ਰੋਜ਼ਵੈਲੀ ਸਕੂਲ ਦੇ ਵਿਦਿਆਰਥੀਆਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਬਠਿੰਡਾ ਦੇ ਇਤਿਹਾਸਕ ਸਥਾਨਾਂ ਦਾ ਲਾਇਆ ਵਿੱਦਿਅਕ ਟੂਰ
ਟੱਲੇਵਾਲ, 2 ਨਵੰਬਰ (ਸੋਨੀ ਚੀਮਾ)-ਰੋਜ਼ਵੈਲੀ ਇੰਟਰਨੈਸ਼ਨਲ ਪਬਲਿਕ ਸਕੂਲ ਚੀਮਾ-ਜੋਧਪੁਰ ਦੇ ਵਿਦਿਆਰਥੀਆਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਅਤੇ ਬਠਿੰਡਾ ਦੇ ਵੱਖ-ਵੱਖ ਇਤਿਹਾਸਕ ਤੇ ਮਨੋਰੰਜਕ ਸਥਾਨਾਂ ਦਾ ਵਿੱਦਿਅਕ ਟੂਰ ਲਗਾਇਆ। ਇਸ ਦੌਰਾਨ ਵਿਦਿਆਰਥੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਗੁਰੂ ਕੀ ਕਾਸ਼ੀ ਦੇ ਇਤਿਹਾਸ ਅਤੇ ਇੱਥੇ ਮੌਜੂਦ ਪੁਰਾਤਨ ਹੱਥ-ਲਿਖਤ ਬੀੜਾਂ ਤੇ ਇਤਿਹਾਸਕ ਸ਼ਸਤਰਾਂ ਬਾਰੇ ਮਹੱਤਵਪੂਰਨ ਜਾਣਕਾਰੀ ਹਾਸਲ ਕੀਤੀ।
ਟੱਲੇਵਾਲ, 2 ਨਵੰਬਰ (ਸੋਨੀ ਚੀਮਾ)-ਰੋਜ਼ਵੈਲੀ ਇੰਟਰਨੈਸ਼ਨਲ ਪਬਲਿਕ ਸਕੂਲ ਚੀਮਾ-ਜੋਧਪੁਰ ਦੇ ਵਿਦਿਆਰਥੀਆਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਅਤੇ ਬਠਿੰਡਾ ਦੇ ਵੱਖ-ਵੱਖ ਇਤਿਹਾਸਕ ਤੇ ਮਨੋਰੰਜਕ ਸਥਾਨਾਂ ਦਾ ਵਿੱਦਿਅਕ ਟੂਰ ਲਗਾਇਆ। ਇਸ ਦੌਰਾਨ ਵਿਦਿਆਰਥੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਗੁਰੂ ਕੀ ਕਾਸ਼ੀ ਦੇ ਇਤਿਹਾਸ ਅਤੇ ਇੱਥੇ ਮੌਜੂਦ ਪੁਰਾਤਨ ਹੱਥ-ਲਿਖਤ ਬੀੜਾਂ ਤੇ ਇਤਿਹਾਸਕ ਸ਼ਸਤਰਾਂ ਬਾਰੇ ਮਹੱਤਵਪੂਰਨ ਜਾਣਕਾਰੀ ਹਾਸਲ ਕੀਤੀ। ਗੁਰਦੁਆਰਾ ਲਖਨਸਰ ਸਾਹਿਬ, ਬਾਬਾ ਡੱਲਾ ਸਿੰਘ ਨਿਵਾਸ ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਬਠਿੰਡਾ ਸ਼ਹਿਰ ਦੇ ਇਤਿਹਾਸਕ ਕਿਲ੍ਹਾ ਮੁਬਾਰਕ, ਰੋਜ ਗਾਰਡਨ, ਬਠਿੰਡਾ ਦੀਆਂ ਝੀਲਾਂ ਅਤੇ ਚੇਤਕ ਪਾਰਕ ਦਾ ਵੀ ਭਰਪੂਰ ਅਨੰਦ ਮਾਣਿਆ। ਇਸ ਮੌਕੇ ਮੈਡਮ ਵੀਰਪਾਲ ਕੌਰ, ਕਾਂਤਾ ਕੁਮਾਰੀ, ਪਰਦੀਪ, ਮਨੀਸ਼ਾ, ਨਿਸ਼ਾ ਰਾਣੀ, ਹਰਪਾਲ, ਲਵਲੀ, ਗੁਰਮੀਤ, ਰਮਨ ਪੱਖੋ, ਕਮਲ, ਸਤਵੀਰ, ਅਮਨਦੀਪ, ਮੱਘਰ ਸਿੰਘ, ਸੁਖਪਾਲ, ਨਰਿੰਦਰ ਸੂਦ ਅਤੇ ਵੀਰ ਸਿੰਘ ਹਾਜ਼ਰ ਸਨ।