13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਫੂਡ ਸੇਫਟੀ ਵਿਭਾਗ ਵਲੋਂ ਨਕਲੀ ਦੇਸੀ ਘਿਓ ਬਣਾਉਣ ਵਾਲੀ ਥਾਂ ’ਤੇ ਛਾਪੇਮਾਰੀ

ਬਰਨਾਲਾ, 12 ਅਕਤੂਬਰ (ਨਰਿੰਦਰ ਅਰੋੜਾ)-ਤਿਉਹਾਰਾਂ ਦੇ ਸੀਜ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਫੂਡ ਸੇਫਟੀ ਵਿਭਾਗ ਵਲੋਂ ਲਗਾਤਾਰ ਚੈਕਿੰਗ ਮੁਹਿੰਮ ਜਾਰੀ ਹੈ। ਇਸੇ ਤਹਿਤ ਵਿਭਾਗ ਦੀ ਟੀਮ ਵਲੋਂ ਪੁਲਿਸ ਪਾਰਟੀ ਅਤੇ ਵਾਰਡ ਕੌਂਸਲਰ ਨੂੰ ਨਾਲ ਲੈ ਕੇ ਲੱਖੀ ਕਾਲੋਨੀ ਵਿਖੇ ਇੱਕ ਥਾਂ ’ਤੇ ਛਾਪੇਮਾਰੀ ਕੀਤੀ ਗਈ।

Ad Position 21
No active advertisement
ਜਗ੍ਹਾ ਨੂੰ ਸੀਲ ਕਰਦੇ ਹੋਏ ਐਫ.ਐਸ.ਓ. ਚਰਨਜੀਤ ਸਿੰਘ, ਨਾਲ ਸਹਾਇਕ ਥਾਣੇਦਾਰ ਮਨਜੀਤ ਸਿੰਘ ਅਤੇ ਕੌਂਸਲਰ ਧਰਮ ਸਿੰਘ ਫ਼ੌਜੀ। ਤਸਵੀਰ : ਰਿੰਪੀ ਸਟੂਡੀਓ 13-10-2026
ਬਰਨਾਲਾ, 12 ਅਕਤੂਬਰ (ਨਰਿੰਦਰ ਅਰੋੜਾ)-ਤਿਉਹਾਰਾਂ ਦੇ ਸੀਜ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਫੂਡ ਸੇਫਟੀ ਵਿਭਾਗ ਵਲੋਂ ਲਗਾਤਾਰ ਚੈਕਿੰਗ ਮੁਹਿੰਮ ਜਾਰੀ ਹੈ। ਇਸੇ ਤਹਿਤ ਵਿਭਾਗ ਦੀ ਟੀਮ ਵਲੋਂ ਪੁਲਿਸ ਪਾਰਟੀ ਅਤੇ ਵਾਰਡ ਕੌਂਸਲਰ ਨੂੰ ਨਾਲ ਲੈ ਕੇ ਲੱਖੀ ਕਾਲੋਨੀ ਵਿਖੇ ਇੱਕ ਥਾਂ ’ਤੇ ਛਾਪੇਮਾਰੀ ਕੀਤੀ ਗਈ। ਜਾਣਕਾਰੀ ਦਿੰਦਿਆਂ ਐਫ.ਐਸ.ਓ. ਬਰਨਾਲਾ ਚਰਨਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਲੱਖੀ ਕਾਲੋਨੀ ਦੀ ਬੈਕ ਸਾਈਡ ਸਥਿਤ ਤਾਰਾ ਕਾਲੋਨੀ ਗਲੀ ਨੰਬਰ 1 ਵਿਖੇ ਇਕ ਥਾਂ ’ਤੇ ਨਕਲੀ ਦੇਸੀ ਘਿਓ ਬਣਾਇਆ ਜਾਂਦਾ ਹੈ। ਜਦੋਂ ਟੀਮ ਮੌਕੇ ’ਤੇ ਪਹੁੰਚੀ ਤਾਂ ਉਸ ਜਗ੍ਹਾ ’ਤੇ ਵੱਡੇ-ਵੱਡੇ ਤਾਲੇ ਲੱਗੇ ਹੋਏ ਸਨ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਫ਼ੈਕਟਰੀ ਮਾਲਕ ਦੇ ਪਰਿਵਾਰਕ ਮੈਂਬਰ ਨੂੰ ਬੁਲਾਇਆ ਗਿਆ, ਜਿਨ੍ਹਾਂ ਕੋਲੋਂ ਚਾਬੀ ਦੀ ਮੰਗ ਕੀਤੀ ਗਈ ਪਰ ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਚਾਬੀ ਨਹੀਂ ਹੈ, ਤੁਸੀਂ ਜਿੰਦਰੇ ਤੋੜ ਲਵੋ। ਇਸ ਤੋਂ ਬਾਅਦ ਪੁਲਿਸ ਦੇ ਸਹਾਇਕ ਥਾਣੇਦਾਰ ਮਨਜੀਤ ਸਿੰਘ ਅਤੇ ਵਾਰਡ ਦੇ ਕੌਂਸਲਰ ਧਰਮ ਸਿੰਘ ਫ਼ੌਜੀ ਤੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿਚ ਜਿੰਦਰੇ ਤੋੜ ਕੇ ਅੰਦਰ ਦਾਖਲ ਹੋਏ। ਅੰਦਰ ਜਾ ਕੇ ਦੇਖਿਆ ਤਾਂ ਇਕ ਟੱਬ ਪਿਆ ਸੀ, ਜਿਸ ਵਿਚ ਕਰੀਬ 3-4 ਕਿੱਲੋ ਤਾਜ਼ਾ ਬਣਿਆ ਹੋਇਆ ਦੇਸੀ ਘਿਓ ਪਿਆ ਸੀ, ਜਿਸ ਦੇ ਮੌਕੇ ’ਤੇ ਹੀ ਸੈਂਪਲ ਭਰੇ ਗਏ। ਜਦੋਂ ਅੰਦਰ ਹੋਰ ਜਾਂਚ ਕੀਤੀ ਤਾਂ ਪਰਮਾਨੰਦ ਘਿਓ ਦੇ ਖ਼ਾਲੀ ਗੱਤੇ ਦੇ ਡੱਬੇ ਬਰਾਮਦ ਹੋਏ, ਜਿਨ੍ਹਾਂ ਉੱਪਰ ਜੂਨ 2026 ਬਣਨ ਦੀ ਮਿਤੀ ਪਾਈ ਹੋਈ ਸੀ ਅਤੇ ਜੋ ਪਤਾ ਦਰਜ ਸੀ ਉਹ ਲੁਧਿਆਣਾ ਦਾ ਸੀ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਘਿਓ ਨੂੰ ਸੀਲ ਕਰ ਕੇ ਸੈਂਪਲ ਟੈਸਟਿੰਗ ਲਈ ਖਰੜ ਲੈਬ ਵਿਖੇ ਭੇਜੇ ਜਾ ਰਹੇ ਹਨ, ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਜੋ ਖ਼ਾਲੀ ਡੱਬੇ ਜਾਂ ਹੋਰ ਪੈਕਿੰਗ ਮਟੀਰੀਅਲ ਬਰਾਮਦ ਹੋਏ ਹਨ। ਉਨ੍ਹਾਂ ਨੂੰ ਬਾਹਰੋਂ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਇਸ ਘਿਓ ਦਾ ਮਾਲਕ ਸੁਰੇਸ਼ ਕੁਮਾਰ ਜਿਸ ’ਤੇ ਪਹਿਲਾਂ ਵੀ ਕਾਰਵਾਈ ਹੋ ਚੁੱਕੀ ਹੈ । ਪਹਿਲਾਂ ਵੀ ਇਸ ਕੋਲੋਂ ਕਈ ਮਾਰਕਿਆਂ ਦਾ ਦੇਸੀ ਘਿਓ ਤਪਾ ਨੇੜਿਓ ਫੜਿਆ ਗਿਆ ਸੀ। ਇਸ ਮੌਕੇ ਸਹਾਇਕ ਥਾਣੇਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਫੂਡ ਵਿਭਾਗ ਵਲੋਂ ਕਾਲ ਆਈ ਸੀ ਕਿ ਇਕ ਜਗ੍ਹਾ ’ਤੇ ਛਾਪੇਮਾਰੀ ਲਈ ਪ੍ਰੋਟੈਕਸ਼ਨ ਦਿੱਤੀ ਜਾਵੇ, ਜਿਸ ’ਤੇ ਅਸੀਂ ਮੌਕੇ ’ਤੇ ਪਹੁੰਚੇ ਅਤੇ ਪਰਿਵਾਰਕ ਮੈਂਬਰਾਂ ਤੇ ਕੌਂਸਲਰ ਦੀ ਹਾਜ਼ਰੀ ਵਿਚ ਕਾਰਵਾਈ ਕੀਤੀ ਗਈ। ਵਾਰਡ ਕੌਂਸਲਰ ਧਰਮ ਸਿੰਘ ਫ਼ੌਜੀ ਨੇ ਕਿਹਾ ਕਿ ਫੂਡ ਸੇਫਟੀ ਵਿਭਾਗ ਅਤੇ ਪੁਲਿਸ ਵਲੋਂ ਸਾਂਝੇ ਤੌਰ ’ਤੇ ਕੀਤੀ ਗਈ ਛਾਪੇਮਾਰੀ ਦੌਰਾਨ ਕਰੀਬ 3-4 ਕਿੱਲੋ ਦੇਸੀ ਘਿਓ ਅਤੇ ਪੈਕਿੰਗ ਮਟੀਰੀਅਲ ਫੜਿਆ ਗਿਆ ਹੈ। ਇਹ ਸਾਰੀ ਕਾਰਵਾਈ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿਚ ਹੀ ਕੀਤੀ ਗਈ ਹੈ, ਪਹਿਲਾਂ ਚਾਬੀ ਦੀ ਮੰਗ ਕੀਤੀ ਗਈ ਸੀ, ਚਾਬੀ ਨਾ ਦੇਣ ਦੀ ਸੂਰਤ ਵਿਚ ਉਨ੍ਹਾਂ ਦੀ ਹਾਜ਼ਰੀ ਵਿਚ ਹੀ ਜਿੰਦੇ ਤੁੜਵਾਏ ਗਏ।
Ad Position 22
No active advertisement
ਪਿਛਲੀ ਖ਼ਬਰ ਸੇਖਾ ਰੋਡ ਗਲੀ ਨੰਬਰ 4 ’ਚ ਵੱਡੀ ਐਲ.ਸੀ.ਡੀ. ’ਤੇ ਦਿਖਾਈ ਜਾ ਰਹੀ ਰਮਾਇਣ ਅਗਲੀ ਖ਼ਬਰ ਨਗਰ ਪੰਚਾਇਤ ਹੰਡਿਆਇਆ ਦੇ ਪ੍ਰਧਾਨ ਸਰਬਜੀਤ ਕੌਰ ਨੇ ਦਿੱਤਾ ਅਸਤੀਫ਼ਾ ਬੀਬੀ ਮਹਿੰਦਰ ਕੌਰ ਸਿੱਧੂ ਕਨਵੀਨਰ ਚੁਣੇ
Ad Position 24