29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਲੜਕੀਆਂ ਦੀਆਂ ਅਥਲੈਟਿਕ ਖੇਡਾਂ, ਲੰਬੀ ਛਾਲ ਤੇ ਰੱਸਾਕਸ਼ੀ ਦੇ ਮੁਕਾਬਲੇ ਕਰਵਾਏ

ਤਪਾ ਮੰਡੀ, 29 ਨਵੰਬਰ (ਪ੍ਰਵੀਨ ਗਰਗ)-ਕੋਚ ਰਾਮ ਸਿੰਘ ਨਾਮਧਾਰੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੱਠਵੀਆਂ ਅਥਲੈਟਿਕ ਖੇਡਾਂ, ਲੰਬੀ ਛਾਲ ਤੇ ਰੱਸਾ ਕੱਸੀ ਦੇ ਮੁਕਾਬਲੇ (ਲੜਕੀਆਂ) ਸਕੂਲ ਗਰਾਊਂਡ (ਕੱਸੀ ਵਾਲਾ), ਘੁੰਨਸ ਰੋਡ ਤਪਾ ਵਿਖੇ ਕਰਵਾਏ ਗਏ। ਜਿਸ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ, ਚੇਅਰਮੈਨ ਤਰਸੇਮ ਸਿੰਘ ਕਾਹਨੇਕੇ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ, ਮੁਨੀਸ਼ ਬਾਂਸਲ, ਅਮਨਦੀਪ ਸਿੰਘ ਸਿੱਧੂ ਪੀ.

Ad Position 21
No active advertisement
ਖੇਡਾਂ ’ਚ ਮੱਲ੍ਹਾਂ ਮਾਰਨ ਵਾਲੀਆਂ ਖਿਡਾਰਨਾਂ ਨੂੰ ਸਨਮਾਨਿਤ ਕਰਦੇ ਹੋਏ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ ਨਾਲ ਪ੍ਰਬੰਧਕ। ਤਸਵੀਰ : ਪ੍ਰਵੀਨ ਗਰਗ 30-11-2026
ਤਪਾ ਮੰਡੀ, 29 ਨਵੰਬਰ (ਪ੍ਰਵੀਨ ਗਰਗ)-ਕੋਚ ਰਾਮ ਸਿੰਘ ਨਾਮਧਾਰੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੱਠਵੀਆਂ ਅਥਲੈਟਿਕ ਖੇਡਾਂ, ਲੰਬੀ ਛਾਲ ਤੇ ਰੱਸਾ ਕੱਸੀ ਦੇ ਮੁਕਾਬਲੇ (ਲੜਕੀਆਂ) ਸਕੂਲ ਗਰਾਊਂਡ (ਕੱਸੀ ਵਾਲਾ), ਘੁੰਨਸ ਰੋਡ ਤਪਾ ਵਿਖੇ ਕਰਵਾਏ ਗਏ। ਜਿਸ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ, ਚੇਅਰਮੈਨ ਤਰਸੇਮ ਸਿੰਘ ਕਾਹਨੇਕੇ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ, ਮੁਨੀਸ਼ ਬਾਂਸਲ, ਅਮਨਦੀਪ ਸਿੰਘ ਸਿੱਧੂ ਪੀ.ਏ. ਟੂ ਹਲਕਾ ਵਿਧਾਇਕ, ਡਾ: ਬਾਲ ਚੰਦ ਬਾਂਸਲ, ਨਗਰ ਕੌਂਸਲ ਪ੍ਰਧਾਨ ਬਲਜੀਤ ਬਾਸੀ, ਕੌਂਸਲਰ ਰਿਸ਼ੂ ਰੰਗੀ ਦੇ ਪਤੀ ਅਰਵਿੰਦ ਰੰਗੀ, ਭਗਤ ਰਾਮ ਪੱਪੀ ਹਰੀ ਓਮ ਬੋਰਿੰਗ, ਐਂਟੀ ਨਾਰਕੋਟਿਕ ਸੈੱਲ ਹਲਕਾ ਭਦੌੜ ਦੇ ਸਾਬਕਾ ਚੇਅਰਮੈਨ ਮੁਨੀਸ਼ ਬਾਂਸਲ, ਕ੍ਰਿਸ਼ਨ ਪੂਜਾ ਜਵੈਲਰਜ, ਰਾਜਵੀਰ ਕੌਰ ਸਿੱਧੂ, ਬਲਕਰਨ ਸਿੱਧੂ, ਡਾਕਟਰ ਆਰੂਸ਼ ਬਾਂਸਲ, ਬਾਬਾ ਦਰਸ਼ਨ ਦਾਸ, ਟਿੰਕੂ ਗਰਗ, ਰਾਹੁਲ ਗੋਇਲ, ਧਰਮਪਾਲ ਧਰਮੂ, ਪ੍ਰਦੀਪ ਮੌੜ, ਬਨੀਤ ਬਾਂਸਲ, ਸਾਬਕਾ ਸਰਪੰਚ ਬਲਵਿੰਦਰ ਸਿੰਘ ਦਰਾਕਾ, ਜਸਵਿੰਦਰ ਸਿੰਘ ਬਰਾੜ, ਹੌਲਦਾਰ ਇਕਬਾਲ ਸਿੰਘ, ਮੌਜੀ ਧੌਲਾ, ਮੌਜੀ ਧੌਲਾ, ਸਵਰਾਜ ਭਾਗੂ, ਕੈਪਟਨ ਗੁਰਜਿੰਦਰ ਸਿੰਘ ਸਿੱਧੂ ਭਾਜਪਾ ਆਗੂ, ਨਾਇਬ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ। ਇਨ੍ਹਾਂ ਖੇਡਾਂ ਦੌਰਾਨ ਲੜਕੀਆਂ ਦੇ 1000 ਮੀਟਰ ਅਤੇ 200 ਮੀਟਰ ਦੌੜ, ਲੰਬੀ ਛਾਲ ਅਤੇ ਰੱਸਾ ਕੱਸੀ ਦੇ ਮੁਕਾਬਲੇ ਕਰਵਾਏ ਗਏ। ਪੁਜ਼ੀਸ਼ਨਾਂ ਹਾਸਲ ਕਰਨ ਵਾਲੀਆਂ ਖਿਡਾਰਨਾਂ ਨੂੰ ਇਨਾਮੀ ਰਾਸ਼ੀ, ਮੈਡਲ ਦੇ ਨਾਲ-ਨਾਲ ਸਰਪ੍ਰਾਈਜ਼ ਇਨਾਮ ਦਿੱਤੇ ਗਏ। ਖਿਡਾਰਨਾਂ ਨੂੰ ਮੈਡਲ ਸ੍ਰੀ ਸ੍ਰੀ 108 ਸਿੱਧ ਬਾਬਾ ਕੁਲਛੇਤਰ ਦਾਸ ਢਿਲਵਾਂ ਵਾਲਿਆਂ ਦੀ ਯਾਦ ’ਚ ਬਾਬਾ ਦਰਸ਼ਨ ਦਾਸ ਵਲੋਂ ਦਿੱਤੇ ਗਏ। ਗਾਰਗੀ ਫਾਊਂਡੇਸ਼ਨ ਵਲੋਂ ਵੀ ਜੇਤੂ ਖਿਡਾਰਨਾਂ ਨੂੰ ਸਰਟੀਫਿਕੇਟ ਅਤੇ ਡਾਕਟਰ ਨਰੇਸ਼ ਬਾਂਸਲ ਵਲੋਂ ਆਪਣੇ ਪਿਤਾ ਦੀ ਯਾਦ ’ਚ ਖਿਡਾਰਨਾਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਉਪਰੰਤ ਸੁਖ ਭੈਣ ਕੈਨੇਡਾ ਅਤੇ ਸਮੂਹ ਸਿੱਧੂ ਪਰਿਵਾਰ ਵਲੋਂ, ਜਪੁਜੀ ਲੈਂਗੂਏਜ ਇੰਸਟੀਚਿਊਟ (ਬਠਿੰਡਾ) ਕਰਨ ਸਿੱਧੂ ਅਤੇ ਹਰੀ ਓਮ ਬੋਰਿੰਗ ਕੰਪਨੀ, ਤਪਾ ਵਲੋਂ ਕੋਚ ਰਾਮ ਸਿੰਘ ਨਾਮਧਾਰੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਅਥਲੈਟਿਕ ਖੇਡਾਂ ਵਿਚ ਹਿੱਸਾ ਲੈਣ ਵਾਲੀ ਹਰੇਕ ਖਿਡਾਰਨ ਨੂੰ ਮੈਡਲ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੋਚ ਰਾਮ ਸਿੰਘ ਨਾਮਧਾਰੀ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਮਾਸਟਰ ਜਸਪਾਲ ਸ਼ਰਮਾ, ਮਾ: ਬਲਦੀਪ ਸਿੰਘ, ਮਾ: ਗਜਿੰਦਰ ਸਿੰਘ, ਮੋਲਕੀ ਸਿੱਧੂ, ਮਾ: ਚਮਕੌਰ ਸਿੰਘ ਗੁਰੂ, ਬਿੱਟੂ ਕਬੱਡੀ, ਮੰਮੂ ਬਾਸੀ, ਰਾਮ ਸਰੂਪ, ਨੰਨਾ ਗੁਲ੍ਹਾਟੀ, ਜਤਿਨ ਗੁਲ੍ਹਾਟੀ, ਡਿੰਪਲ ਬਾਂਸਲ, ਟਿੰਕੂ ਜਨਤਾ ਬੇਕਰੀ, ਕਬੱਡੀ ਕੋਚ ਬੂਟਾ ਭੀਖੀ, ਕਬੱਡੀ ਕੋਚ ਪ੍ਰਗਟ ਸਿੰਘ, ਹਰਦੀਪ ਸਿੰਘ ਢਿੱਲੋਂ ਤੋਂ ਇਲਾਵਾ ਡਾ: ਟਿੰਕਲ ਬਾਂਸਲ ਸਮੇਤ ਹੋਰ ਪਤਵੰਤਿਆਂ ਦਾ ਸਹਿਯੋਗ ਰਿਹਾ।
Ad Position 22
No active advertisement
ਪਿਛਲੀ ਖ਼ਬਰ ਸਿੱਖ ਸਦਭਾਵਨਾ ਦਲ ਨੇ ਤੀਜਾ ਮਹਾਨ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਭਗਤ ਮੋਹਨ ਲਾਲ ਸੇਵਾ ਸੰਮਤੀ ਵਲੋਂ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਅਤੇ ਜਾਂਚ ਕੈਂਪ
Ad Position 24