26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਮੰਦਰ ਕਮੇਟੀ ਤੇ ਸ਼ਰਧਾਲੂਆਂ ਨੇ ਧੂਮ ਧੜੱਕੇ ਨਾਲ ਕੀਤਾ ਗਣਪਤੀ ਵਿਸਰਜਨ

ਤਪਾ ਮੰਡੀ, 25 ਸਤੰਬਰ (ਪ੍ਰਵੀਨ ਗਰਗ)-ਪੰਚਮੁਖੀ ਹਨੂਮਾਨ ਅਤੇ ਸ਼ਨੀਦੇਵ ਮੰਦਰ ਪ੍ਰਬੰਧਕ ਕਮੇਟੀ ਵਲੋਂ ਗਣੇਸ਼ ਚਤੁਰਥੀ ਨੂੰ ਮੁੱਖ ਰੱਖਦਿਆਂ ਭਗਵਾਨ ਗਣੇਸ਼ ਨੂੰ ਵਿਧੀ ਵਿਧਾਨ ਨਾਲ ਸਥਾਪਿਤ ਕਰ ਕੇ 12 ਦਿਨ ਲਗਾਤਾਰ ਪੂਜਾ ਪਾਠ ਕੀਤੀ ਗਈ। ਜਿਸ ’ਤੇ ਸਮੂਹ ਸ਼ਰਧਾਲੂਆਂ ਵਲੋਂ ਰੋਜ਼ਾਨਾ ਭਗਵਾਨ ਗਣੇਸ਼ ਜੀ ਦਾ ਪੂਜਨ ਕਰਨ ਉਪਰੰਤ ਆਰਤੀ ਕੀਤੀ ਗਈ ਅਤੇ ਭੋਗ ਲਗਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 26-09-2026
ਤਪਾ ਮੰਡੀ, 25 ਸਤੰਬਰ (ਪ੍ਰਵੀਨ ਗਰਗ)-ਪੰਚਮੁਖੀ ਹਨੂਮਾਨ ਅਤੇ ਸ਼ਨੀਦੇਵ ਮੰਦਰ ਪ੍ਰਬੰਧਕ ਕਮੇਟੀ ਵਲੋਂ ਗਣੇਸ਼ ਚਤੁਰਥੀ ਨੂੰ ਮੁੱਖ ਰੱਖਦਿਆਂ ਭਗਵਾਨ ਗਣੇਸ਼ ਨੂੰ ਵਿਧੀ ਵਿਧਾਨ ਨਾਲ ਸਥਾਪਿਤ ਕਰ ਕੇ 12 ਦਿਨ ਲਗਾਤਾਰ ਪੂਜਾ ਪਾਠ ਕੀਤੀ ਗਈ। ਜਿਸ ’ਤੇ ਸਮੂਹ ਸ਼ਰਧਾਲੂਆਂ ਵਲੋਂ ਰੋਜ਼ਾਨਾ ਭਗਵਾਨ ਗਣੇਸ਼ ਜੀ ਦਾ ਪੂਜਨ ਕਰਨ ਉਪਰੰਤ ਆਰਤੀ ਕੀਤੀ ਗਈ ਅਤੇ ਭੋਗ ਲਗਵਾਇਆ ਗਿਆ। ਜਿਸ ’ਤੇ ਅੱਜ 12 ਦਿਨ ਪੂਰਾ ਹੋਣ ਉਪਰੰਤ ਮੰਦਰ ਕਮੇਟੀ ਮੈਂਬਰਾਂ ਅਤੇ ਸ਼ਰਧਾਲੂਆਂ ਵਲੋਂ ਧੂਮ ਧੜੱਕੇ ਨਾਲ ਭਗਵਾਨ ਗਣੇਸ਼ ਜੀ ਦਾ ਵਿਸਰਜਨ ਕੀਤਾ ਗਿਆ। ਇਸ ਮੌਕੇ ਪੰਡਿਤ ਰਾਹੁਲ ਸ਼ਰਮਾ ਨੇ ਸਮੂਹ ਸ਼ਰਧਾਲੂਆਂ ਨੂੰ ਗਣੇਸ਼ ਚਤੁਰਥੀ ਦਾ ਵਿਸਥਾਰ ਪੂਰਵਕ ਮਹੱਤਵ ਦੱਸਿਆ। ਮਹਿਲਾ ਕੀਰਤਨ ਮੰਡਲ ਵਲੋਂ ਭਗਵਾਨ ਗਣੇਸ਼ ਦੇ ਭਜਨ ਦਾ ਗੁਣਗਾਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ ਗਿਆ। ਵਿਸਰਜਨ ਤੋਂ ਪਹਿਲਾਂ ਸ਼ਰਧਾਲੂਆਂ ਨੇ ਨੱਚ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪਰਾਲੀ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਲਈ ‘ਲੱਕੀ ਡਰਾਅ (ਪਰਾਲੀ)-2026’ ਮੁਹਿੰਮ ਦੀ ਸ਼ੁਰੂਆਤ 10 ਅਕਤੂਬਰ ਤੱਕ ਆਨਲਾਈਨ ਕੀਤ... ਅਗਲੀ ਖ਼ਬਰ ਸਰਕਾਰ ਨਸ਼ਿਆਂ ਦੇ ਅੰਕੜੇ ਸਹੀ ਰੱਖਣ ਲਈ ਪ੍ਰਸਾਸਨ ਤੇ ਬਣਾ ਰਹੀ ਹੈ ਦਬਾਅ-ਐੱਡ. ਰਾਹੀ
Ad Position 24