ਮੁਸਤਾਕ ਅਲੀ ਬੀ.ਸੀ. ਵਿੰਗ ਅਤੇ ਹਰਮੋਲਕ ਸਿੰਘ ਯੂਥ ਵਿੰਗ ਦੇ ਪਿੰਡ ਬੜੀ ਤੋਂ ਇਕਾਈ ਪ੍ਰਧਾਨ ਨਿਯੁਕਤ
ਸ਼ੇਰਪੁਰ,9 ਅਕਤੂਬਰ (ਮੇਘ ਰਾਜ ਜੋਸ਼ੀ) ਸ਼੍ਰੋਮਣੀ ਅਕਾਲੀ ਦਲ(ਬ) ਵੱਲੋਂ ਪਾਰਟੀ ਦੀਆਂ ਜਥੇਬੰਦਕ ਗਤੀਵਿਧੀਆਂ ਨੂੰ ਨਿਸ਼ਚਿਤ ਰੂਪ ਵਿੱਚ ਮਜ਼ਬੂਤ ਕਰਨ ਦੇ ਮਕਸਦ ਨਾਲ ਬਲਾਕ ਸ਼ੇਰਪੁਰ ਦੇ ਪਿੰਡ ਬੜੀ ਵਿਖੇ ਵਿਸ਼ੇਸ਼ ਨਿਯੁਕਤੀਆਂ ਕੀਤੀਆਂ ਗਈਆਂ। ਪਾਰਟੀ ਹਾਈਕਮਾਂਡ ਵੱਲੋਂ ਮੁਸਤਾਕ ਅਲੀ ਨੂੰ ਬੀ.
ਸ਼ੇਰਪੁਰ,9 ਅਕਤੂਬਰ (ਮੇਘ ਰਾਜ ਜੋਸ਼ੀ) ਸ਼੍ਰੋਮਣੀ ਅਕਾਲੀ ਦਲ(ਬ) ਵੱਲੋਂ ਪਾਰਟੀ ਦੀਆਂ ਜਥੇਬੰਦਕ ਗਤੀਵਿਧੀਆਂ ਨੂੰ ਨਿਸ਼ਚਿਤ ਰੂਪ ਵਿੱਚ ਮਜ਼ਬੂਤ ਕਰਨ ਦੇ ਮਕਸਦ ਨਾਲ ਬਲਾਕ ਸ਼ੇਰਪੁਰ ਦੇ ਪਿੰਡ ਬੜੀ ਵਿਖੇ ਵਿਸ਼ੇਸ਼ ਨਿਯੁਕਤੀਆਂ ਕੀਤੀਆਂ ਗਈਆਂ। ਪਾਰਟੀ ਹਾਈਕਮਾਂਡ ਵੱਲੋਂ ਮੁਸਤਾਕ ਅਲੀ ਨੂੰ ਬੀ.ਸੀ. ਵਿੰਗ ਦਾ ਇਕਾਈ ਪ੍ਰਧਾਨ ਅਤੇ ਹਰਮੋਲਕ ਸਿੰਘ ਨੂੰ ਯੂਥ ਵਿੰਗ ਦਾ ਇਕਾਈ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਹਲਕਾ ਮਹਿਲ ਕਲਾਂ ਦੇ ਹਲਕਾ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ ਨੇ ਉਚੇਚੇ ਤੌਰ ‘ਤੇ ਪਹੁੰਚ ਕੇ ਦੋਵਾਂ ਨਵ-ਨਿਯੁਕਤ ਅਹੁਦੇਦਾਰਾਂ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਅਤੇ ਪਾਰਟੀ ਚੜ੍ਹਦੀ ਕਲਾ ਲਈ ਪ੍ਰੇਰਿਤ ਕੀਤਾ।ਇਸ ਪ੍ਰੋਗਰਾਮ ਦੌਰਾਨ, ਸੂਬਾ ਡੈਲੀਗੇਟ ਅਜੀਤ ਪਾਲ ਸਿੰਘ ਪੰਜਗਰਾਈਆਂ, ਯੂਥ ਵਿੰਗ ਦੇ ਸੂਬਾ ਮੀਤ ਪ੍ਰਧਾਨ ਜਸਪ੍ਰੀਤ ਸਿੰਘ ਜੱਸੀ ਖੇੜੀ, ਬਲਾਕ ਸੰਮਤੀ ਮੈਂਬਰ ਕੁਲਦੀਪ ਸਿੰਘ ਕੀਪਾ, ਸੋਹਨਜੀਤ ਸਿੰਘ ਸੰਧੂ ਪੰਜਗਰਾਈਆਂ, ਸਰਕਲ ਪ੍ਰਧਾਨ ਜਗਦੇਵ ਸਿੰਘ ਬਦੇਸ਼ਾ, ਕੁਲਜੀਤ ਸਿੰਘ ਸੋਨੀ ਗੰਡੇਵਾਲ, ਭੂਸਣ ਰਿਸ਼ੀ ਭਗਵਾਨਪੁਰਾ, ਕੁਲਦੀਪ ਸਿੰਘ ਦੀਪਾ ਬਾਠ (ਚੰਡੀਗੜ੍ਹ), ਪ੍ਰਧਾਨ ਗੁਰਦੀਪ ਸਿੰਘ, ਡਾ. ਬੂਟਾ ਸਿੰਘ, ਇਕਾਈ ਪ੍ਰਧਾਨ ਸੁਖਵਿੰਦਰ ਸਿੰਘ, ਜਸਵੀਰ ਸਿੰਘ, ਨੰਬਰਦਾਰ ਮਨਜਿੰਦਰ ਸਿੰਘ, ਜੱਗਾ ਬਾਠ, ਚਰਨਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।