ਸ੍ਰੀ ਆਦਿ ਸ਼ਕਤੀ ਰਾਮਲੀਲ੍ਹਾ ਕਲੱਬ ਦੇ ਪ੍ਰਬੰਧਕ ਵਧਾਈ ਦੇ ਪਾਤਰ- ਸੰਧੂ
ਧਨੌਲਾ, 21 ਅਕਤੂਬਰ (ਜਤਿੰਦਰ ਸਿੰਘ ਧਨੌਲਾ)-ਸ੍ਰੀ ਆਦਿ ਸ਼ਕਤੀ ਰਾਮਲੀਲ੍ਹਾ ਕਲੱਬ ਧਨੌਲਾ ਦੇ ਪ੍ਰਬੰਧਕ ਵਧਾਈ ਦੇ ਪਾਤਰ ਹਨ ਜਿਹੜੇ ਹਰ ਵਰ੍ਹੇ ਬਦੀ ’ਤੇ ਨੇਕੀ ਦੇ ਜਿੱਤ ਰਾਮ ਲੀਲ੍ਹਾ ਦਾ ਮੰਚਨ ਬਾਖ਼ੂਬੀ ਨਿਭਾਉਂਦੇ ਹਨ। ਉੱਥੇ ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਕਰ ਕੇ ਮਾਨਵਤਾ ਦੀ ਭਲਾਈ ਲਈ ਵੀ ਆਪਣੇ ਫ਼ਰਜ਼ ਪੂਰੇ ਕਰਦੇ ਹਨ।
ਧਨੌਲਾ, 21 ਅਕਤੂਬਰ (ਜਤਿੰਦਰ ਸਿੰਘ ਧਨੌਲਾ)-ਸ੍ਰੀ ਆਦਿ ਸ਼ਕਤੀ ਰਾਮਲੀਲ੍ਹਾ ਕਲੱਬ ਧਨੌਲਾ ਦੇ ਪ੍ਰਬੰਧਕ ਵਧਾਈ ਦੇ ਪਾਤਰ ਹਨ ਜਿਹੜੇ ਹਰ ਵਰ੍ਹੇ ਬਦੀ ’ਤੇ ਨੇਕੀ ਦੇ ਜਿੱਤ ਰਾਮ ਲੀਲ੍ਹਾ ਦਾ ਮੰਚਨ ਬਾਖ਼ੂਬੀ ਨਿਭਾਉਂਦੇ ਹਨ। ਉੱਥੇ ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਕਰ ਕੇ ਮਾਨਵਤਾ ਦੀ ਭਲਾਈ ਲਈ ਵੀ ਆਪਣੇ ਫ਼ਰਜ਼ ਪੂਰੇ ਕਰਦੇ ਹਨ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਮੀਤ ਪ੍ਰਧਾਨ ਰੁਪਿੰਦਰ ਸਿੰਘ ਸੰਧੂ, ਨਗਰ ਕੌਂਸਲ ਬਰਨਾਲਾ ਦੇ ਸਾਬਕਾ ਪ੍ਰਧਾਨ ਸੰਜੀਵ ਸ਼ੋਰੀ ਅਤੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਇਕਸੁਰ ਹੁੰਦਿਆਂ ਕੀਤਾ। ਸ੍ਰੀ ਸੰਧੂ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਕੀਤੇ ਗਏ ਕੰਮ ਅੱਜ ਵੀ ਹਰ ਜਗ੍ਹਾ ਗਵਾਹੀ ਭਰਦੇ ਦਿਖਾਈ ਦਿੰਦੇ ਹਨ। ਸ੍ਰੀ ਸੰਧੂ ਨੇ ਆਖਿਆ ਕਿ ਰਾਮਲੀਲ੍ਹਾ ਦੀ ਪ੍ਰਬੰਧਕੀ ਕਮੇਟੀ ਜਿੱਥੇ ਲੋਕਾਂ ਪਾਸੋਂ ਸਹਿਯੋਗ ਹਾਸਿਲ ਕਰਨ ਲਈ ਵਧੇਰੇ ਸਮਾਂ ਕੱਢਦੀ ਹੈ, ਉੱਥੇ ਬੇਸਹਾਰੇ ਪਰਿਵਾਰਾਂ ਦੀ ਮਦਦ ਕਰਨ ਲਈ ਵੀ ਮੁਢਲੀ ਕਤਾਰ ਵਿਚ ਸ਼ਾਮਿਲ ਹੈ। ਰਾਮਲੀਲ੍ਹਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਜਿੰਦਰ ਕੁਮਾਰ ਠੇਕੇਦਾਰ, ਰਜੇਸ਼ ਕੁਮਾਰ ਜੱਜ, ਪਿਰਤਪਾਲ ਗੋਲੂ ਨੇ ਪੁੱਜੇ ਪਤਵੰਤੇ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ।