ਪਿੰਡ ਢਿੱਲਵਾਂ ਵਿਖੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਰੈਲੀ
ਤਪਾ ਮੰਡੀ, 11 ਅਕਤੂਬਰ (ਵਿਜੇ ਸ਼ਰਮਾ)-ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਹਲਕਾ ਭਦੌੜ ਦੇ ਪਿੰਡ ਢਿਲਵਾਂ ਵਿਖੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਆਗੂ ਗੋਰਾ ਸਿੰਘ ਢਿੱਲਵਾਂ ਦੀ ਅਗਵਾਈ ਵਿਚ ਭਰਵੀਂ ਰੈਲੀ ਕੀਤੀ ਗਈ। ਜਿਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਗੋਰਾ ਸਿੰਘ ਅਤੇ ਵਾਰਿਸ ਪੰਜਾਬ ਦੇ ਨਾਲ ਖੜਨ ਦਾ ਅਹਿਦ ਲਿਆ।
ਤਪਾ ਮੰਡੀ, 11 ਅਕਤੂਬਰ (ਵਿਜੇ ਸ਼ਰਮਾ)-ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਹਲਕਾ ਭਦੌੜ ਦੇ ਪਿੰਡ ਢਿਲਵਾਂ ਵਿਖੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਆਗੂ ਗੋਰਾ ਸਿੰਘ ਢਿੱਲਵਾਂ ਦੀ ਅਗਵਾਈ ਵਿਚ ਭਰਵੀਂ ਰੈਲੀ ਕੀਤੀ ਗਈ। ਜਿਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਗੋਰਾ ਸਿੰਘ ਅਤੇ ਵਾਰਿਸ ਪੰਜਾਬ ਦੇ ਨਾਲ ਖੜਨ ਦਾ ਅਹਿਦ ਲਿਆ। ਵਰ੍ਹਦੇ ਮੀਂਹ ਦੇ ਬਾਵਜੂਦ ਸਥਾਨਕ ਬੱਸ ਸਟੈਂਡ ਨੇੜੇ ਗੋਰਾ ਸਿੰਘ ਦੀ ਰਿਹਾਇਸ਼ ਦੇ ਬਿਲਕੁਲ ਨਾਲ ਭਰੇ ਪੰਡਾਲ ਵਿਚ ਜੁੜੇ ਆਗੂਆਂ ਨੇ ਪੰਜਾਬ ਨੂੰ ਨਸ਼ਾ ਮੁਕਤ, ਬੇਰੁਜ਼ਗਾਰੀ ਮੁਕਤ, ਗੈਂਗਸਟਰਵਾਦ ਤੋਂ ਖ਼ਾਤਮਾ ਅਤੇ ਕਿਸਾਨੀ-ਜਵਾਨੀ ਨੂੰ ਬਚਾਉਣ ਦੀ ਗੁਹਾਰ ਲਾਈ। ਇਸ ਮੌਕੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਆਗੂ ਐਡਵੋਕੇਟ ਗੁਰਿੰਦਰ ਸਿੰਘ ਗਿੰਦੀ ਨੇ ਇਕੱਠ ਨੂੰ ਪੰਜਾਬ ਅੰਦਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਅਗਵਾਈ ਵਾਲੀ ਸਰਕਾਰ ਬਣਾਉਣ ਦਾ ਹੋਕਾ ਦਿੱਤਾ। ਜ਼ਿਲ੍ਹਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਠੀਕਰੀਵਾਲ ਨੇ ਸੂਬਾ ਅਤੇ ਕੇਂਦਰ ਸਰਕਾਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਤੋਂ ਜਾਣੂ ਕਰਵਾਇਆ। ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਬਲਜਿੰਦਰ ਕੌਰ ਨੇ ਮਾਵਾਂ ਭੈਣਾਂ ਸਤਿਕਾਰ ਯੋਜਨਾ ਬਾਰੇ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਅਸਲ ਵਿਚ ਮਾਵਾਂ ਧੀਆਂ ਬਾਰੇ ਵਿਧਾਨ ਸਭਾ ਦੇ ਪਵਿੱਤਰ ਸਦਨ ਵਿਚ 8 ਮਾਰਚ ਨੂੰ ਬੋਲ ਕੇ ਇਸ ਦਾ ਖ਼ੁਲਾਸਾ ਕਰ ਚੁੱਕੇ ਹਨ। ਉਨ੍ਹਾਂ ਪੰਜਾਬ ਦੀਆਂ ਅਣਖੀ ਮਾਵਾਂ ਧੀਆਂ ਨੂੰ ਆਪਣੇ ਵਿਰਸੇ ਅਤੇ ਸਿੱਖ ਧਰਮ ਦੇ ਅਤੀਤ ਤੋਂ ਸੇਧ ਲੈਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਜ਼ਿਲ੍ਹਾ ਆਗੂ ਪੂਰਨ ਸਿੰਘ ਗੰਡੇਵਾਲ, ਕਮਲਜੀਤ ਕੌਰ ਨੇ ਵੀ ਪੰਜਾਬ ਦੇ ਭਵਿੱਖ ਲਈ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਇਸ ਮੌਕੇ ਲਖਵੀਰ ਸਿੰਘ ਮਠਾੜੂ ਬਲਾਕ ਪ੍ਰਧਾਨ, ਜਰਨੈਲ ਸਿੰਘ ਬਰਨਾਲਾ ਮੀਤ ਪ੍ਰਧਾਨ, ਸਤਨਾਮ ਸਿੰਘ ਇਕਾਈ ਪ੍ਰਧਾਨ ਮਹਿਲ ਕਲਾਂ, ਕਾਕਾ ਸ਼ਹਿਣਾ ਆਈ.ਟੀ. ਵਿੰਗ ਮੀਤ ਪ੍ਰਧਾਨ, ਗਗਨਦੀਪ ਸਿੰਘ ਆਈ.ਟੀ. ਵਿੰਗ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ। ਆਖ਼ਰ ਵਿਚ ਗੋਰਾ ਸਿੰਘ ਢਿੱਲਵਾਂ ਨੇ ਧੰਨਵਾਦੀ ਭਾਸ਼ਣ ਵਿਚ ਆਖਿਆ ਕਿ ਹਲਕਾ ਭਦੌੜ ਨੇ ਜੇਕਰ ਪਿਛਲੇ ਸਮੇਂ ਦਿੱਲੀ ਦੀ ਨਵੀਂ ਟੀਮ ਦੇ ਝਾਂਸੇ ਵਿਚ ਆ ਕੇ ਗ਼ਲਤੀ ਕੀਤੀ ਸੀ ਤਾਂ ਇੱਥੋਂ ਦੇ ਸੂਝਵਾਨ ਵੋਟਰ ਇਸ ਵਾਰ ਇਹ ਉਲਾਮ੍ਹਾ ਲਾਹ ਸੁੱਟਣਗੇ। ਇਸ ਮੌਕੇ ਮੱਘਰ ਸਿੰਘ, ਸਾਧੂ ਸਿੰਘ, ਲਖਬੀਰ ਸਿੰਘ ਲੱਖੀ, ਸਰਬਜੀਤ ਸਿੰਘ, ਐਡਵੋਕੇਟ ਜਸਬੀਰ ਸਿੰਘ ਮਾਨ, ਬਲਵਿੰਦਰ ਸਿੰਘ, ਨੇਕ ਸਿੰਘ, ਗੁਰਤੇਜ ਸਿੰਘ, (ਸਾਰੇ ਮੌੜ ਨਾਭਾ), ਜਸਵੰਤ ਸਿੰਘ, ਤੇਜਾ ਸਿੰਘ (ਸਾਰੇ ਢਿੱਲਵਾਂ), ਹਰਵਿੰਦਰ ਕੁਮਾਰ, ਰਣਜੀਤ ਸਿੰਘ ਮੋਟੂ, ਗੋਗੀ ਸਿੰਘ, ਨੈਬ ਸਿੰਘ ਸਾਰੇ ਤਪਾ ਮੰਡੀ ਆਦਿ ਹਾਜ਼ਰ ਸਨ।