ਕਰਵਾ ਚੌਥ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ’ਚ ਲੱਗੀਆਂ ਰੌਣਕਾਂ
ਤਪਾ ਮੰਡੀ, 27 ਅਕਤੂਬਰ (ਪ੍ਰਵੀਨ ਗਰਗ)-ਪਤੀ ਦੀ ਲੰਬੀ ਉਮਰ ਲਈ ਸੁਹਾਗਣਾਂ ਵਲੋਂ ਰੱਖੇ ਜਾਂਦੇ ਕਰਵਾ ਚੌਥ ਦਾ ਵਰਤ ਵੀਰਵਾਰ ਨੂੰ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਸ਼ਹਿਰ ਦੇ ਬਾਜ਼ਾਰਾਂ ’ਚ ਰੌਣਕਾਂ ਵੱਧ ਗਈਆਂ ਹਨ ਤੇ ਵੱਡੀ ਗਿਣਤੀ ’ਚ ਔਰਤਾਂ ਤੇ ਲੜਕੀਆਂ ਬਿਊਟੀ ਪਾਰਲਰ ਜਾ ਰਹੀਆਂ ਹਨ। ਔਰਤਾਂ ਵਲੋਂ ਗਹਿਣਿਆਂ ਦੀਆਂ ਦੁਕਾਨਾਂ ’ਤੇ ਭਾਰੀ ਖ਼ਰੀਦਦਾਰੀ ਕੀਤੀ ਜਾ ਰਹੀ ਹੈ ਜਿਸ ਨਾਲ ਬਾਜ਼ਾਰ ਵਿਚ ਰੌਣਕ ਆ ਗਈ ਹੈ।
ਤਪਾ ਮੰਡੀ, 27 ਅਕਤੂਬਰ (ਪ੍ਰਵੀਨ ਗਰਗ)-ਪਤੀ ਦੀ ਲੰਬੀ ਉਮਰ ਲਈ ਸੁਹਾਗਣਾਂ ਵਲੋਂ ਰੱਖੇ ਜਾਂਦੇ ਕਰਵਾ ਚੌਥ ਦਾ ਵਰਤ ਵੀਰਵਾਰ ਨੂੰ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਸ਼ਹਿਰ ਦੇ ਬਾਜ਼ਾਰਾਂ ’ਚ ਰੌਣਕਾਂ ਵੱਧ ਗਈਆਂ ਹਨ ਤੇ ਵੱਡੀ ਗਿਣਤੀ ’ਚ ਔਰਤਾਂ ਤੇ ਲੜਕੀਆਂ ਬਿਊਟੀ ਪਾਰਲਰ ਜਾ ਰਹੀਆਂ ਹਨ। ਔਰਤਾਂ ਵਲੋਂ ਗਹਿਣਿਆਂ ਦੀਆਂ ਦੁਕਾਨਾਂ ’ਤੇ ਭਾਰੀ ਖ਼ਰੀਦਦਾਰੀ ਕੀਤੀ ਜਾ ਰਹੀ ਹੈ ਜਿਸ ਨਾਲ ਬਾਜ਼ਾਰ ਵਿਚ ਰੌਣਕ ਆ ਗਈ ਹੈ। ਕਰਵਾ ਚੌਥ ਦੇ ਵਰਤ ਦੀ ਖ਼ਰੀਦਦਾਰੀ ਲਈ ਸ਼ਹਿਰ ਦੇ ਬਾਜ਼ਾਰਾਂ ਵਿਚ ਭੀੜ ਰਹੀ ਖ਼ਾਸ ਕਰ ਕੇ ਸ਼ਹਿਰ ਦੇ ਸਦਰ ਬਾਜ਼ਾਰ, ਸਕੂਲ ਰੋਡ ਆਦਿ ’ਚ ਖ਼ਰੀਦਦਾਰਾਂ ਦੀ ਭਾਰੀ ਭੀੜ ਵੇਖਣ ਨੂੰ ਮਿਲੀ, ਜਿੱਥੇ ਔਰਤਾਂ ਵਲੋਂ ਬਿਊਟੀ ਪਾਰਲਰਾਂ ਦੇ ਬਾਹਰ ਲੱਗੇ ਟੈਂਟਾਂ ’ਚ ਬੈਠ ਕੇ ਵੱਖ-ਵੱਖ ਡਿਜ਼ਾਈਨਾਂ ਦੀ ਆਪਣੇ ਹੱਥਾਂ ’ਤੇ ਮਹਿੰਦੀ ਲਗਵਾਈ ਜਾ ਰਹੀ ਸੀ। ਇਲਾਕੇ ਅੰਦਰ ਜ਼ਿਆਦਾ ਭੀੜ ਪ੍ਰੀਤ ਬਿਊਟੀ ਪਾਰਲਰ ’ਤੇ ਦੇਖਣ ਨੂੰ ਮਿਲੀ। ਔਰਤਾਂ ਕਰਵਾ ਚੌਥ ਦੇ ਵਰਤ ਲਈ ਵਰਤੀਆਂ ਜਾਣ ਵਾਲੀਆਂ ਵਸਤੂਆਂ ਬਾਜ਼ਾਰ ਤੋਂ ਖ਼ਰੀਦ ਰਹੀਆਂ ਹਨ। ਇਸ ਸਬੰਧੀ ਗੱਲਬਾਤ ਦੌਰਾਨ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਵਾਰ ਜ਼ਿਆਦਾਤਰ ਔਰਤਾਂ ਆਨਲਾਈਨ ਖ਼ਰੀਦਦਾਰੀ ਨੂੰ ਛੱਡ ਕੇ ਗਹਿਣੇ, ਕੱਪੜੇ, ਕਾਸਮੈਟਿਕ, ਚੂੜੀਆਂ ਆਦਿ ਦੀ ਖ਼ਰੀਦਦਾਰੀ ਬਾਜ਼ਾਰ ਤੋਂ ਹੀ ਕਰਨਾ ਬਿਹਤਰ ਸਮਝ ਰਹੀਆਂ ਹਨ।