ਨਸ਼ਾ ਮੁਕਤ ਪਰਿਵਾਰ-ਨਸ਼ਾ ਮੁਕਤ ਬਰਨਾਲਾ ਮੁਹਿੰਮ ਤਹਿਤ ਸਾਂਸੀ ਬਸਤੀ ਵਿਖੇ ਸਮਾਗਮ ਕਰਵਾਇਆ
ਬਰਨਾਲਾ, 22 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਸੀਨੀਅਰ ਐਡਵੋਕੇਟ ਦੀਪਕ ਰਾਏ ਜਿੰਦਲ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਨਸ਼ਾ ਮੁਕਤ ਪਰਿਵਾਰ-ਨਸ਼ਾ ਮੁਕਤ ਬਰਨਾਲਾ ਤਹਿਤ ਸਾਂਸੀ ਬਸਤੀ ਬਰਨਾਲਾ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਐਡਵੋਕੇਟ ਦੀਪਕ ਰਾਏ ਜਿੰਦਲ ਨੇ ਸਾਂਸੀ ਬਸਤੀ ਦੇ ਵਸਨੀਕਾਂ ਨੂੰ ਸੰਬੋਧਨ ਕਰਦਿਆਂ ਨਸ਼ਾ ਤਿਆਗਣ ਦੀ ਅਪੀਲ ਕੀਤੀ ਅਤੇ ਹਾਜ਼ਰ ਲੋਕਾਂ ਨੂੰ ਨਸ਼ਾ ਵਿਰੋਧੀ ਸਹੁੰ ਚੁਕਾਈ।
ਬਰਨਾਲਾ, 22 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਸੀਨੀਅਰ ਐਡਵੋਕੇਟ ਦੀਪਕ ਰਾਏ ਜਿੰਦਲ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਨਸ਼ਾ ਮੁਕਤ ਪਰਿਵਾਰ-ਨਸ਼ਾ ਮੁਕਤ ਬਰਨਾਲਾ ਤਹਿਤ ਸਾਂਸੀ ਬਸਤੀ ਬਰਨਾਲਾ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਐਡਵੋਕੇਟ ਦੀਪਕ ਰਾਏ ਜਿੰਦਲ ਨੇ ਸਾਂਸੀ ਬਸਤੀ ਦੇ ਵਸਨੀਕਾਂ ਨੂੰ ਸੰਬੋਧਨ ਕਰਦਿਆਂ ਨਸ਼ਾ ਤਿਆਗਣ ਦੀ ਅਪੀਲ ਕੀਤੀ ਅਤੇ ਹਾਜ਼ਰ ਲੋਕਾਂ ਨੂੰ ਨਸ਼ਾ ਵਿਰੋਧੀ ਸਹੁੰ ਚੁਕਾਈ। ਸਮਾਜ ਸੇਵੀ ਸੁਖਵਿੰਦਰ ਸਿੰਘ ਭੰਡਾਰੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਹਾਡੇ ਬੱਚੇ ਹੀ ਤੁਹਾਡਾ ਵਡਮੁੱਲਾ ਸਰਮਾਇਆ ਹਨ। ਜੇ ਤੁਸੀਂ ਨਸ਼ੇ ਕਰੋਗੇ ਜਾਂ ਵੇਚੋਗੇ ਤਾਂ ਤੁਹਾਡੇ ਬੱਚਿਆਂ ਦਾ ਭਵਿੱਖ ਖ਼ਰਾਬ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ੇ ਤਿਆਗ ਕੇ ਬਸਤੀ ਦੇ ਲੋਕਾਂ ਨੂੰ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰ ਕੇ ਆਪਣੇ ਬੱਚਿਆਂ ਨੂੰ ਚੰਗੇ ਨਾਗਰਿਕ ਬਣਾਉਣਾ ਚਾਹੀਦਾ ਹੈ। ਡਾ. ਹੇਮਰਾਜ ਗਰਗ ਕੌਂਸਲਰ ਅਤੇ ਆਚਾਰੀਆ ਸ੍ਰੀਨਿਵਾਸ ਲੋਕਾਂ ਨੂੰ ਨਸ਼ੇ ਤਿਆਗ ਕੇ ਰਾਸ਼ਟਰ ਤੇ ਸਮਾਜ ਦੀ ਮੁੱਖ ਧਾਰਾ ਵਿਚ ਆਉਣ ਲਈ ਕਿਹਾ। ਸਮਾਗਮ ਵਿਚ ਪ੍ਰਸ਼ਾਸਨ ਵਲੋਂ ਲਗਾਏ ਗਏ ਗੇਟ ਨੂੰ ਖੋਲ੍ਹਣ ਦੀ ਕੀਤੀ ਗਈ ਮੰਗ ਬਾਰੇ ਐਡਵੋਕੇਟ ਦੀਪਕ ਰਾਏ ਜਿੰਦਲ ਨੇ ਕਿਹਾ ਕਿ ਜੇਕਰ ਸਾਂਸੀ ਬਸਤੀ ਦੇ ਲੋਕ ਆਪਣੇ ਚ ਸੁਧਾਰ ਕਰਦੇ ਹਨ ਅਤੇ ਨਸ਼ਿਆਂ ਦੇ ਕਾਰੋਬਾਰ ਨੂੰ ਪੂਰਨ ਤੌਰ ਤੇ ਤਿਆਗ ਕੇ ਪ੍ਰਸ਼ਾਸਨ ਦੀ ਤਸੱਲੀ ਕਰਵਾਉਂਦੇ ਹਨ ਤਾਂ ਗੇਟ ਵੀ ਖੁੱਲ੍ਹ ਜਾਵੇਗਾ। ਸਮਾਗਮ ਦੌਰਾਨ ਐਡਵੋਕੇਟ ਜਿੰਦਲ ਦੀ ਬੇਟੀ ਹਰੀਤੀ ਰਾਏ ਜਿੰਦਲ ਦਾ ਜਨਮ ਦਿਨ ਹੋਣ ਕਰ ਕੇ ਬੱਚਿਆਂ ਨੂੰ ਸਟੇਸ਼ਨਰੀ ਅਤੇ ਰਿਫਰੈਸ਼ਮੈਂਟ ਵੰਡੀ ਗਈ ਅਤੇ ਸਾਂਸੀ ਬਸਤੀ ਵਿਖੇ ਇੱਕ ਸੰਸਕਾਰ ਕੇਂਦਰ ਖੋਲ੍ਹਣ ਦਾ ਵੀ ਐਲਾਨ ਕੀਤਾ ਗਿਆ। ਇਸ ਮੌਕੇ ਮੰਗਲ ਦੇਵ ਸ਼ਰਮਾ, ਕੁਲਜੀਤ ਮਾਰਕੰਡਾ, ਪ੍ਰਦੀਪ ਮੰਗਾ, ਗੌਰਵ ਡੈਨੀ, ਨੰਦ ਕਿਸ਼ੋਰ, ਹਰਸ ਵਾਸੂ, ਦੀਪਕ ਗਰਗ, ਭਾਸਕਰ ਸ਼ਰਮਾ, ਸਯਾਦ ਸੂਫ਼ੀ, ਜਤਿੰਦਰ ਜਿੰਮੀ, ਤਨਵੀ ਰਾਏ, ਜਿਆਂਸੀ ਵੀ ਹਾਜ਼ਰ ਸਨ।