ਚਰਨਪੁਰੀ ਦੀ ਦੇਖ-ਰੇਖ ਅਤੇ ਸੰਗਮ ਮਾਲਵਾ ਮੰਡਲ ਦੀ ਅਗਵਾਈ ਵਿਚ ਸੰਤ ਬਾਬਾ ਲੌਂਗਪੁਰੀ ਦੀ ਸਮਾਧ ਪੱਖੋ ਕਲਾਂ ਵਿਖੇ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਵੱਖ-ਵੱਖ ਕਵੀਸ਼ਰੀ ਜਥਿਆਂ ਤੇ ਢਾਡੀਆਂ ਨੇ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਕੱਤਰ ਵੱਡੀ ਗਿਣਤੀ ਸਾਧੂ ਸੰਤਾਂ ਵਲੋਂ ਸੰਤ ਬਾਬਾ ਲੌਂਗਪੁਰੀ ਦੀ ਸਮਾਧ ਦੇ ਗੱਦੀ ਨਸ਼ੀਨ ਸੰਤ ਚਰਨਪੁਰੀ ਦਾ ਪੁਸ਼ਵਿੰਦਰਪੁਰੀ ਨੂੰ ਚੋਟੀ ਕੱਟ ਕੇ ਚੇਲਾ ਨਿਯੁਕਤ ਕੀਤਾ ਗਿਆ। ਸੰਤ ਚਰਨਪੁਰੀ ਅਤੇ ਚੇਲਾ ਪੁਸ਼ਵਿੰਦਰਪੁਰੀ ਨੂੰ ਪਿੰਡ ਵਾਸੀਆਂ ਤੇ ਬਾਬਾ ਫ਼ਤਿਹ ਸਿੰਘ ਯਾਦਗਾਰੀ ਸਪੋਰਟਸ ਐਂਡ ਵੈੱਲਫੇਅਰ ਕਲੱਬ ਪੱਖੋ ਕਲਾਂ ਤੇ ਪਿੰਡ ਦੀਆਂ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਤ ਰਾਮ ਨਰਾਇਣ ਗਿਰੀ ਰਾਮਪੁਰਾ ਫੂਲ, ਬਸੰਤ ਦਾਸ ਅਕਲੀਆ, ਸੁਰਮੁਖਦਾਸ ਅਕਲੀਆ, ਮੁੱਖ ਗ੍ਰੰਥੀ ਬਾਬਾ ਜਸਪਾਲ ਸਿੰਘ ਪੱਖੋ ਕਲਾਂ, ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ, ਰਾਮ ਸਿੰਘ, ਕੁਲਦੀਪ ਸਿੰਘ, ਅਜੀਤ ਸਿੰਘ ਉੱਪਲ, ਭੁਪਿੰਦਰ ਸਿੰਘ, ਜੱਗਾ ਸਿੰਘ ਉੱਪਲ, ਬਹਾਦਰ ਸਿੰਘ, ਕਾਲਾ ਸਿੰਘ, ਜੱਸੂ ਸਿੰਘ, ਬਹਾਦਰ ਸਿੰਘ, ਬਲਵੀਰ ਸਿੰਘ, ਬਹਾਦਰ ਸਿੰਘ ਕਪੂਰੂ ਕਾ, ਕਮੇਟੀ ਮੈਂਬਰ ਲੈਕਚਰਾਰ ਜਗਮੇਲ ਸਿੰਘ ਸਮਰਾ, ਸੂਬੇਦਾਰ ਹਰਭਜਨ ਸਿੰਘ ਸਿੱਧੂ, ਨੰਬਰਦਾਰ ਸੁਖਦੇਵ ਸਿੰਘ ਸਿੱਧੂ, ਜਗਮੇਲ ਸਿੰਘ ਧਾਲੀਵਾਲ, ਗੁਰਜੰਟ ਸਿੰਘ ਮਾਨ, ਨਿਰਮਲ ਸਿੰਘ ਮਾਨ, ਮਾਸਟਰ ਗਲੋਦਰ ਖ਼ਾਨ, ਬਲਦੇਵ ਸਿੰਘ ਸਿੱਧੂ ਆਦਿ ਹਾਜ਼ਰ ਸਨ।