07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਸੀਨੀਅਰ ਸਿਟੀਜ਼­ਨ ਸੁਸਾਇਟੀ ਬਰਨਾਲਾ ਨੇ ਸਾਲਾਨਾ ਸਮਾਗਮ ਕਰਵਾਇਆ

ਬਰਨਾਲਾ, 6 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਸੀਨੀਅਰ ਸਿਟੀਜਨ ਸੁਸਾਇਟੀ ਬਰਨਾਲਾ ਵਲੋਂ ਸਥਾਨਕ ਪ੍ਰਾਰਥਨਾ ਹਾਲ ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਨਗਰ ਨਿਗਮ ਬਰਨਾਲਾ ਦੇ ਮੇਅਰ ਹਸਨਪ੍ਰੀਤ ਭਾਰਦਵਾਜ ਪਹੁੰਚੇ।

Ad Position 21
No active advertisement
ਅਜੀਤ ਡੈਸਕ 07-10-2026
ਬਰਨਾਲਾ, 6 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਸੀਨੀਅਰ ਸਿਟੀਜਨ ਸੁਸਾਇਟੀ ਬਰਨਾਲਾ ਵਲੋਂ ਸਥਾਨਕ ਪ੍ਰਾਰਥਨਾ ਹਾਲ ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਨਗਰ ਨਿਗਮ ਬਰਨਾਲਾ ਦੇ ਮੇਅਰ ਹਸਨਪ੍ਰੀਤ ਭਾਰਦਵਾਜ ਪਹੁੰਚੇ। ਜਿਨ੍ਹਾਂ ਵਲੋਂ ਸੋਸਾਇਟੀ ਦੇ 80 ਸਾਲਾ ਸੁਪਰ ਸੀਨੀਅਰਜ਼, ਬਰਨਾਲਾ ਜ਼ਿਲ੍ਹੇ ਦੇ ਦਸਵੀਂ ਕਲਾਸ ਦੇ ਪਹਿਲਾ, ਦੂਜਾ, ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚੇ, ਦੋ ਸਮਾਜ ਸੇਵੀ ਸ਼ਖਸ਼ੀਅਤਾਂ ਵਾਤਾਵਰਨ ਪ੍ਰੇਮੀ ਮੋਹਨ ਸਿੰਘ ਖਾਲਸਾ ਅਤੇ ਮੈਡਮ ਸੁਧਾ ਬੰਸਲ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਗੀਤ ਗਾਉਣ ਵਾਲੇ ਪੰਜਾਬ ਪਬਲਿਕ ਸਕੂਲ ਧਨੌਲਾ ਦੇ ਬੱਚੇ ਅਤੇ ਸੁਸਾਇਟੀ ਵਿਚ ਹਰ ਸਮੇਂ ਵਧੀਆ ਸੇਵਾ ਕਰਨ ਵਾਲੇ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮਾਗਮ ਵਿਚ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ੍ਰੀਮਤੀ ਤੇਆਵਾਸਪ੍ਰੀਤ ਕੌਰ, ਚੀਫ ਮੈਨੇਜਰ ਕੈਲਾਸ ਚੰਦਰ ਤੇ ਸ਼ੁਭਮ ਸੀਨੀਅਰ ਮੈਨੇਜਰ ਐਸ.ਬੀ.ਆਈ. ਬਰਨਾਲਾ, ਨਿਖਲ ਗੋਇਲ ਬਰਾਂਚ ਹੈਡ ਤੇ ਅਸੀਸ ਗਰਗ ਡਿਪਟੀ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਬਰਨਾਲਾ, ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਬਰਾੜ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸ੍ਰੀ ਮੀਤ ਹੇਅਰ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਤੁਹਾਡੇ ਕੋਲ ਆ ਕੇ ਮੈਂ ਬਹੁਤ ਕੁਝ ਸਿੱਖ ਕੇ ਜਾਂਦਾ ਹਾਂ। ਸੁਸਾਇਟੀ ਮੇਰਾ ਆਪਣਾ ਪਰਿਵਾਰ ਹੈ ਅਤੇ ਮੈਂ ਇੱਥੇ ਤੁਹਾਡਾ ਅਸ਼ੀਰਵਾਦ ਲੈਣ ਆਉਂਦਾ ਹਾਂ। ਸਮਾਗਮ ਦੌਰਾਨ ਸੁਸਾਇਟੀ ਦੇ ਮੈਂਬਰ ਮੁਕੰਦ ਸਿੰਘ ਸੇਵਕ, ਡਾਕਟਰ ਉਜਾਗਰ ਸਿੰਘ ਮਾਨ ਮੱਖਣ ਮਿੱਤਲ, ਭਰਭੂਰ ਸਿੰਘ ਗਰਚਾ, ਰਘਵੀਰ ਸਿੰਘ ਕੱਟੂ, ਰਾਜੇਸ਼ ਭੂਟਾਨੀ ਨੇ ਗੀਤ ਸੁਣਾ ਕੇ ਮਨੋਰੰਜਨ ਕੀਤਾ। ਸੁਸਾਇਟੀ ਦੇ ਐਡਵਾਈਜ਼ਰ ਅਜੇ ਵਾਤਾਵਰਨ ਪ੍ਰੇਮੀ ਐਸਪੀ ਕੌਸ਼ਲ ਵੱਲੋਂ ਸੁਸਾਇਟੀ ਮੈਂਬਰਾਂ ਨੂੰ ਬੂਟੇ ਵੰਡੇ ਗਏ। ਜਨਰਲ ਸਕੱਤਰ ਰਜਿੰਦਰ ਪ੍ਰਸਾਦ ਸਿੰਗਲਾ ਨੇ ਸੁਸਾਇਟੀ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਪ੍ਰਧਾਨ ਜੀ.ਸੀ. ਗੋਇਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਵਿਜੇ ਗੋਇਲ ਨੇ ਸਟੇਜ ਦੀ ਕਾਰਵਾਈ ਬਾਖੂਬੀ ਨਿਭਾਈ। ਇਸ ਮੌਕੇ ਲੇਡੀਜ ਵਿੰਗ ਦੇ ਇੰਚਾਰਜ ਸ੍ਰੀਮਤੀ ਸੁਰਿੰਦਰ ਕੁਮਾਰੀ ਸ਼ਰਮਾ, ਮੀਤ ਪ੍ਰਧਾਨ ਗਿਆਨ ਚੰਦ ਸਿੰਗਲਾ, ਐਡਵਾਈਜ਼ਰ ਅੰਮ੍ਰਿਤ ਲਾਲ ਸਿੰਗਲਾ, ਜੁਆਇੰਟ ਸਕੱਤਰ ਫਕੀਰ ਚੰਦ ਕਾਂਸਲ, ਵਿੱਤ ਸਕੱਤਰ ਮੰਗਤ ਰਾਏ ਗੋਇਲ, ਸਰਪ੍ਰਸਤ ਜੋਗਿੰਦਰ ਪਾਲ ਸ਼ਰਮਾ, ਮਨਜੀਤ ਸਿੰਘ, ਸਤਪਾਲ ਗੁਪਤਾ, ਦੇਸਰਾਜ, ਪ੍ਰੈਸ ਸਕੱਤਰ ਅਮਰੀਕ ਸਿੰਘ, ਜੁਆਇੰਟ ਪ੍ਰੈਸ ਸਕੱਤਰ ਰਮੇਸ਼ ਭਾਰਦਵਾਜ, ਸੋਹਨ ਲਾਲ, ਅਮਰਜੀਤ ਸਿੰਘ ਚੀਮਾ, ਰਾਮ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੁਸਾਇਟੀ ਦੇ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਦਰ ਟੀਚਰ ਸਕੂਲ ਵਿਖੇ ਪਸ਼ੂ ਭਲਾਈ ਦਿਵਸ ਮਨਾਇਆ ਅਗਲੀ ਖ਼ਬਰ ਡਾ: ਹਮੀਦੀ ਨੂੰ ਮਿਲਿਆ ‘ਆਯੁਰਵੈਦਾ ਰਤਨ ਐਵਾਰਡ-2026’
Ad Position 24