13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਨਗਰ ਪੰਚਾਇਤ ਹੰਡਿਆਇਆ ਦੇ ਪ੍ਰਧਾਨ ਸਰਬਜੀਤ ਕੌਰ ਨੇ ਦਿੱਤਾ ਅਸਤੀਫ਼ਾ ਬੀਬੀ ਮਹਿੰਦਰ ਕੌਰ ਸਿੱਧੂ ਕਨਵੀਨਰ ਚੁਣੇ

ਹੰਡਿਆਇਆ, 12 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਨਗਰ ਪੰਚਾਇਤ ਦਫ਼ਤਰ ਹੰਡਿਆਇਆ ਵਿਖੇ ਮੈਂਬਰ ਕੌਂਸਲਰਾਂ ਦੀ ਮੀਟਿੰਗ ਹੋਈ। ਜਿਸ ਵਿਚ ਪ੍ਰਧਾਨ ਬੀਬੀ ਸਰਬਜੀਤ ਕੌਰ ਨੇ ਅਸਤੀਫ਼ਾ ਅਤੇ ਬੀਬੀ ਮਹਿੰਦਰ ਕੌਰ ਸਿੱਧੂ ਨੂੰ ਹਾਜ਼ਰ ਮੈਂਬਰਾਂ ਵਲੋਂ ਕਨਵੀਨਰ ਚੁਣਿਆ ਗਿਆ।

Ad Position 21
No active advertisement
ਸਰਬਜੀਤ ਕੌਰ 13-10-2026
ਹੰਡਿਆਇਆ, 12 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਨਗਰ ਪੰਚਾਇਤ ਦਫ਼ਤਰ ਹੰਡਿਆਇਆ ਵਿਖੇ ਮੈਂਬਰ ਕੌਂਸਲਰਾਂ ਦੀ ਮੀਟਿੰਗ ਹੋਈ। ਜਿਸ ਵਿਚ ਪ੍ਰਧਾਨ ਬੀਬੀ ਸਰਬਜੀਤ ਕੌਰ ਨੇ ਅਸਤੀਫ਼ਾ ਅਤੇ ਬੀਬੀ ਮਹਿੰਦਰ ਕੌਰ ਸਿੱਧੂ ਨੂੰ ਹਾਜ਼ਰ ਮੈਂਬਰਾਂ ਵਲੋਂ ਕਨਵੀਨਰ ਚੁਣਿਆ ਗਿਆ। ਨਗਰ ਪੰਚਾਇਤ ਹੰਡਿਆਇਆ ਦੇ ਕਾਰਜ ਸਾਧਕ ਅਫ਼ਸਰ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਸਰਬਜੀਤ ਕੌਰ ਵਲੋਂ ਬੀਤੇ ਦਿਨੀਂ ਸਿਹਤ ਦੇ ਕਾਰਨਾਂ ਕਰ ਕੇ ਪ੍ਰਧਾਨਗੀ ਤੋਂ ਅਸਤੀਫ਼ਾ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਦੇ ਸਕੱਤਰ ਨੂੰ ਭੇਜਿਆ ਸੀ, ਜੋ 9 ਅਕਤੂਬਰ ਨੂੰ ਪਾਸ ਹੋ ਗਿਆ। ਅੱਜ ਦੀ ਮੀਟਿੰਗ ’ਚ ਹਾਜ਼ਰ ਕੌਂਸਲਰ ਮਹਿੰਦਰ ਕੌਰ ਸਿੱਧੂ, ਗੁਰਮੀਤ ਬਾਵਾ, ਬਸਾਵਾ ਸਿੰਘ ਭਰੀ, ਰੂਪੀ ਕੌਰ, ਰੇਸ਼ਮਾ, ਬਲਵੀਰ ਸਿੰਘ, ਮੰਜੂ ਰਾਣੀ, ਵੀਰਪਾਲ ਕੌਰ, ਅਮਰ ਦਾਸ, ਹਰਪ੍ਰੀਤ ਕੌਰ ਸ਼ਾਮਿਲ ਸਨ। ਜਿਨ੍ਹਾਂ ਨੇ ਮਹਿੰਦਰ ਕੌਰ ਸਿੱਧੂ ਨੂੰ ਕਨਵੀਨਰ ਚੁਣ ਲਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਦੀ ਚੋਣ ਕਰਵਾਉਣ ਲਈ ਸਰਕਾਰ ਨੂੰ ਪੱਤਰ ਲਿਖ ਦਿੱਤਾ ਗਿਆ। ਡਿਪਟੀ ਕਮਿਸ਼ਨਰ ਬਰਨਾਲਾ ਵਲੋਂ ਮਨਜੂਰੀ ਮਿਲਣ ਉਪਰੰਤ ਪ੍ਰਧਾਨ ਦੇ ਅਹੁਦੇ ਦੀ ਚੋਣ ਕਰਵਾਈ ਜਾਵੇਗੀ। ਮੀਟਿੰਗ ’ਚ ਏਜੰਡੇ ਵਿਚ ਪੱਤਰ ਨੰ: 2473 ਮਿਤੀ 8 ਅਕਤੂਬਰ ਅਨੁਸਾਰ ਹੰਡਿਆਇਆ ਦੀ ਬੀੜ ਵਾਲੀ ਜ਼ਮੀਨ ਜੋ ਵਾਰਡ ਨੰ: 8 ਵਿਚ ਪੈਂਦੀ ਹੈ, ਵਿਚ ਨਗਰ ਨਿਗਮ ਬਰਨਾਲਾ, ਨਗਰ ਕੌਂਸਲ ਤਪਾ, ਨਗਰ ਕੌਂਸਲ ਧਨੌਲਾ ਤੇ ਨਗਰ ਪੰਚਾਇਤ ਹੰਡਿਆਇਆ ਵਿਚ ਵਾਟਰ ਟਰੀਟਮੈਂਟ ਪਲਾਂਟ ਲਗਾਉਣ ਲਈ 17.50 ਏਕੜ ਜ਼ਮੀਨ ਦੇਣ ਦਾ ਮਤਾ ਪਾਸ ਕੀਤਾ। ਜਿਸ ਦਾ ਅਮਰ ਦਾਸ, ਵੀਰਪਾਲ ਕੌਰ ਤੇ ਹਰਪ੍ਰੀਤ ਕੌਰ ਨੇ ਵਿਰੋਧ ਕੀਤਾ ਜਦਕਿ ਕੁਲਦੀਪ ਸਿੰਘ ਤਾਜਪੁਰੀਆ ਤੇ ਚਰਨੋ ਕੌਰ ਮੈਂਬਰ ਕੌਂਸਲਰ ਮੀਟਿੰਗ ਵਿਚੋਂ ਗ਼ੈਰਹਾਜ਼ਰ ਰਹੇ। ਇਹ ਵੀ ਨਗਰ ਪੰਚਾਇਤ ਹੰਡਿਆਇਆ ਵਿਚ ਪਹਿਲੀ ਵਾਰ ਹੋਇਆ ਕਿ ਸੱਤਾਧਾਰੀ ਧਿਰ ਦਾ ਪ੍ਰਧਾਨ 1 ਸਾਲ 8 ਮਹੀਨੇ ਦਾ ਸਮਾਂ ਹੀ ਪੂਰਾ ਕਰ ਸਕਿਆ। ਇਸ ਤੋਂ ਪਹਿਲਾਂ ਕਾਂਗਰਸ ਵੇਲੇ ਅਸ਼ਵਨੀ ਕੁਮਾਰ ਆਸੂ ਨੇ 5 ਸਾਲ ਦੀ ਤੇ ਅਕਾਲੀ-ਭਾਜਪਾ ਸਰਕਾਰ ਵੇਲੇ ਹਰਜਿੰਦਰ ਕੌਰ ਮਹਿਰਮੀਆ ਨੇ ਲਗਾਤਾਰ 8 ਸਾਲ ਪ੍ਰਧਾਨਗੀ ਕੀਤੀ ਹੈ। ਕਾਂਗਰਸ ਪਾਰਟੀ ਦੇ ਮੈਂਬਰ ਕੌਂਸਲਰ ਕੁਲਦੀਪ ਸਿੰਘ ਤਾਜਪੁਰੀਆ ਨੇ ਕਿਹਾ ਕਿ ਅਸੀਂ ਅਕਾਲੀ-ਭਾਜਪਾ ਸਰਕਾਰ ਵੇਲੇ ਬੀੜ ਵਾਲੀ 22 ਏਕੜ ਜ਼ਮੀਨ ’ਚ ਪੁਲਿਸ ਲਾਈਨ ਬਣਾਉਣ ਵਿਰੁੱਧ ਸੰਘਰਸ਼ ਕੀਤਾ ਸੀ। ਹੁਣ ਵੀ ਵਾਟਰ ਟਰੀਟਮੈਂਟ ਬਣਾਉਣ ਦਾ ਵਿਰੋਧ ਕਰਾਂਗੇ ਕਿਉਂਕਿ ਇੱਥੇ ਲੋਕਾਂ ਦੇ ਭਲਾਈ ਲਈ ਪਲਾਂਟ ਲਗਾਏ ਜਾਣ ਨਾ ਕਿ ਦੂਜੀਆਂ ਨਗਰ ਨਿਗਮ ਜਾਂ ਨਗਰ ਕੌਂਸਲਰਾਂ ਨੂੰ ਮਹਿੰਗੇ ਭਾਅ ਦੀ ਜ਼ਮੀਨ ਦਿੱਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਫੂਡ ਸੇਫਟੀ ਵਿਭਾਗ ਵਲੋਂ ਨਕਲੀ ਦੇਸੀ ਘਿਓ ਬਣਾਉਣ ਵਾਲੀ ਥਾਂ ’ਤੇ ਛਾਪੇਮਾਰੀ ਅਗਲੀ ਖ਼ਬਰ ਬੀ.ਵੀ.ਐਮ. ਇੰਟਰਨੈਸ਼ਨਲ ਸਕੂਲ ਦੇ ਦੋ ਕਰਾਟੇ ਖਿਡਾਰੀਆਂ ਦੀ ਰਾਜ-ਪੱਧਰੀ ਮੁਕਾਬਲਿਆਂ ਲਈ ਚੋਣ
Ad Position 24