25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਲੇਖਕ ਕਮਲ ਧਰਮਸੋਤ ਦੀ ਪਲੇਠੀ ਪੁਸਤਕ ‘ਵੱਖਰੇ ਰਾਹਾਂ ਦੇ ਪਾਂਧੀ’ ’ਤੇ ਕੀਤੀ ਵਿਸ਼ੇਸ਼ ਚਰਚਾ

ਤਪਾ ਮੰਡੀ, 25 ਨਵੰਬਰ (ਪ੍ਰਵੀਨ ਗਰਗ)-ਨਜ਼ਦੀਕੀ ਪਿੰਡ ਤਾਜੋਕੇ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਦੇ ਸ਼ੁੱਭ ਦਿਹਾੜੇ ਮੌਕੇ ਸੰਗਤਾਂ ਵਲੋਂ ਵਿਸ਼ਾਲ ਅਤੇ ਅਲੌਕਿਕ ਪ੍ਰਭਾਤ ਫੇਰੀ ਸਜਾਈ ਗਈ। ਇਸ ਦੌਰਾਨ ਪੂਰਾ ਪਿੰਡ ਗੁਰਬਾਣੀ ਦੇ ਰਸਭਿੰਨੇ ਕੀਰਤਨ ਅਤੇ ‘ਸਤਿਨਾਮ ਵਾਹਿਗੁਰੂ’ ਦੇ ਜਾਪ ਨਾਲ ਗੂੰਜ ਉੱਠਿਆ।

Ad Position 21
No active advertisement
ਅਜੀਤ ਡੈਸਕ 26-11-2026
ਤਪਾ ਮੰਡੀ, 25 ਨਵੰਬਰ (ਪ੍ਰਵੀਨ ਗਰਗ)-ਨਜ਼ਦੀਕੀ ਪਿੰਡ ਤਾਜੋਕੇ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਦੇ ਸ਼ੁੱਭ ਦਿਹਾੜੇ ਮੌਕੇ ਸੰਗਤਾਂ ਵਲੋਂ ਵਿਸ਼ਾਲ ਅਤੇ ਅਲੌਕਿਕ ਪ੍ਰਭਾਤ ਫੇਰੀ ਸਜਾਈ ਗਈ। ਇਸ ਦੌਰਾਨ ਪੂਰਾ ਪਿੰਡ ਗੁਰਬਾਣੀ ਦੇ ਰਸਭਿੰਨੇ ਕੀਰਤਨ ਅਤੇ ‘ਸਤਿਨਾਮ ਵਾਹਿਗੁਰੂ’ ਦੇ ਜਾਪ ਨਾਲ ਗੂੰਜ ਉੱਠਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਵੀਰ ਸਿੰਘ ਵਲਜੋਤ ਤਾਜੋਕੇ ਨੇ ਦੱਸਿਆ ਕਿ ਇਸ ਪਵਿੱਤਰ ਮੌਕੇ ਦੇ ਮੱਦੇਨਜ਼ਰ, ਧਰਮਕੋਟ (ਫਗਵਾੜਾ) ਦੇ ਜੰਮਪਲ ਅਤੇ ਮੌਜੂਦਾ ਸਮੇਂ ਅਮਰੀਕਾ ਵਿਖੇ ਵੱਸਦੇ ਉੱਘੇ ਲੇਖਕ ਕਮਲ ਧਰਮਸੋਤ ਵਲੋਂ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਅਤੇ ਉਨ੍ਹਾਂ ਦੇ ਮਹਾਨ ਫ਼ਲਸਫ਼ੇ ’ਤੇ ਵਿਸ਼ੇਸ਼ ਚਾਨਣਾ ਪਾਇਆ ਗਿਆ। ਪ੍ਰਭਾਤ ਫੇਰੀ ਦੌਰਾਨ ਪਿੰਡ ਤਾਜੋਕੇ ਵਿਖੇ ਸੰਗਤਾਂ, ਸਾਹਿਤ ਪ੍ਰੇਮੀਆਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਕਮਲ ਧਰਮਸੋਤ ਦੀ ਪਲੇਠੀ ਪੁਸਤਕ ‘ਵੱਖਰੇ ਰਾਹਾਂ ਦੇ ਪਾਂਧੀ’ ਬਾਰੇ ਵੀ ਵਿਸ਼ੇਸ਼ ਤੌਰ ’ਤੇ ਚਰਚਾ ਕੀਤੀ ਗਈ। ਬਲਵੀਰ ਸਿੰਘ ਵਲਜੋਤ ਨੇ ਅੱਗੇ ਦੱਸਿਆ ਕਿ ਇਲਾਕਾ ਨਿਵਾਸੀਆਂ ਵਲੋਂ ਇਸ ਗੱਲ ’ ਤੇ ਖ਼ੁਸ਼ੀ ਪ੍ਰਗਟਾਈ ਗਈ ਕਿ ਅਮਰੀਕਾ ਵਰਗੇ ਦੇਸ਼ ਵਿਚ ਰਹਿੰਦਿਆਂ ਵੀ ਕਮਲ ਧਰਮਸੋਤ ਆਪਣੀ ਮਿੱਟੀ, ਮਾਂ-ਬੋਲੀ ਪੰਜਾਬੀ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨਾਲ ਡੂੰਘੇ ਜੁੜੇ ਹੋਏ ਹਨ। ‘ਵੱਖਰੇ ਰਾਹਾਂ ਦੇ ਪਾਂਧੀ’ ਵਰਗੀ ਪੁਸਤਕ ਰਾਹੀਂ ਸਮਾਜ ਨੂੰ ਨਵੀਂ ਸੇਧ ਦੇਣਾ ਬੇਹੱਦ ਮਾਣ ਵਾਲੀ ਗੱਲ ਹੈ, ਜਿਸ ਦੀ ਸਮੂਹ ਪਿੰਡ ਵਾਸੀਆਂ ਵਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਮੌਕੇ ਰੂਪ ਰਾਮ ਹਲਵਾਈ, ਬਲਵੀਰ ਸਿੰਘ ਵਲਜੋਤ, ਗੁਰਚਰਨ ਰਾਮ ਗੋਰਾ, ਸੁਖਚੈਨ ਪਾਲ ਵਲਜੋਤ, ਅਮਰੀਕ ਰਾਮ, ਕੁਲਦੀਪ ਰਾਮ (ਗੀਤਾ), ਮੱਖਣ ਰਾਮ, ਗੁਰਪ੍ਰੀਤ ਕਾਲੂ, ਦਲੀਪ, ਰਤਨ, ਲਵਪ੍ਰੀਤ ਸਿੰਘ ਵਲਜੋਤ, ਪ੍ਰਦੀਪ, ਮਨਦੀਪ ਲਵੀਂ, ਸੁਖਦੇਵ ਰਾਮ, ਸੋਨੂੰ, ਬਿੰਦਰ ਰਾਮ, ਭੋਲਾ ਰਾਮ, ਰਿਸ਼ੀ, ਗੰਨਾ, ਗੁਰਜੰਟ ਸਿੰਘ, ਹਰਕੀਰਤ ਕੌਰ, ਕਮਲ ਕੌਰ, ਨਾਨਕੀ, ਕਿਰਨਾ, ਮਨਪ੍ਰੀਤ ਕੌਰ, ਜੈਸਮੀਨ, ਨਵਦੀਪ ਕੌਰ, ਰਾਣੀ, ਕਰਮਜੀਤ ਕੌਰ, ਮਨਜੀਤ ਕੌਰ, ਪੰਮੇ, ਮੀਕੋ, ਕਾਕਾ ਰਾਮ, ਬਸੰਤ ਰਾਮ, ਬੂਟਾ ਰਾਮ, ਮੱਲ ਰਾਮ, ਵਕੀਲ ਰਾਮ ਆਦਿ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੀਰੀ-ਪੀਰੀ ਖ਼ਾਲਸਾ ਕਾਲਜ ਭਦੌੜ ਵਿਖੇ ਵੋਟਰ ਰਜਿਸਟ੍ਰੇਸ਼ਨ ਕੈਂਪ ਲਗਾਇਆ ਅਗਲੀ ਖ਼ਬਰ ਗੱਠਜੋੜ ਦਾ ਮਕਸਦ ਸੂਬੇ ਦੀ ਖ਼ੁਸ਼ਹਾਲੀ ਨੂੰ ਯਕੀਨੀ ਬਣਾਉਣਾ - ਰਾਹੀ ਫ਼ੌਜੀ
Ad Position 24