ਹੰਡਿਆਇਆ ’ਚ ਛੱਪੜਾਂ ’ਤੇ ਹੋ ਰਹੇ ਨਾਜਾਇਜ਼ ਕਬਜ਼ੇ, ਪ੍ਰਸ਼ਾਸਨ ਬੇਖ਼ਬਰ
ਹੰਡਿਆਇਆ, 17 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਵਿਖੇ ਵਾਰਡ ਨੰਬਰ 5 ’ਚ ਸਥਿਤ ਛੱਪੜ ਉੱਪਰ ਬਾਲਮੀਕ ਮੰਦਰ ਪ੍ਰਬੰਧਕ ਕਮੇਟੀ ਵਲੋਂ ਭਰਤ ਪਾਈ ਜਾ ਰਹੀ ਹੈ ਤੇ ਕਿਲ੍ਹਾ ਪੱਤੀ ਦੇ ਵਾਲੇ ਛੱਪੜਾਂ ਵਿਚ ਰੋਜ਼ਾਨਾ ਥੋੜ੍ਹੀ ਬਹੁਤ ਭਰਤ ਪਾ ਕੇ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ। ਇਸ ਸਬੰਧੀ ਬਾਲਮੀਕ ਮੰਦਰ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸਾਡੇ ਵਾਰਡ ਨੰਬਰ 2 ਦੇ ਐਮ.
ਹੰਡਿਆਇਆ, 17 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਵਿਖੇ ਵਾਰਡ ਨੰਬਰ 5 ’ਚ ਸਥਿਤ ਛੱਪੜ ਉੱਪਰ ਬਾਲਮੀਕ ਮੰਦਰ ਪ੍ਰਬੰਧਕ ਕਮੇਟੀ ਵਲੋਂ ਭਰਤ ਪਾਈ ਜਾ ਰਹੀ ਹੈ ਤੇ ਕਿਲ੍ਹਾ ਪੱਤੀ ਦੇ ਵਾਲੇ ਛੱਪੜਾਂ ਵਿਚ ਰੋਜ਼ਾਨਾ ਥੋੜ੍ਹੀ ਬਹੁਤ ਭਰਤ ਪਾ ਕੇ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ। ਇਸ ਸਬੰਧੀ ਬਾਲਮੀਕ ਮੰਦਰ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸਾਡੇ ਵਾਰਡ ਨੰਬਰ 2 ਦੇ ਐਮ.ਸੀ. ਵਲੋਂ ਮਤਾ ਪਵਾ ਕੇ ਸਾਨੂੰ ਥਾਂ ਦੇ ਦਿੱਤੀ ਹੈ। ਇਸ ਕਰ ਕੇ ਇਸ ਉੱਤੇ ਭਰਤ ਪਾ ਕੇ ਲੰਗਰ ਹਾਲ ਬਣਾਇਆ ਜਾਣਾ ਹੈ। ਇਸ ਸਬੰਧੀ ਜਦੋਂ ਕਾਰਜ ਸਾਧਕ ਅਫ਼ਸਰ ਨਗਰ ਪੰਚਾਇਤ ਹੰਡਿਆਇਆ ਹਰਪ੍ਰੀਤ ਸਿੰਘ ਨਾਲ਼ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕੇ ਅਸੀਂ ਕਿਸੇ ਨੂੰ ਸਰਕਾਰੀ ਥਾਂ ਉੱਤੇ ਕਬਜ਼ਾ ਨਹੀਂ ਕਰਨ ਦੇਵਾਂਗੇ। ਮੁਲਾਜ਼ਮ ਭੇਜ ਕੇ ਇਸ ਕੰਮ ਨੂੰ ਰੋਕਿਆ ਜਾਵੇਗਾ। ਜਦੋਂ ਉਨ੍ਹਾਂ ਨੂੰ ਬਾਕੀ ਥਾਵਾਂ ’ਤੇ ਹੋ ਰਹੇ ਨਾਜਾਇਜ਼ ਕਬਜ਼ਿਆਂ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕੇ ਜਲਦੀ ਨਾਜਾਇਜ਼ ਕਬਜ਼ਾ ਕਰਨ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਕਰਾਂਗੇ। ਇੱਥੇ ਇਹ ਵੀ ਵਰਨਣਯੋਗ ਹੈ ਕਿ ਪਿਛਲੇ ਸਾਲ ਇੱਥੇ ਹੋਏ ਨਾਜਾਇਜ਼ ਕਬਜ਼ੇ ਨੂੰ ਢਹਾਉਣ ਤੋਂ ਮੌਜੂਦਾ ਐਮ.ਸੀ. ਵਲੋਂ ਰੁਕਵਾਇਆ ਗਿਆ ਸੀ ਪਰ ਹੁਣ ਫਿਰ ਨਾਜਾਇਜ਼ ਕਬਜ਼ਾ ਕਰ ਕੇ ਛੱਪੜ ਦੀ ਜਗ੍ਹਾ ਰੋਕੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਬਰਨਾਲਾ ਅਤੇ ਸਥਾਨਕ ਸਰਕਾਰਾਂ ਵਿਭਾਗ ਮੰਤਰੀ ਪੰਜਾਬ ਤੁਰੰਤ ਇਨ੍ਹਾਂ ਹੋ ਰਹੇ ਨਾਜਾਇਜ਼ ਕਬਜ਼ਿਆਂ ਨੂੰ ਰੋਕ ਕੇ ਸਰਕਾਰੀ ਪ੍ਰਾਪਰਟੀ ਨੂੰ ਖ਼ੁਰਦ ਬੁਰਦ ਹੋਣ ਤੋਂ ਬਚਾਉਣ।