26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਸਰਕਾਰ ਨਸ਼ਿਆਂ ਦੇ ਅੰਕੜੇ ਸਹੀ ਰੱਖਣ ਲਈ ਪ੍ਰਸਾਸਨ ਤੇ ਬਣਾ ਰਹੀ ਹੈ ਦਬਾਅ-ਐੱਡ. ਰਾਹੀ

ਸ਼ਹਿਣਾ, 25 ਸਤੰਬਰ (ਸੁਰੇਸ਼ ਗੋਗੀ)-ਪੰਜਾਬ ਵਿਚ ਨਸ਼ਿਆਂ ਦਾ ਬੋਲਬਾਲਾ ਇਸ ਕਦਰ ਵਧ ਰਿਹਾ ਹੈ, ਕਿ ਪਿੰਡਾਂ ਵਿਚ ਨਸ਼ਿਆਂ ਦੇ ਨਾਲ ਮਰਨ ਵਾਲੇ ਨੌਜਵਾਨਾਂ ਦੀ ਗਿਣਤੀ ਵੀ ਵਧ ਰਹੀ ਹੈ। ਇਹ ਸਬਦ ਐਡਵੋਕੇਟ ਸਤਨਾਮ ਸਿੰਘ ਰਾਹੀ ਜ਼ਿਲ੍ਹਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ (ਬ) ਨੇ ਗੱਲਬਾਤ ਕਰਦਿਆਂ ਆਖੇ।

Ad Position 21
No active advertisement
ਅਜੀਤ ਡੈਸਕ 26-09-2026
ਸ਼ਹਿਣਾ, 25 ਸਤੰਬਰ (ਸੁਰੇਸ਼ ਗੋਗੀ)-ਪੰਜਾਬ ਵਿਚ ਨਸ਼ਿਆਂ ਦਾ ਬੋਲਬਾਲਾ ਇਸ ਕਦਰ ਵਧ ਰਿਹਾ ਹੈ, ਕਿ ਪਿੰਡਾਂ ਵਿਚ ਨਸ਼ਿਆਂ ਦੇ ਨਾਲ ਮਰਨ ਵਾਲੇ ਨੌਜਵਾਨਾਂ ਦੀ ਗਿਣਤੀ ਵੀ ਵਧ ਰਹੀ ਹੈ। ਇਹ ਸਬਦ ਐਡਵੋਕੇਟ ਸਤਨਾਮ ਸਿੰਘ ਰਾਹੀ ਜ਼ਿਲ੍ਹਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ (ਬ) ਨੇ ਗੱਲਬਾਤ ਕਰਦਿਆਂ ਆਖੇ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸਾਸਨ ਜੇਕਰ ਚਿੱਟੇ ਦੇ ਸਮੱਗਲਰਾਂ ਤੋਂ ਚਿੱਟਾ ਬਰਾਮਦ ਕਰਦਾ ਹੈ, ਤਾਂ ਸਰਕਾਰ ਦੇ ਦਬਾਅ ਹੇਠ ਉਸ ਨੂੰ ਨਸ਼ੀਲੀਆਂ ਗੋਲੀਆਂ ਵਿਚ ਤਬਦੀਲ ਕਰ ਦਿੱਤਾ ਜਾਂਦਾ ਹੈ ਅਤੇ ਇਹ ਦਰਸਾਇਆ ਜਾ ਰਿਹਾ ਹੈ, ਕਿ ਪੰਜਾਬ ਦੇ ਪਿੰਡ ਚਿੱਟਾ ਮੁਕਤ ਹੋ ਗਏ ਹਨ। ਇਸ ਗੱਲ ਲਈ ਪਿੰਡਾਂ ਦੀਆਂ ਪੰਚਾਇਤਾਂ ਤੋਂ ਵੀ ਲਿਖਤੀ ਰੂਪ ਲਏ ਗਏ ਹਨ, ਪਰ ਅਸਲ ਸੱਚਾਈ ਪਿੰਡਾਂ ਦੀਆਂ ਪੰਚਾਇਤਾਂ ਵੀ ਜਾਣਦੀਆਂ ਹਨ, ਕਿ ਕਿਸ ਤਰ੍ਹਾਂ ਨਸ਼ੇ ਤੋਂ ਪੀੜਤ ਨੌਜਵਾਨਾਂ ਦੀ ਮੌਤ ਨੂੰ ਛੁਪਾਇਆ ਜਾਂਦਾ ਹੈ। ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਕਿਹਾ ਕਿ ਸਰਕਾਰ ਨਸ਼ਾ ਸਮੱਗਲਰਾਂ ਨੂੰ ਨੱਥ ਪਾਉਣ ਵਿਚ ਅਸਮਰੱਥ ਰਹੀ ਹੈ। ਜਿਸ ਲਈ ਪਿਛਲੇ ਚਾਰ ਸਾਲਾਂ ਤੋਂ ਸਿਰਫ ਝੂਠ ਬੋਲ ਕੇ ਲੋਕਾਂ ਨੂੰ ਟਰਕਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਿੰਡਾਂ ਦੇ ਵਿਚ ਸ੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਨੇ ਖੇਡ ਮੇਲੇ ਲੱਗਣੇ ਸ਼ੁਰੂ ਕੀਤੇ, ਜੋ ਅੱਜ ਸਿਮਟ ਕੇ ਅੱਧ ਤੋਂ ਵੀ ਘੱਟ ਰਹਿ ਗਏ ਹਨ। ਜਿਸ ਤੋਂ ਪੰਜਾਬ ਸਰਕਾਰ ਦੀ ਖੇਡਾਂ ਪ੍ਰਤੀ ਨੀਤੀ ਵੀ ਉਜਾਗਰ ਹੁੰਦੀ ਹੈੇ। ਸਤਨਾਮ ਸਿੰਘ ਰਾਹੀ ਨੇ ਕਿਹਾ ਕਿ ਨਸ਼ਿਆਂ ਨੂੰ ਬੰਦ ਕਰ ਕੇ ਹੀ ਸੂਬੇ ਦੀ ਤਰੱਕੀ ਕੀਤੀ ਜਾ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਮੰਦਰ ਕਮੇਟੀ ਤੇ ਸ਼ਰਧਾਲੂਆਂ ਨੇ ਧੂਮ ਧੜੱਕੇ ਨਾਲ ਕੀਤਾ ਗਣਪਤੀ ਵਿਸਰਜਨ ਅਗਲੀ ਖ਼ਬਰ ਬੀ.ਵੀ.ਐਮ. ਇੰਟਰਨੈਸ਼ਨਲ ਸਕੂਲ ਵਿਖੇ ਬੱਚਿਆਂ ਦੀਆਂ ਗਤੀਵਿਧੀਆਂ ਕਰਵਾਈਆਂ
Ad Position 24