29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਰਾਜਵਿੰਦਰ ਸਿੰਘ ਕੁਰੜ ਅਤੇ ਰਜਿੰਦਰ ਜਿੰਦਲ ਨੇ ਕੀਤਾ ਉਦਘਾਟਨ

ਮਹਿਲ ਕਲਾਂ, 29 ਅਕਤੂਬਰ (ਗੁਰਪ੍ਰੀਤ ਸਿੰਘ ਅਣਖੀ)-ਇੱਥੋਂ ਦੀ ਪ੍ਰਮੁੱਖ ਵਪਾਰਕ ਫ਼ਰਮ ‘ਜਿੰਦਲ ਇੰਟਰਪ੍ਰਾਈਜਿਜ਼’ (ਐਲ. ਜੀ.

Ad Position 21
No active advertisement
ਅਜੀਤ ਡੈਸਕ 30-10-2026
ਮਹਿਲ ਕਲਾਂ, 29 ਅਕਤੂਬਰ (ਗੁਰਪ੍ਰੀਤ ਸਿੰਘ ਅਣਖੀ)-ਇੱਥੋਂ ਦੀ ਪ੍ਰਮੁੱਖ ਵਪਾਰਕ ਫ਼ਰਮ ‘ਜਿੰਦਲ ਇੰਟਰਪ੍ਰਾਈਜਿਜ਼’ (ਐਲ.ਜੀ. ਬੈੱਸਟ ਸ਼ਾਪ) ਵਿਖੇ ਐਲ.ਜੀ. ਕੰਪਨੀ ਦਾ ਨਵਾਂ ਡੀ-ਫਰੀਜ਼ਰ ਰਸਮੀ ਤੌਰ ’ਤੇ ਲਾਂਚ ਕੀਤਾ ਗਿਆ। ਇਸ ਨਵੇਂ ਉਤਪਾਦ ਦਾ ਉਦਘਾਟਨ ਉੱਘੇ ਸਮਾਜ ਸੇਵੀ ਰਾਜਵਿੰਦਰ ਸਿੰਘ ਰਾਜੂ ਕੁਰੜ ਅਤੇ ਫ਼ਰਮ ਦੇ ਮੁਖੀ ਰਜਿੰਦਰ ਕੁਮਾਰ ਜਿੰਦਲ ਵਲੋਂ ਸਾਂਝੇ ਤੌਰ ’ਤੇ ਰੀਬਨ ਕੱਟ ਕੇ ਕੀਤਾ ਗਿਆ। ਇਸ ਸ਼ੁੱਭ ਮੌਕੇ ਕੇਕ ਕੱਟ ਕੇ ਖ਼ੁਸ਼ੀ ਦਾ ਇਜ਼ਹਾਰ ਵੀ ਕੀਤਾ ਗਿਆ। ਇਸ ਮੌਕੇ ਕੰਪਨੀ ਦੇ ਮਾਰਕੀਟਿੰਗ ਮੈਨੇਜਰ ਗੌਰਵ ਟੰਡਨ, ਏਰੀਆ ਮੈਨੇਜਰ ਮੋਹਿਤ ਮਹਾਜਨ, ਏਰੀਆ ਟਰੇਨਰ ਦਿਪਾਂਸ਼ੂ ਅੱਤਰੀ ਅਤੇ ਰਜਿੰਦਰ ਕੁਮਾਰ ਜਿੰਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਐਲ.ਜੀ. ਦੁਨੀਆ ਦਾ ਭਰੋਸੇਯੋਗ ਅਤੇ ਸਭ ਤੋਂ ਵੱਧ ਵਿਕਣ ਵਾਲਾ ਬਰਾਂਡ ਹੈ। ਉਨ੍ਹਾਂ ਦੱਸਿਆ ਕਿ ਇਹ ਨਵਾਂ ਡੀ-ਫਰੀਜ਼ਰ ਹਲਕੇ ਅੰਦਰ ਪਹਿਲੀ ਵਾਰ ਪੇਸ਼ ਕੀਤਾ ਗਿਆ ਹੈ, ਜੋ ਕਿ ਹੋਟਲਾਂ, ਰੈਸਟੋਰੈਂਟਾਂ, ਕਰਿਆਨਾ ਸਟੋਰਾਂ ਅਤੇ ਆਈਸਕ੍ਰੀਮ ਵਿਕੇ੍ਰਤਾਵਾਂ ਲਈ ਬੇਹੱਦ ਲਾਹੇਵੰਦ ਸਾਬਤ ਹੋਵੇਗਾ। ਇਹ ਉਤਪਾਦ ਬਾਜ਼ਾਰ ਵਿਚ 100 ਲੀਟਰ ਤੋਂ ਲੈ ਕੇ 530 ਲੀਟਰ ਤੱਕ ਦੀ ਵੱਖ-ਵੱਖ ਸਮਰੱਥਾ ਵਿਚ ਉਪਲਬਧ ਕਰਵਾਇਆ ਗਿਆ ਹੈ। ਇਸ ਸਮਾਗਮ ਦੌਰਾਨ ਕਰਨਵੀਰ ਜਿੰਦਲ, ਸਟੋਰ ਮੈਨੇਜਰ ਮਨਜੀਤ ਸਿੰਘ, ਭਾਰਤ ਫ਼ਰਨੀਚਰ ਹਾਊਸ ਦੇ ਮਾਲਕ ਭਰਤ ਨਰੇਸ਼, ਸ਼ਿਵਮ ਸ਼ਰਮਾ, ਅਭਿਸ਼ੇਕ ਚੌਹਾਨ, ਲਲਿਤ ਕੁਮਾਰ (ਆਈ.ਡੀ.ਐਫ਼.ਸੀ.), ਸਟੋਰ ਮੈਨੇਜਰ ਰਮੇਸ਼ ਕੁਮਾਰ ਗੌਤਮ, ਬੰਟੂ ਸਰੋਆ (ਇੰਜੀਨੀਅਰ ਹੈੱਡ), ਜਗਰੂਪ ਸਿੰਘ ਦਿਉਲ, ਸਤਿਗੁਰ ਸੱਤੀ, ਲਛਮਣ ਸਿੰਘ, ਸੁਖਪ੍ਰੀਤ ਸਿੰਘ, ਗੁਰਮੀਤ ਸਿੰਘ, ਅਮਨਦੀਪ, ਜਗਸੀਰ ਸਿੰਘ ਜੱਗੀ, ਮਾਸਟਰ ਗੁਰਤੇਜ ਸਿੰਘ ਖ਼ਿਆਲੀ ਅਤੇ ਮਾਸਟਰ ਹਰਭੋਲ ਸਿੰਘ ਕੁਰੜ ਸਮੇਤ ਇਲਾਕੇ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਰੀਆਭੱਟਾ ਕਾਲਜ ਵਿਖੇ ਕਰਵਾ ਚੌਥ ਮੌਕੇ ਮਹਿੰਦੀ ਮੁਕਾਬਲੇ ਕਰਵਾਏ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਨ ’ਤੇ ਵਪਾਰੀਆਂ ਨੂੰ ਸੂਬੇ ’ਚ ਦਿੱਤਾ ਜਾਵੇਗਾ ਸੁਰੱਖਿਅਤ ਮਾਹੌਲ- ਬਾਦਲ
Ad Position 24