ਆਪ ਸਰਕਾਰ ਨੇ ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਨਵੇਂ ਰੁਜ਼ਗਾਰ ਪੈਦਾ ਕਰਨ ਨੂੰ ਦਿੱਤੀ ਤਰਜੀਹ-ਵਿਧਾਇਕ ਉੱਗੋਕੇ
ਤਪਾ ਮੰਡੀ, 2 ਨਵੰਬਰ (ਪ੍ਰਵੀਨ ਗਰਗ)-ਬੇਰੁਜ਼ਗਾਰ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਉਪਲਬਧ ਕਰਵਾਏ ਜਾ ਰਹੇ ਹਨ, ਪੰਜਾਬ ਵਾਸੀਆਂ ਨੂੰ ਸਫ਼ਰ ਲਈ ਚੰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਅਤੇ ਪੇਂਡੂ ਅਰਥਚਾਰੇ ਲਈ ਸਰਕਾਰੀ ਬੱਸਾਂ ਦੀ ਭੂਮਿਕਾ ਪ੍ਰਸ਼ੰਸਾਯੋਗ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਵਲੋਂ ਕਰਦਿਆਂ ਆਖਿਆ ਕਿ ਪੰਜਾਬ ਵਿਚ ਦਸ ਲੱਖ ਰੁਪਏ ਦਾ ਹੈਲਥ ਕਾਰਡ, ਰਾਸ਼ਨ ਕਿੱਟ, ਝੋਨੇ ਦੇ ਸੀਜ਼ਨ ਵਿਚ ਫ਼ਸਲਾਂ ਦੀ ਚੁਕਾਈ ਅਤੇ ਨਾਲ ਹੀ ਬਿਨਾਂ ਰੁਕਾਵਟ ਪੇਮੈਂਟ ਪਾਉਣਾ, ਟੋਲ ਪਲਾਜਿਆਂ ਨੂੰ ਬੰਦ ਕਰਵਾਉਣਾ, ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਨਵੇਂ ਰੁਜ਼ਗਾਰ ਪੈਦਾ ਕਰਨਾ ਅਤੇ ਪੰਜਾਬ ਵਿਚ ਭਗਵੰਤ ਮਾਨ ਦੀ ਸਰਕਾਰ ਵਲੋਂ ਅੱਜ ਤੱਕ 70 ਹਜ਼ਾਰ ਨੌਕਰੀਆਂ ਦਿੱਤੀਆਂ ਗਈਆਂ ਹਨ, ਕਿਸੇ ਵਿਅਕਤੀ ਤੋਂ ਸਿਫ਼ਾਰਸ਼ ਜਾਂ ਨੌਕਰੀ ਲਈ ਪੈਸਾ ਲਿਆ ਹੋਵੇ ਤਾਂ ਦੱਸਿਆ ਜਾਵੇ।
ਪ
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨਾਲ ਸਮੂਹ ਪਾਰਟੀ ਵਰਕਰ। ਤਸਵੀਰ : ਪ੍ਰਵੀਨ ਗਰਗ
03-11-2026
ਤਪਾ ਮੰਡੀ, 2 ਨਵੰਬਰ (ਪ੍ਰਵੀਨ ਗਰਗ)-ਬੇਰੁਜ਼ਗਾਰ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਉਪਲਬਧ ਕਰਵਾਏ ਜਾ ਰਹੇ ਹਨ, ਪੰਜਾਬ ਵਾਸੀਆਂ ਨੂੰ ਸਫ਼ਰ ਲਈ ਚੰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਅਤੇ ਪੇਂਡੂ ਅਰਥਚਾਰੇ ਲਈ ਸਰਕਾਰੀ ਬੱਸਾਂ ਦੀ ਭੂਮਿਕਾ ਪ੍ਰਸ਼ੰਸਾਯੋਗ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਵਲੋਂ ਕਰਦਿਆਂ ਆਖਿਆ ਕਿ ਪੰਜਾਬ ਵਿਚ ਦਸ ਲੱਖ ਰੁਪਏ ਦਾ ਹੈਲਥ ਕਾਰਡ, ਰਾਸ਼ਨ ਕਿੱਟ, ਝੋਨੇ ਦੇ ਸੀਜ਼ਨ ਵਿਚ ਫ਼ਸਲਾਂ ਦੀ ਚੁਕਾਈ ਅਤੇ ਨਾਲ ਹੀ ਬਿਨਾਂ ਰੁਕਾਵਟ ਪੇਮੈਂਟ ਪਾਉਣਾ, ਟੋਲ ਪਲਾਜਿਆਂ ਨੂੰ ਬੰਦ ਕਰਵਾਉਣਾ, ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਨਵੇਂ ਰੁਜ਼ਗਾਰ ਪੈਦਾ ਕਰਨਾ ਅਤੇ ਪੰਜਾਬ ਵਿਚ ਭਗਵੰਤ ਮਾਨ ਦੀ ਸਰਕਾਰ ਵਲੋਂ ਅੱਜ ਤੱਕ 70 ਹਜ਼ਾਰ ਨੌਕਰੀਆਂ ਦਿੱਤੀਆਂ ਗਈਆਂ ਹਨ, ਕਿਸੇ ਵਿਅਕਤੀ ਤੋਂ ਸਿਫ਼ਾਰਸ਼ ਜਾਂ ਨੌਕਰੀ ਲਈ ਪੈਸਾ ਲਿਆ ਹੋਵੇ ਤਾਂ ਦੱਸਿਆ ਜਾਵੇ। ਇਸ ਕਰ ਕੇ ਵਿਰੋਧੀਆਂ ਕੋਲ ਠੋਸ ਮੁੱਦਾ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਸਮਿਆਂ ਦੀਆਂ ਸਰਕਾਰਾਂ ਨੇ ਲੋਕਾਂ ਨੂੰ ਰੁਜ਼ਗਾਰ ਬਿਲਕੁਲ ਵੀ ਸੁਹਿਰਦਤਾ ਨਹੀਂ ਵਿਖਾਈ ਗਈ। ਉਨ੍ਹਾਂ ਕਿਹਾ ਕਿ ਸਾਰੀਆਂ ਪਾਰਟੀਆਂ ਭਗਵੰਤ ਮਾਨ ਸਰਕਾਰ ਨੂੰ ਬੇਵਜ੍ਹਾ ਦੂਸ਼ਣਬਾਜੀ ਲਾ ਕੇ ਝੂਠ ਦਾ ਪ੍ਰਚਾਰ ਕਰ ਰਹੀਆਂ ਹਨ। ਉਨ੍ਹਾਂ ਵਲੋਂ ਆਪਣੀਆਂ ਸਰਕਾਰਾਂ ਸਮੇਂ ਕੋਈ ਵੀ ਕੰਮ ਨਹੀਂ ਕੀਤੇ ਗਏ। ਇਸ ਲਈ ਆਉਣ ਵਾਲੀਆਂ 2027 ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕੀਤੇ ਸ਼ਾਨਦਾਰ ਕੰਮਾਂ ਦੀ ਬਦੌਲਤ ਮੁੜ ਸਰਕਾਰ ਬਣੇਗੀ। ਇਸ ਮੌਕੇ ਮਾਰਕੀਟ ਕਮੇਟੀ ਤਪਾ ਦੇ ਚੇਅਰਮੈਨ ਤਰਸੇਮ ਸਿੰਘ ਕਾਹਨੇਕੇ, ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਦੇ ਮੈਂਬਰ ਸਰਪੰਚ ਹਰਚਰਨ ਸਿੰਘ ਜੰਡਸਰ ਅਤੇ ਰਵੀ ਮੌੜ, ਸਾਬਕਾ ਪ੍ਰਧਾਨ ਤੇਜਿੰਦਰ ਸਿੰਘ ਢਿਲਵਾਂ, ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਬਾਸੀ, ਨਗਰ ਕੌਂਸਲ ਭਦੌੜ ਦੇ ਪ੍ਰਧਾਨ ਜੱਗੀ ਸਿੰਘ, ਸੋਸ਼ਲ ਮੀਡੀਆ ਇੰਚਾਰਜ ਰਾਜ ਮਾਰਕੰਡਾ, ਸੰਦੀਪ ਕੁਮਾਰ, ਲਵਦੀਪ ਲਵੀ, ਕੁਲਦੀਪ ਸਿੱਧੂ, ਬਬਲੀ ਤਾਜੋ, ਪ੍ਰਗਟ ਸਿੰਘ, ਅੰਮ੍ਰਿਤ ਸਿੰਘ, ਸ਼ਿੰਦਰ ਸਿੰਘ, ਕਿਸ਼ੋਰ ਬਾਵਾ, ਹਰਵਿੰਦਰ ਪਾਲ ਮਿੱਤਲ, ਹੈਪੀ ਪਰਜਾਪਤ, ਅਮਨ ਦਰਾਕਾ, ਹੈਰੀ ਧੂਰਕੋਟ, ਟਰੱਕ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਸਿੰਘ ਚੱਠਾ ਅਤੇ ਗੁਰਤੇਜ ਸਿੰਘ ਧਾਲੀਵਾਲ ਆਦਿ ਸਮੂਹ ਵਰਕਰ ਮੌਜੂਦ ਸਨ।