ਸੀ.ਪੀ.ਆਈ. (ਐਮ.ਐਲ.) ਰੈੱਡ ਸਟਾਰ ਵਲੋਂ ਐੱਸ.ਆਈ.ਆਰ. ਦੇ ਵਿਰੋਧ ’ਚ ਰੋਸ ਮਾਰਚ
ਲਹਿਰਾਗਾਗਾ, 9 ਅਕਤੂਬਰ (ਅਸ਼ੋਕ ਗਰਗ)- ਆੜ੍ਹਤੀ ਐਸੋਸੀਏਸ਼ਨ ਲਹਿਰਾਗਾਗਾ ਨੇ ਫ਼ੈਸਲਾ ਕੀਤਾ ਹੈ ਕਿ ਸ਼ਹਿਰ ਦਾ ਕੋਈ ਵੀ ਆੜਤੀਆ ਹਰਿਆਣੇ ਦੀ ਜੀਰੀ ਆਪਣੇ ਫੜ ’ਤੇ ਨਹੀਂ ਉਤਰਵਾਏਗਾ। ਇਸ ਫ਼ੈਸਲੇ ਦੀ ਉਲੰਘਣਾ ਕਰਨ ਵਾਲੇ ਆੜਤੀ ਵਿਰੁੱਧ ਕਾਨੂੰਨੀ ਅਤੇ ਭਾਈਚਾਰਕ ਕਾਰਵਾਈ ਕੀਤੀ ਜਾਵੇਗੀ।
ਲਹਿਰਾਗਾਗਾ, 9 ਅਕਤੂਬਰ (ਅਸ਼ੋਕ ਗਰਗ)- ਆੜ੍ਹਤੀ ਐਸੋਸੀਏਸ਼ਨ ਲਹਿਰਾਗਾਗਾ ਨੇ ਫ਼ੈਸਲਾ ਕੀਤਾ ਹੈ ਕਿ ਸ਼ਹਿਰ ਦਾ ਕੋਈ ਵੀ ਆੜਤੀਆ ਹਰਿਆਣੇ ਦੀ ਜੀਰੀ ਆਪਣੇ ਫੜ ’ਤੇ ਨਹੀਂ ਉਤਰਵਾਏਗਾ। ਇਸ ਫ਼ੈਸਲੇ ਦੀ ਉਲੰਘਣਾ ਕਰਨ ਵਾਲੇ ਆੜਤੀ ਵਿਰੁੱਧ ਕਾਨੂੰਨੀ ਅਤੇ ਭਾਈਚਾਰਕ ਕਾਰਵਾਈ ਕੀਤੀ ਜਾਵੇਗੀ। ਇਹ ਜਾਣਕਾਰੀ ਆੜਤੀ ਐਸੋਸੀਏਸ਼ਨ ਲਹਿਰਾਗਾਗਾ ਦੇ ਪ੍ਰਧਾਨ ਜੀਵਨ ਕੁਮਾਰ ਰੱਬੜ ਨੇ ਆੜਤੀਆਂ ਦੇ ਇਕੱਠ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਪ੍ਰਧਾਨ ਰੱਬੜ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਸਰਬਸੰਮਤੀ ਨਾਲ ਇਹ ਮਤਾ ਵੀ ਪਾਸ ਕੀਤਾ ਗਿਆ ਹੈ ਕਿ ਕੋਈ ਵੀ ਆੜਤੀਆ ਜਾਂ ਸੈਲਰ ਮਾਲਕ ਕਿਸਾਨ ਦੀ ਜੀਰੀ ਸਿੱਧੀ ਕੰਡਾ ਕਰਵਾ ਕੇ ਨਹੀਂ ਉਤਰਵਾਏਗਾ। ਜੀਰੀ ਪਹਿਲਾਂ ਆੜਤੀ ਦੇ ਫੜ ’ਤੇ ਉਤਾਰੀ ਜਾਵੇਗੀ ਅਤੇ ਬੋਲੀ ਲੱਗਣ ਤੋਂ ਬਾਅਦ ਹੀ ਇਸ ਦੀ ਭਰਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਪੰਜਾਬ ਦੇ ਕਿਸਾਨਾਂ ਦੀ ਜੀਰੀ ਦੀ ਸਹੀ ਢੰਗ ਨਾਲ ਖ਼ਰੀਦ ਅਤੇ ਵਿਕਰੀ ਯਕੀਨੀ ਬਣਾਉਣ ਦੇ ਉਦੇਸ਼ ਨਾਲ ਲਿਆ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਐਸੋਸੀਏਸ਼ਨ ਦਾ ਕੋਈ ਵੀ ਮੈਂਬਰ ਇਨ੍ਹਾਂ ਫ਼ੈਸਲਿਆਂ ਦੀ ਉਲੰਘਣਾ ਨਾ ਕਰੇ। ਜੇਕਰ ਕੋਈ ਆੜਤੀਆ ਹਰਿਆਣੇ ਦੀ ਜੀਰੀ ਨਾਲ ਭਰੀਆਂ ਟਰਾਲੀਆਂ ਜਾਂ ਕਿਸਾਨਾਂ ਦੀ ਜੀਰੀ ਦੀਆਂ ਟਰਾਲੀਆਂ ਸਿੱਧੀਆਂ ਕੰਡਾ ਕਰਵਾ ਕੇ ਪਿੜ ਵਿੱਚ ਢੇਰੀ ਕਰਵਾਉਂਦਾ ਹੈ ਤਾਂ ਉਸ ਵਿਰੁੱਧ ਨਿਯਮਾਂ ਅਨੁਸਾਰ ਕਾਨੂੰਨੀ ਅਤੇ ਭਾਈਚਾਰਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਪ੍ਰਧਾਨ ਰੱਬੜ ਨੇ ਦੱਸਿਆ ਕਿ ਇਕ ਹੋਰ ਅਹਿਮ ਮਤਾ ਵੀ ਜ਼ੁਬਾਨੀ ਤੌਰ ’ਤੇ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਹੈ। ਇਸ ਅਨੁਸਾਰ ਕੋਈ ਵੀ ਆੜਤੀਆ ਪੁਰਾਣੇ ਆੜਤੀਏ ਤੋਂ ਕਲੀਅਰੈਂਸ ਚਿੱਟ ਲਏ ਬਿਨਾਂ ਕਿਸੇ ਕਿਸਾਨ ਨੂੰ ਆਪਣੇ ਕੋਲ ਨਹੀਂ ਲਗਾਏਗਾ। ਜੇਕਰ ਕੋਈ ਆੜਤੀਆ ਇਸ ਸ਼ਰਤ ਦੀ ਪਾਲਣਾ ਕੀਤੇ ਬਿਨਾਂ ਕਿਸਾਨ ਨੂੰ ਆਪਣੇ ਕੋਲ ਲਗਾਉਂਦਾ ਹੈ ਤਾਂ ਪੁਰਾਣੇ ਆੜਤੀਏ ਨਾਲ ਕਿਸਾਨ ਦਾ ਹਿਸਾਬ-ਕਿਤਾਬ ਨਿਬੇੜਨ ਦੀ ਜ਼ਿੰਮੇਵਾਰੀ ਨਵੇਂ ਆੜਤੀਏ ਦੀ ਹੋਵੇਗੀ।ਇਸ ਮੌਕੇ ਆੜਤੀ ਐਸੋਸੀਏਸ਼ਨ ਦੇ ਚੇਅਰਮੈਨ ਓਮ ਪ੍ਰਕਾਸ਼ ਜਵਾਹਰਵਾਲਾ, ਵਾਈਸ ਪ੍ਰਧਾਨ ਰਾਕੇਸ਼ ਕੁਮਾਰ, ਪ੍ਰੈੱਸ ਸਕੱਤਰ ਸ਼ੰਭੂ ਗੋਇਲ, ਅਜੇ ਕੁਮਾਰ ਠੋਲੀ, ਵਿਜੇ ਕੁਮਾਰ ਮਿੱਤਲ, ਜੀਵਨ ਕੁਮਾਰ ਹਰਿਆਊ, ਰਾਜ ਕੁਮਾਰ ਮੈਨੇਜਰ, ਅਮਰਨਾਥ ਕੋਕੀ, ਸੁਭਾਸ਼ ਕੁਮਾਰ, ਰਾਜੀਵ ਕੁਮਾਰ, ਅਸ਼ੋਕ ਕੁਮਾਰ, ਜਸਵੰਤ ਰਾਏ ਗਰਗ, ਕਾਲਾ ਜਲੂਰ ਵਾਲੇ, ਰਾਮ ਗੋਇਲ ਲਹਿਲ , ਮਨੋਜ ਕੁਮਾਰ, ਵਿੱਕੀ ਹਰਿਆਊ, ਰਿੰਕੂ ਸ਼ਰਮਾ ਅਤੇ ਸ਼ਿਬੂ ਜਲੂਰ ਵਾਲੇ ਸਮੇਤ ਵੱਡੀ ਗਿਣਤੀ ਵਿੱਚ ਆੜਤੀ ਹਾਜ਼ਰ ਸਨ।