29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਭਗਤ ਮੋਹਨ ਲਾਲ ਸੇਵਾ ਸੰਮਤੀ ਵਲੋਂ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਅਤੇ ਜਾਂਚ ਕੈਂਪ

ਬਰਨਾਲਾ, 29 ਨਵੰਬਰ (ਨਰਿੰਦਰ ਅਰੋੜਾ)-ਸਥਾਨਕ ਰਾਮਬਾਗ (ਸ਼ਾਂਤੀ ਹਾਲ) ਵਿਖੇ ਭਗਤ ਮੋਹਨ ਲਾਲ ਸੇਵਾ ਸੰਮਤੀ ਵਲੋਂ ਅੱਖਾਂ ਦਾ ਮੁਫ਼ਤ ਅਪਰੇਸ਼ਨ ਕੈਂਪ ਲਗਵਾਇਆ ਗਿਆ। ਗੱਲਬਾਤ ਕਰਦਿਆਂ ਪ੍ਰਧਾਨ ਲਾਜਪਤ ਰਾਏ ਚੋਪੜਾ ਨੇ ਦੱਸਿਆ ਕਿ ਇਹ ਕੈਂਪ ਪੰਜਾਬ ਅੱਖਾਂ ਦਾ ਹਸਪਤਾਲ ਬਰਨਾਲਾ ਦੇ ਸਹਿਯੋਗ ਨਾਲ ਲਗਵਾਇਆ ਗਿਆ ਹੈ।

Ad Position 21
No active advertisement
ਅਜੀਤ ਡੈਸਕ 30-11-2026
ਬਰਨਾਲਾ, 29 ਨਵੰਬਰ (ਨਰਿੰਦਰ ਅਰੋੜਾ)-ਸਥਾਨਕ ਰਾਮਬਾਗ (ਸ਼ਾਂਤੀ ਹਾਲ) ਵਿਖੇ ਭਗਤ ਮੋਹਨ ਲਾਲ ਸੇਵਾ ਸੰਮਤੀ ਵਲੋਂ ਅੱਖਾਂ ਦਾ ਮੁਫ਼ਤ ਅਪਰੇਸ਼ਨ ਕੈਂਪ ਲਗਵਾਇਆ ਗਿਆ। ਗੱਲਬਾਤ ਕਰਦਿਆਂ ਪ੍ਰਧਾਨ ਲਾਜਪਤ ਰਾਏ ਚੋਪੜਾ ਨੇ ਦੱਸਿਆ ਕਿ ਇਹ ਕੈਂਪ ਪੰਜਾਬ ਅੱਖਾਂ ਦਾ ਹਸਪਤਾਲ ਬਰਨਾਲਾ ਦੇ ਸਹਿਯੋਗ ਨਾਲ ਲਗਵਾਇਆ ਗਿਆ ਹੈ। ਇਸ ਕੈਂਪ ਦਾ ਕਰੀਬ 350 ਮਰੀਜ਼ਾਂ ਨੇ ਲਾਭ ਲਿਆ। ਅੱਖਾਂ ਦੇ ਮਾਹਿਰ ਡਾਕਟਰ ਗੁਰਪਾਲ ਸਿੰਘ ਵਲੋਂ ਕਰੀਬ 50 ਮਰੀਜ਼ਾਂ ਦੀਆਂ ਅੱਖਾਂ ਦਾ ਅਪ੍ਰੇਸ਼ਨ ਕੀਤਾ ਗਿਆ ਅਤੇ ਡਾ: ਅਵਿਨਾਸ਼ ਬਾਂਸਲ ਵਲੋਂ 300 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ। ਦਵਾਈਆਂ ਦੀ ਸੇਵਾ ਦੀ ਡਿਊਟੀ ਸਮਾਜ ਸੇਵੀ ਸਵ: ਭਾਰਤ ਮੋਦੀ ਦੇ ਪਰਿਵਾਰ ਅਰੁਣ ਮੋਦੀ ਅਤੇ ਕਰਨ ਮੋਦੀ ਆਦਿ ਵਲੋਂ ਨਿਭਾਈ ਗਈ। ਟੈੱਸਟ ਬਰਨਾਲਾ ਕੰਪਿਊਟਰ ਲੈਬ ਦੇ ਸੈਂਟੀ ਵਲੋਂ ਕੀਤੇ ਗਏ। ਕੈਂਪ ਵਿਚ ਮੁੱਖ ਤੌਰ ’ਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਅਤੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਕੰਵਲ ਜਿੰਦਲ, ਮਹੇਸ਼ ਕੁਮਾਰ ਲੋਟਾ, ਧੀਰਜ ਦੱਧਾਹੂਰ, ਰਾਮਪਾਲ ਸਿੰਗਲਾ, ਡਿੰਪਲ ਉਪਲੀ, ਬੀਰਬਲ ਦਾਸ, ਵਿਨੋਦ ਕੌਸ਼ਲ, ਮੰਗਤ ਰਾਏ, ਰਣਜੀਤ ਭੰਮ, ਪੁਸ਼ਪ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲੜਕੀਆਂ ਦੀਆਂ ਅਥਲੈਟਿਕ ਖੇਡਾਂ, ਲੰਬੀ ਛਾਲ ਤੇ ਰੱਸਾਕਸ਼ੀ ਦੇ ਮੁਕਾਬਲੇ ਕਰਵਾਏ ਅਗਲੀ ਖ਼ਬਰ ਮੈਂਬਰ ਪਾਰਲੀਮੈਂਟ ਮੀਤ ਹੇਅਰ ਨੇ ਕਰਨ ਮਲਟੀਸਪੈਸ਼ਲਿਟੀ ਹਸਪਤਾਲ ਦਾ ਕੀਤਾ ਉਦਘਾਟਨ
Ad Position 24