25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਗੁਰਮਤਿ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ

ਸੰਗਰੂਰ, 25 ਨਵੰਬਰ (ਚੌਧਰੀ ਨੰਦ ਲਾਲ ਗਾਂਧੀ)-ਸਥਾਨਿਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਪ੍ਬੰਧਕ ਕਮੇਟੀ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਦੇ ਸਾਂਝੇ ਉਪਰਾਲੇ ਤਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਦਿਆਰਥੀਆਂ ਦੇ ਗੁਰਮਤਿ ਪ੍ਰਸ਼ਨੋਤਰੀ ਮੁਕਾਬਲੇ ਅਤੇ ਦਸਤਾਰ ਸਜਾਉਣ ਮੁਕਾਬਲੇ ਕਰਵਾਏ ਗਏ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਹਰਬੰਸ ਸਿੰਘ, ਚਰਨਕਮਲ ਸਿੰਘ ਸ਼ੇਖੋਂ, ਹਰਪ੍ਰੀਤ ਸਿੰਘ ਸ਼ੈਲੀ, ਇੰਦਰਪ੍ਰੀਤ ਸਿੰਘ, ਉਪਿੰਦਰਜੀਤ ਸਿੰਘ ਟੋਕੀ ਮੈਨੇਜਰ ਦੇ ਨਾਲ ਸੁਰਿੰਦਰ ਪਾਲ ਸਿੰਘ ਸਿਦਕੀ ਡਿਪਟੀ ਚੀਫ਼ ਆਰਗੇਨਾਈਜ਼ਰ, ਅਜਮੇਰ ਸਿੰਘ ਜ਼ੋਨਲ ਸਕੱਤਰ, ਬਲਵੰਤ ਸਿੰਘ ਭਿੱਖੀ ਪ੍ਰਧਾਨ ਸੰਗਰੂਰ, ਪ੍ਰੋ ਨਰਿੰਦਰ ਸਿੰਘ ਅਕਾਦਮਿਕ ਖੇਤਰ ਦੀ ਦੇਖ ਰੇਖ ਹੇਠ ਗੁਰਮਤਿ ਪ੍ਸ਼ਨੋਤਰੀ ਮੁਕਾਬਲਿਆਂ ਦਾ ਫਾਈਨਲ ਮੁਕਾਬਲਾ ਕਰਵਾਇਆ ਗਿਆ ਜਿਸ ਲਈ ਪ੍ਰੋ ਅਮਨਪ੍ਰੀਤ ਸਿੰਘ ਹਰਫ਼ ਕਾਲਜ ,ਮਾਲੇਰਕੋਟਲਾ ਰਾਹੀਂ ਤਿਆਰ ਕੀਤੇ ਸਵਾਲਨਾਮੇ ਦਾ ਪਹਿਲਾ ਅਤੇ ਦੂਸਰਾ ਰਾਊਂਡ ਆਨ ਲਾਈਨ ਕਰਵਾਇਆ ਜਿਸ ਦੇ ਆਧਾਰ ਤੇ ਫਾਈਨਲ ਵਿੱਚ ਅੱਠ ਟੀਮਾਂ ਪਹੁੰਚੀਆਂ ਫਾਈਨਲ ਮੁਕਾਬਲਾ ਨੂੰ ਪ੍ਰੋਜੈਕਟਰ ਅਤੇ ਸਲਾਈਡ ਵਿਧੀ ਨਾਲ ਪ੍ਰੋ ਅਮਨਪ੍ਰੀਤ ਸਿੰਘ ਨੇ ਬਾਖੂਬੀ ਸੰਚਾਲਿਕ ਕੀਤਾ ਜਿਸ ਲਈ ਗਗਨਦੀਪ ਸਿੰਘ, ਹਰਵਿੰਦਰ ਕੌਰ, ਅਮਨਦੀਪ ਕੌਰ, ਪਰਮਿੰਦਰ ਕੌਰ, ਸਤਵੀਰ ਕੌਰ ਨੇ ਸਮਾਂ ਵਾਚਕ ਅਤੇ ਸਕੋਰਰ ਦੇ ਤੌਰ ਤੇ ਸਹਿਯੋਗ ਦਿੱਤਾ।

Ad Position 21
No active advertisement
ਸਟੱਡੀ ਸਰਕਲ ਵਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗੁਰਮਤਿ ਪ੍ਰਸ਼ਨੋਤਰੀ ਮੁਕਾਬਲੇ ਦਾ ਦ੍ਰਿਸ਼। ਤਸਵੀਰ-ਮੁਕੇਸ਼ ਕੁਮਾਰ 26-11-2026
ਸੰਗਰੂਰ, 25 ਨਵੰਬਰ (ਚੌਧਰੀ ਨੰਦ ਲਾਲ ਗਾਂਧੀ)-ਸਥਾਨਿਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਪ੍ਬੰਧਕ ਕਮੇਟੀ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਦੇ ਸਾਂਝੇ ਉਪਰਾਲੇ ਤਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਦਿਆਰਥੀਆਂ ਦੇ ਗੁਰਮਤਿ ਪ੍ਰਸ਼ਨੋਤਰੀ ਮੁਕਾਬਲੇ ਅਤੇ ਦਸਤਾਰ ਸਜਾਉਣ ਮੁਕਾਬਲੇ ਕਰਵਾਏ ਗਏ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਹਰਬੰਸ ਸਿੰਘ, ਚਰਨਕਮਲ ਸਿੰਘ ਸ਼ੇਖੋਂ, ਹਰਪ੍ਰੀਤ ਸਿੰਘ ਸ਼ੈਲੀ, ਇੰਦਰਪ੍ਰੀਤ ਸਿੰਘ, ਉਪਿੰਦਰਜੀਤ ਸਿੰਘ ਟੋਕੀ ਮੈਨੇਜਰ ਦੇ ਨਾਲ ਸੁਰਿੰਦਰ ਪਾਲ ਸਿੰਘ ਸਿਦਕੀ ਡਿਪਟੀ ਚੀਫ਼ ਆਰਗੇਨਾਈਜ਼ਰ, ਅਜਮੇਰ ਸਿੰਘ ਜ਼ੋਨਲ ਸਕੱਤਰ, ਬਲਵੰਤ ਸਿੰਘ ਭਿੱਖੀ ਪ੍ਰਧਾਨ ਸੰਗਰੂਰ, ਪ੍ਰੋ ਨਰਿੰਦਰ ਸਿੰਘ ਅਕਾਦਮਿਕ ਖੇਤਰ ਦੀ ਦੇਖ ਰੇਖ ਹੇਠ ਗੁਰਮਤਿ ਪ੍ਸ਼ਨੋਤਰੀ ਮੁਕਾਬਲਿਆਂ ਦਾ ਫਾਈਨਲ ਮੁਕਾਬਲਾ ਕਰਵਾਇਆ ਗਿਆ ਜਿਸ ਲਈ ਪ੍ਰੋ ਅਮਨਪ੍ਰੀਤ ਸਿੰਘ ਹਰਫ਼ ਕਾਲਜ ,ਮਾਲੇਰਕੋਟਲਾ ਰਾਹੀਂ ਤਿਆਰ ਕੀਤੇ ਸਵਾਲਨਾਮੇ ਦਾ ਪਹਿਲਾ ਅਤੇ ਦੂਸਰਾ ਰਾਊਂਡ ਆਨ ਲਾਈਨ ਕਰਵਾਇਆ ਜਿਸ ਦੇ ਆਧਾਰ ਤੇ ਫਾਈਨਲ ਵਿੱਚ ਅੱਠ ਟੀਮਾਂ ਪਹੁੰਚੀਆਂ ਫਾਈਨਲ ਮੁਕਾਬਲਾ ਨੂੰ ਪ੍ਰੋਜੈਕਟਰ ਅਤੇ ਸਲਾਈਡ ਵਿਧੀ ਨਾਲ ਪ੍ਰੋ ਅਮਨਪ੍ਰੀਤ ਸਿੰਘ ਨੇ ਬਾਖੂਬੀ ਸੰਚਾਲਿਕ ਕੀਤਾ ਜਿਸ ਲਈ ਗਗਨਦੀਪ ਸਿੰਘ, ਹਰਵਿੰਦਰ ਕੌਰ, ਅਮਨਦੀਪ ਕੌਰ, ਪਰਮਿੰਦਰ ਕੌਰ, ਸਤਵੀਰ ਕੌਰ ਨੇ ਸਮਾਂ ਵਾਚਕ ਅਤੇ ਸਕੋਰਰ ਦੇ ਤੌਰ ਤੇ ਸਹਿਯੋਗ ਦਿੱਤਾ। ਵੱਖ ਵੱਖ ਵਿਸ਼ਿਆਂ ਤੇ ਆਧਾਰਿਤ ਰਾਊਂਡ ਅਨੁਸਾਰ ਆਦਰਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਦੀ ਟੀਮ ਨੇ ਆਪਣੇ ਸਵਾਲਾਂ ਦੇ ਨਾਲ ਪਾਸ ਕੀਤੇ ਸਵਾਲਾਂ ਦਾ ਜਵਾਬ ਦਿੰਦਿਆਂ ਸਭ ਤੋਂ ਵੱਧ ਅੰਕ ਪ੍ਰਾਪਤ ਕੀਤੇ ਅਤੇ ਪਹਿਲਾ ਸਥਾਨ ਹਾਸਲ ਕੀਤਾ ਜਦੋਂ ਕਿ ਅਕਾਲ ਸੀਨੀਅਰ ਸੈਕੰਡਰੀ ਸਕੂਲ ਮਸਤੂਆਣਾ ਪਿੰਡ ਬਹਾਦਰਪੁਰ ਨੇ ਦੂਸਰਾ ਅਤੇ ਸਰਕਾਰੀ ਹਾਈ ਸਕੂਲ ਜਨਾਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਦਸਤਾਰ ਸਜਾਉਣ ਮੁਕਾਬਲਿਆਂ ਲਈ ਜੂਨੀਅਰ ਅਤੇ ਸੀਨੀਅਰ ਤੇ ਆਧਾਰਿਤ ਗਰੁੱਪ ਬਣਾਏ ਗਏ ਜਿਸ ਲਈ ਮਸਤੂਆਣਾ ਸਾਹਿਬ ਦਸਤਾਰ ਕਲੱਬ ਦੇ ਦਸਤਾਰ ਕੋਚ ਸਾਹਿਬਾਨ ਨਿਰਮਲ ਸਿੰਘ ਛਾਜਲਾ, ਸਾਹਿਬ ਸਿੰਘ ਬੱਡਰੁੱਖਾ, ਸੰਦੀਪ ਸਿੰਘ ਬਾਦਸ਼ਾਹਪੁਰ ਨੇ ਜੱਜ ਸਾਹਿਬਾਨ ਦੇ ਫਰਜ ਨਿਭਾਏ। ਇਹਨਾਂ ਮੁਕਾਬਲਿਆਂ ਵਿੱਚ ਕੈਂਬਰਿਜ ਇੰਟਰਨੈਸ਼ਨਲ ਸਕੂਲ ਸੰਗਰੂਰ ਦੇ ਵਿਦਿਆਰਥੀਆਂ ਦੀ ਚੜ੍ਹਤ ਰਹੀ। ਜਦੋਂ ਕਿ ਦੁਮਾਲਾ ਸਜਾਉਣ ਵਾਲੇ ਵਿਦਿਆਰਥੀ ਗੁਰਸ਼ਾਨ ਸਿੰਘ ਅਤੇ ਹਰਿੰਦਰ ਸਿੰਘ ਅਕਾਲ ਅਕੈਡਮੀ ਬੇਨੜਾ ਨੂੰ ਵੀ ਵਿਸ਼ੇਸ਼ ਇਨਾਮ ਦਿੱਤੇ ਗਏ।
Ad Position 22
No active advertisement
ਪਿਛਲੀ ਖ਼ਬਰ ਲਾਠੀਚਾਰਜ ਦੀ ਸਰਾਓ ਵਲੋਂ ਨਿਖੇਧੀ ਅਗਲੀ ਖ਼ਬਰ ਮੋਗਾ ਰੈਲੀ ਲਈ ਲਹਿਰਾ ਹਲਕੇ ਦੇ ਵਰਕਰਾਂ ’ਚ ਭਾਰੀ ਉਤਸ਼ਾਹ-ਐਡਵੋਕੇਟ ਢੀਂਡਸਾ
Ad Position 24