ਕੌਮਾਂਤਰੀ ਅਥਲੀਟ ਗੁਰਮੇਲ ਸਿੰਘ ਭੱਠਲ ਸਰਟੀਫਿਕੇਟ ਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ
ਬਰਨਾਲਾ, 22 ਅਕਤੂਬਰ (ਅਸ਼ੋਕ ਭਾਰਤੀ)-ਬਰਨਾਲਾ ਜ਼ਿਲ੍ਹੇ ਦੇ ਕੌਮਾਂਤਰੀ ਅਥਲੀਟ ਗੁਰਮੇਲ ਸਿੰਘ ਭੱਠਲ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਖੇਡ ਪ੍ਰਾਪਤੀਆਂ ਸਦਕਾ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਵਲੋਂ ਸਰਟੀਫਿਕੇਟ ਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਗੁਰਮੇਲ ਸਿੰਘ ਭੱਠਲ ਨੇ ਅਥਲੈਟਿਕਸ ਦੇ ਤੀਹਰੀ ਛਾਲ ਦੇ ਮੁਕਾਬਲਿਆਂ ਵਿਚ ਰਾਜ, ਕੌਮੀ ਤੇ ਕੌਮਾਂਤਰੀ ਪੱਧਰ ’ਤੇ 30 ਤਗਮੇ, 24 ਟਰਾਫ਼ੀਆਂ ਤੇ 82 ਸਰਟੀਫਿਕੇਟ ਤੇ ਹੋਰ ਖੇਡ ਪ੍ਰਸੰਸਾ ਪੱਤਰ ਹਾਸਿਲ ਕਰ ਕੇ ਪੰਜਾਬ ਤੇ ਜ਼ਿਲ੍ਹਾ ਬਰਨਾਲਾ ਦਾ ਨਾਂਅ ਰੌਸ਼ਨ ਕੀਤਾ ਹੈ।
ਗ
ਗੁਰਮੇਲ ਸਿੰਘ ਭੱਠਲ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਦੇ ਸਰਟੀਫਿਕੇਟ ਤੇ ਪ੍ਰਸੰਸਾ ਦਿਖਾਉਂਦੇ ਹੋਏ। ਨਾਲ ਉਨ੍ਹਾਂ ਦੀ ਮਾਤਾ ਬਲਵੀਰ ਕੌਰ। ਤਸਵੀਰ : ਰਿੰਪੀ ਸਟੂਡੀਓ
23-10-2026
ਬਰਨਾਲਾ, 22 ਅਕਤੂਬਰ (ਅਸ਼ੋਕ ਭਾਰਤੀ)-ਬਰਨਾਲਾ ਜ਼ਿਲ੍ਹੇ ਦੇ ਕੌਮਾਂਤਰੀ ਅਥਲੀਟ ਗੁਰਮੇਲ ਸਿੰਘ ਭੱਠਲ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਖੇਡ ਪ੍ਰਾਪਤੀਆਂ ਸਦਕਾ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਵਲੋਂ ਸਰਟੀਫਿਕੇਟ ਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਗੁਰਮੇਲ ਸਿੰਘ ਭੱਠਲ ਨੇ ਅਥਲੈਟਿਕਸ ਦੇ ਤੀਹਰੀ ਛਾਲ ਦੇ ਮੁਕਾਬਲਿਆਂ ਵਿਚ ਰਾਜ, ਕੌਮੀ ਤੇ ਕੌਮਾਂਤਰੀ ਪੱਧਰ ’ਤੇ 30 ਤਗਮੇ, 24 ਟਰਾਫ਼ੀਆਂ ਤੇ 82 ਸਰਟੀਫਿਕੇਟ ਤੇ ਹੋਰ ਖੇਡ ਪ੍ਰਸੰਸਾ ਪੱਤਰ ਹਾਸਿਲ ਕਰ ਕੇ ਪੰਜਾਬ ਤੇ ਜ਼ਿਲ੍ਹਾ ਬਰਨਾਲਾ ਦਾ ਨਾਂਅ ਰੌਸ਼ਨ ਕੀਤਾ ਹੈ। ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਦੇ ਸਨਮਾਨ ਵਜੋਂ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਦੇ ਸੰਸਥਾਪਕ ਤੇ ਸੀ.ਈ.ਓ. ਪੰਕਜ ਵੀ.ਜੀ. ਵਲੋਂ ਉਨ੍ਹਾਂ ਨੂੰ ਸਰਟੀਫਿਕੇਟ ਤੇ ਪ੍ਰਸ਼ੰਸਾ ਪੱਤਰ ਪ੍ਰਦਾਨ ਕੀਤਾ ਗਿਆ। ਯਾਦ ਰਹੇ ਗੁਰਮੇਲ ਸਿੰਘ ਭੱਠਲ ਨੂੰ 2012 ਤੋਂ 2025 ਤੱਕ ਦੇ ਰਾਜ, ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪੱਧਰ ਦੀਆਂ ਪ੍ਰਾਪਤੀਆਂ ਸਦਕਾ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਲੋਂ ਆਈ.ਬੀ.ਆਰ. ਅਚੀਵਰ ਦੇ ਖ਼ਿਤਾਬ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਗੁਰਮੇਲ ਸਿੰਘ ਭੱਠਲ ਨੇ ਕਿਹਾ ਕਿ ਮੇਰੀਆਂ ਮਾਣਮੱਤੀਆਂ ਖੇਡ ਪ੍ਰਾਪਤੀਆਂ ਮੇਰੀ ਅਣਥੱਕ ਮਿਹਨਤ ਤੋਂ ਇਲਾਵਾ ਮੇਰੀ ਮਾਤਾ ਬਲਵੀਰ ਕੌਰ ਦੇ ਆਸ਼ੀਰਵਾਦ ਸਦਕਾ ਸੰਭਵ ਹੋਇਆ ਹੈ।