ਮਾਂ ਭਗਵਤੀ ਜਾਗਰਣ ਮੌਕੇ ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ਕਰਨਾ ਪੁੰਨ ਦਾ ਕੰਮ- ਸੰਤ ਰਾਜਗਿਰੀ
ਤਪਾ ਮੰਡੀ, 17 ਅਕਤੂਬਰ (ਪ੍ਰਵੀਨ ਗਰਗ)-ਨਿਊ ਜੈ ਮਾਤਾ ਦਾਤੀ ਕਲੱਬ ਵਲੋਂ ਸਮੂਹ ਨਗਰ ਦੇ ਸਹਿਯੋਗ ਨਾਲ ਮਾਂ ਭਗਵਤੀ ਦਾ ਵਿਸ਼ਾਲ ਜਾਗਰਣ 24 ਅਕਤੂਬਰ ਦਿਨ ਸ਼ਨੀਵਾਰ ਨੂੰ ਮਾਤਾ ਦਾਤੀ ਮੰਦਰ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਸਬੰਧੀ ਇਸ ਧਾਰਮਿਕ ਸਮਾਗਮ ਦਾ ਪੋਸਟਰ ਸੰਤ ਰਾਜਗਿਰੀ ਵਲੋਂ ਜਾਰੀ ਕੀਤਾ ਗਿਆ, ਉਪਰੰਤ ਸੰਤ ਰਾਜਗਿਰ ਨੇ ਸਮੁੱਚੇ ਕਲੱਬ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਮਾਂ ਭਗਵਤੀ ਜਾਗਰਣ ਮੌਕੇ ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ਕਰਨਾ ਬਹੁਤ ਪੁੰਨ ਦਾ ਕੰਮ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਵਰੇ੍ਹ ਸਹਿਯੋਗ ਕਰਨਾ ਚਾਹੀਦਾ ਹੈ।
ਤਪਾ ਮੰਡੀ, 17 ਅਕਤੂਬਰ (ਪ੍ਰਵੀਨ ਗਰਗ)-ਨਿਊ ਜੈ ਮਾਤਾ ਦਾਤੀ ਕਲੱਬ ਵਲੋਂ ਸਮੂਹ ਨਗਰ ਦੇ ਸਹਿਯੋਗ ਨਾਲ ਮਾਂ ਭਗਵਤੀ ਦਾ ਵਿਸ਼ਾਲ ਜਾਗਰਣ 24 ਅਕਤੂਬਰ ਦਿਨ ਸ਼ਨੀਵਾਰ ਨੂੰ ਮਾਤਾ ਦਾਤੀ ਮੰਦਰ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਸਬੰਧੀ ਇਸ ਧਾਰਮਿਕ ਸਮਾਗਮ ਦਾ ਪੋਸਟਰ ਸੰਤ ਰਾਜਗਿਰੀ ਵਲੋਂ ਜਾਰੀ ਕੀਤਾ ਗਿਆ, ਉਪਰੰਤ ਸੰਤ ਰਾਜਗਿਰ ਨੇ ਸਮੁੱਚੇ ਕਲੱਬ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਮਾਂ ਭਗਵਤੀ ਜਾਗਰਣ ਮੌਕੇ ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ਕਰਨਾ ਬਹੁਤ ਪੁੰਨ ਦਾ ਕੰਮ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਵਰੇ੍ਹ ਸਹਿਯੋਗ ਕਰਨਾ ਚਾਹੀਦਾ ਹੈ। ਉਪਰੰਤ ਕਲੱਬ ਦੇ ਪ੍ਰਧਾਨ ਦਵਿੰਦਰ ਕੁਮਾਰ ਟੀਟੂ ਦੀਕਸ਼ਤ ਨੇ ਦੱਸਿਆ ਕਿ ਜਾਗਰਣ ਮੌਕੇ ਕਲੱਬ ਵਲੋਂ 5 ਲੜਕੀਆਂ ਦੇ ਵਿਆਹ ਕੀਤੇ ਜਾਣਗੇ ਅਤੇ ਲੋੜੀਂਦਾ ਸਮਾਨ ਵੀ ਦਿੱਤਾ ਜਾਵੇਗਾ ਅਤੇ ਜਾਗਰਣ ਮੌਕੇ ਪ੍ਰਸਿੱਧ ਭਜਨ ਗਾਇਕ ਦੁਰਗਾ ਰੰਗੀਲਾ ਅਤੇ ਰਾਜਵੀਰ ਰਾਜ ਮਾਤਾ ਦੇ ਭਜਨਾਂ ਦਾ ਗੁਣਗਾਨ ਕਰ ਕੇ ਸੰਗਤ ਨੂੰ ਨਿਹਾਲ ਕਰਨਗੇ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਬਾਸੀ, ਡਾ: ਜਗਦੇਵ ਸਿੰਘ, ਡਾ: ਗੁਰਪ੍ਰੀਤ ਸਿੰਘ ਸਿੱਧੂ, ਬਾਬਾ ਮੋਹਨ ਦਾਸ, ਮਾਸਟਰ ਅੰਕੁਰ ਗੋਇਲ, ਗੁਰਬਿੰਦਰ ਸਿੰਘ, ਰਾਜ ਸਿੰਘ, ਪਰਮਜੀਤ ਸਿੰਘ ਡਾਲ, ਨੰਬਰਦਾਰ ਬਲਵੰਤ ਸਿੰਘ, ਜੀਵਨ ਸਿੰਘ, ਕ੍ਰਿਸ਼ਨ ਗਰਗ, ਗਗਨ ਸ਼ਰਮਾ, ਰਮਨਦੀਪ ਰੰਜੂ, ਧਰਮਪਾਲ ਸਿੰਘ, ਅਸ਼ਵਨੀ ਬਹਾਵਲਪੁਰੀਆ, ਸੰਸਾਰੀ ਸ਼ਰਮਾ, ਸਰੂਪ ਚੰਦ ਸ਼ਰਮਾ, ਮਹਿਮਾ ਚੱਠਾ, ਕ੍ਰਿਸ਼ਨ ਪੂਜਾ ਜਵੈਲਰਜ਼, ਰਾਜੂ ਪੂਹਲੀ, ਰਾਕੇਸ਼ ਮਿੱਤਲ, ਜੱਸਾ ਸਿੱਧੂ, ਭਿੰਦਰ ਸਿੰਘ, ਨੰਬਰਦਾਰ ਜੁਗਰਾਜ ਸਿੰਘ ਸਿੱਧੂ, ਅਨੀਸ਼ ਮੌੜ, ਭੋਲਾ ਚੱਠਾ, ਗੁਰਦੀਪ ਚੱਠਾ, ਬਿੰਨੀ ਧਾਲੀਵਾਲ, ਰਾਜੂ ਬੈਟਰੀਆਂ ਵਾਲਾ, ਲੱਡੂ ਮੋਟਰਸਾਈਕਲਾਂ ਵਾਲਾ, ਗੁਲਾਬ ਕਾਲਾ, ਇਕਬਾਲ ਸਿੱਧੂ, ਮੌਲਕੀ ਸਿੱਧੂ, ਭਗਵੰਤ ਚੱਠਾ, ਜਗਸੀਰ ਸਿੱਧੂ, ਜੱਸੀ ਚੱਠਾ, ਰਵੀ ਚੱਠਾ, ਵਿਸਾਖਾ ਚੱਠਾ, ਜੱਸੀ ਪੰਧੇਰ, ਗੁਰਦੇਵ ਪੰਧੇਰ, ਗੁਰਪ੍ਰੀਤ ਸਿੰਘ ਸੁਮਲ, ਮੋਨੂੰ ਮੌੜ, ਰਿਚੀ ਭੱਟਾ, ਗੁਰਵਿੰਦਰ ਬਾਸੀ, ਹਰਮੰਦਰ ਸਿੰਘ ਜ਼ੈਲਦਾਰ, ਬੱਬੂ ਸਰੋਏ, ਅਰਮਾਨ ਸਿੰਘ, ਨਿੱਕਾ ਖੱਤਰੀ ਆਦਿ ਪਤਵੰਤੇ ਮੌਜੂਦ ਸਨ।