21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਵਿਰੋਧੀ ਧਿਰਾਂ ‘ਆਪ’ ਨੂੰ ਨੀਵਾਂ ਕਰਨ ਲਈ ਹਰ ਹਰਬਾ ਵਰਤਣ ਲਈ ਯਤਨਸ਼ੀਲ-ਮੀਤ ਹੇਅਰ

ਧਨੌਲਾ, 21 ਅਕਤੂਬਰ (ਜਤਿੰਦਰ ਸਿੰਘ ਧਨੌਲਾ)-ਬੇਲੋੜੇ ਧਰਨੇ ਦੇਣੇ ਅਤੇ ਸੰਘਰਸ਼ ਕਰਨਾ ਸਰਕਾਰ ਦੇ ਅਕਸ ਨੂੰ ਨੀਵਾਂ ਕਰਨ ਲਈ ਹਥਿਆਰ ਵਜੋਂ ਵਰਤਿਆ ਜਾਣ ਲੱਗ ਪਿਆ ਹੈ। ਜਿਸ ਨਾਲ ਸਾਜ਼ਗਾਰ ਮਾਹੌਲ ਨਹੀਂ ਸਿਰਜਿਆ ਜਾ ਸਕਦਾ।

Ad Position 21
No active advertisement
ਅਜੀਤ ਡੈਸਕ 22-10-2026
ਧਨੌਲਾ, 21 ਅਕਤੂਬਰ (ਜਤਿੰਦਰ ਸਿੰਘ ਧਨੌਲਾ)-ਬੇਲੋੜੇ ਧਰਨੇ ਦੇਣੇ ਅਤੇ ਸੰਘਰਸ਼ ਕਰਨਾ ਸਰਕਾਰ ਦੇ ਅਕਸ ਨੂੰ ਨੀਵਾਂ ਕਰਨ ਲਈ ਹਥਿਆਰ ਵਜੋਂ ਵਰਤਿਆ ਜਾਣ ਲੱਗ ਪਿਆ ਹੈ। ਜਿਸ ਨਾਲ ਸਾਜ਼ਗਾਰ ਮਾਹੌਲ ਨਹੀਂ ਸਿਰਜਿਆ ਜਾ ਸਕਦਾ। ਇਹ ਪ੍ਰਗਟਾਵਾ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਪਾਰਟੀ ਵਰਕਰ, ਡਾ: ਸਰਾਜ ਘਨੌਰ ਦੇ ਗ੍ਰਹਿ ਵਿਖੇ ਵਰਕਰ ਮਿਲਣੀ ਦੌਰਾਨ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਕੁੱਝ ਕਰ ਦਿਖਾਉਣ ਦਾ ਜਜ਼ਬਾ ਅੱਗੇ ਰੱਖ ਕੇ ਸੱਤਾ ਵਿਚ ਆਈ ਸੀ ਤੇ ਅੱਜ ਵੀ ਆਪਣੀਆਂ ਜ਼ਿੰਮੇਵਾਰੀਆਂ ਤੇ ਬਾਖ਼ੂਬੀ ਪਹਿਰਾ ਦਿੰਦੀ ਦਰਿਆ ਦੀਆਂ ਲਹਿਰਾਂ ਵਾਂਗ ਅੱਗੇ ਵਧਦੀ ਜਾ ਰਹੀ ਹੈ। ਪ੍ਰੰਤੂ ਸੌੜੀਆਂ ਸੋਚਾਂ ਦੇ ਗ਼ੁਲਾਮ ਕੁੱਝ ਰਾਜਨੀਤਿਕ ਲੋਕ ਬੇਲੋੜੀਆਂ ਗੱਲਾਂ ਨੂੰ ਅੰਤਰਰਾਸ਼ਟਰੀ ਮੁੱਦੇ ਬਣਾ ਕੇ ਆਪਣੇ ਰਾਜਨੀਤਿਕ ਪੈਰ ਮਜ਼ਬੂਤ ਕਰਨ ਲਈ ਖੇਡਾਂ ਖੇਡਦੇ ਰਹਿੰਦੇ ਹਨ। ਪ੍ਰੰਤੂ ਪੰਜਾਬ ਦੇ ਲੋਕ ਜਾਣ ਚੁੱਕੇ ਹਨ ਕਿ ਇਨ੍ਹਾਂ ਦੀ ਰਾਜਨੀਤੀ ਉੱਤਰ ਕਾਟੋ ਮੈਂ ਚੜ੍ਹਾਂ ਦੇ ਅਖਾਣ ਤੋਂ ਅੱਗੇ ਨਹੀਂ ਲੰਘ ਸਕੀ। ਮੀਤ ਹੇਅਰ ਨੇ ਆਖਿਆ ਕਿ ਲੋਕਾਂ ਵਿਚ ਆਮ ਆਦਮੀ ਪਾਰਟੀ ਦੀ ਹਰਮਨ ਪਿਆਰਤਾ ਨੂੰ ਦੇਖ ਕੇ ਉਹ ਰਾਜਨੀਤਿਕ ਪਾਰਟੀਆਂ ਜਿਨ੍ਹਾਂ ਦੀ ਹੋਂਦ ਤੋਂ ਲੈ ਕੇ ਹੁਣ ਤੱਕ ਵਿਚਾਰਧਾਰਕ ਸਾਂਝ ਨਹੀਂ ਬਣੀ, ਉਹ ਬੇਲੋੜੇ ਮੁੱਦੇ ਉਭਾਰ ਕੇ ਦੌੜ ਵ’ ਸ਼ਾਮਿਲ ਹੋ ਜਾਂਦੇ ਹਨ ਤੇ ਇਕੱਠਿਆਂ ਹੋ ਕੇ ਆਮ ਆਦਮੀ ਪਾਰਟੀ ਨੂੰ ਡੇਗਣ ਦੇ ਯਤਨਾਂ ਵਿਚ ਰੁੱਝੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਰਾਜਨੀਤਿਕ ਫ਼ਾਰਮੂਲੇ ਦੇ ਜ਼ਖਮ ਹੰਢਾ ਚੁੱਕੇ ਹਨ ਅਤੇ ਇਨ੍ਹਾਂ ਨੂੰ ਮੁੜ ਸਿਰ ਨਹੀਂ ਚੁੱਕਣ ਦੇਣਗੇ। ਮੀਤ ਹੇਅਰ ਨੇ ਆਖਿਆ ਕਿ ਉਹ ਨਗਰ ਕੌਂਸਲ ਦੇ ਚੱਲ ਰਹੇ ਧਰਨੇ ਤੋਂ ਜਾਣੂ ਹਨ ਅਤੇ ਛੇਤੀ ਹੀ ਇਕ ਕਰੋੜ ਰੁਪਏ ਦੀ ਗਰਾਂਟ ਧਨੌਲੇ ਲਈ ਵਾਪਸ ਲਿਆਂਦੀ ਜਾਵੇਗੀ। ਮੁਸਲਿਮ ਭਾਈਚਾਰੇ ਵਲੋਂ ਇਸ ਮੌਕੇ ਪਿਛਲੇ ਦਿਨੀਂ ਮੰਡੀ ਵਿਚ ਇਕ ਬੱਚੇ ’ਤੇ ਕੀਤੇ ਗਏ ਜਾਨਲੇਵਾ ਹਮਲੇ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕਰਨ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਜਿਸ ਦੇ ਹੱਲ ਲਈ ਗੁਰਮੀਤ ਸਿੰਘ ਮੀਤ ਹੇਅਰ ਨੇ ਤੁਰੰਤ ਉੱਚ ਅਧਿਕਾਰੀਆਂ ਨੂੰ ਸਖ਼ਤ ਕਦਮ ਚੁੱਕਣ ਲਈ ਆਖਿਆ। ਢਿੱਲਵਾਂ ਪੱਤੀ ਤੋਂ ਬਰਸਾਤੀ ਖੂਹ ਤੱਕ ਚੌੜੀ ਲਾਈਨ ਪਾ ਕੇ ਖੂਹ ਵਿਚ ਮੋਟਰਾਂ ਲਗਾ ਕੇ ਨਵੇਂ ਸਿਰਿਉਂ ਚਾਲੂ ਕਰਨ ਲਈ ਵੀ ਉੱਚ ਅਧਿਕਾਰੀਆਂ ਨੂੰ ਤੁਰੰਤ ਐਕਸ਼ਨ ਕਰਨ ਦੇ ਹੁਕਮ ਦਿੱਤੇ। ਨਗਰ ਪਤਵੰਤਿਆਂ ਦੀ ਮੰਗ ਨੂੰ ਮੱਦੇ ਨਜ਼ਰ ਰੱਖਦਿਆਂ ਬਿਜਲੀ ਘਰ ਤੋਂ ਬਰਸਾਤੀ ਮੋਟਰ ਅਤੇ ਡਿਸਪੋਜ਼ਲ ਮੋਟਰ ਤੱਕ ਹੌਟ ਲਾਈਨ ਪਾਏ ਜਾਣ ਸਬੰਧੀ ਵੀ ਮੀਤ ਹੇਅਰ ਨੇ ਐਸਟੀਮੇਟਾਂ ਦੀ ਮੰਗ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁਸਲਿਮ ਕਮੇਟੀ ਦੇ ਪ੍ਰਧਾਨ ਮਿੱਠੂ ਖ਼ਾਨ, ਉੱਘੇ ਸਮਾਜ ਸੇਵੀ ਡਾ: ਦਿਲਸ਼ਾਦ ਅਖ਼ਤਰ, ਡਾ: ਸਰਾਜ ਘਨੌਰ, ਗੁਰਨਾਮ ਸਿੰਘ ਵਾਹਿਗੁਰੂ, ਨਵਦੀਪ ਪਰੇਟੀ, ਬਿਕਰਮ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ਸਾਡੇ ਬਜ਼ੁਰਗ ਸਾਡਾ ਮਾਣ’ ਮੁਹਿੰਮ ਤਹਿਤ 30 ਨੂੰ ਮੌੜ ਪੈਲੇਸ ਵਿਖੇ ਲੱਗੇਗਾ ਵਿਸ਼ੇਸ਼ ਕੈਂਪ ਅਗਲੀ ਖ਼ਬਰ ਸ੍ਰੀ ਆਦਿ ਸ਼ਕਤੀ ਰਾਮਲੀਲ੍ਹਾ ਕਲੱਬ ਦੇ ਪ੍ਰਬੰਧਕ ਵਧਾਈ ਦੇ ਪਾਤਰ- ਸੰਧੂ
Ad Position 24