17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਫੁੱਟਬਾਲ ਦਾ ਸਫਲ ਅਲਜਬਰਾ-ਕੁਲਵੰਤ ਸਿੰਘ ਸੰਘਾ

ਫੁੱਟਬਾਲ ਦਾ ਸਫਲ ਅਲਜਬਰਾ-ਕੁਲਵੰਤ ਸਿੰਘ ਸੰਘਾ

Ad Position 21
No active advertisement
ਅਜੀਤ ਡੈਸਕ 18-08-2026

ਜਿਹੜੇ ਮਾਹਿਲਪੁਰ ਬਾਰੇ ਜਾਣਦੇ ਹਨ, ਉਹ ਪਿ੍ੰਸੀਪਲ ਹਰਭਜਨ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਦੇ ਇਤਿਹਾਸ ਬਾਰੇ ਵੀ ਜ਼ਰੂਰ ਜਾਣਦੇ ਹੋਣਗੇ | ਇਹ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਫੁੱਟਬਾਲ ਟੂਰਨਾਮੈਂਟ ਹੈ, ਜਿਸ 'ਚ ਭਾਰਤ ਦੇ ਕਰੀਬ ਸਾਰੇ ਵੱਡੇ ਕਲੱਬ ਹਰ ਸਾਲ ਸ਼ਿਰਕਤ ਕਰਦੇ ਹਨ | ਅੱਜ-ਕੱਲ੍ਹ ਇਸ ਖੇਡ ਮੇਲੇ ਦਾ ਮੁੱਖ ਕਾਰਜ ਸਾਬਕਾ ਫੁੱਟਬਾਲਰ ਕੁਲਵੰਤ ਸਿੰਘ ਸੰਘਾ ਹੀ ਵੇਖਦੇ ਹਨ ਪਰ ਹੁਣ ਉਹ ਸਿਰਫ਼ ਪ੍ਰਬੰਧਕ ਹੈ | ਸੱਚ ਇਹ ਵੀ ਹੈ ਕਿ ਉਹ ਪੰਜਾਬ ਦਾ ਨਾਮੀ ਫੁਟਬਾਲਰ ਵੀ ਹੈ | ਮਾਹਿਲਪੁਰ ਦੇ ਨੇੜੇ ਉਨ੍ਹਾਂ ਦਾ ਪਿੰਡ ਹੈ ਲੰਗੇਰੀ, ਜਿਹੜਾ ਨਾਮੀ ਸ਼ਾਇਰ  ਪ੍ਰੋ. ਅਜੀਤ ਦਾ ਪਿੰਡ ਵੀ ਹੈ | ਜੇ ਪਿਛਲੇ ਇਕ ਦਹਾਕੇ 'ਚ ਹਰਭਜਨ ਮੈਮੋਰੀਅਲ ਟੂਰਨਾਮੈਂਟ ਕਲੱਬ ਨਵੇਂ ਸਿਖਰਾਂ 'ਤੇ ਪੁੱਜਾ ਹੈ ਤਾਂ ਇਸ ਦਾ ਇਕ ਕਾਰਨ ਇਹ ਵੀ ਹੈ ਕਿ ਇਸ ਦੀ ਕਮਾਨ ਸੰਘੇ ਕੋਲ ਹੈ | ਇਹ ਧਰਤੀ ਹੀ ਫੁੱਟਬਾਲਰਾਂ ਕਰਕੇ ਜਾਣੀ ਜਾਂਦੀ ਹੈ | ਕੁਲਵੰਤ ਸਿੰਘ ਸੰਘਾ ਕਾਲਕਾ ਕਲੱਬ ਵਲੋਂ ਆਲ ਇੰਡੀਆ ਫੁੱਟਬਾਲ ਟੂਰਨਾਮੈਂਟ ਖੇਡਿਆ, ਫਿਰ ਉਹ ਚੰਡੀਗੜ੍ਹ ਪੁਲਿਸ 'ਚ ਭਰਤੀ ਹੋਇਆ | 1979 ਤੋਂ 85 ਤੱਕ ਉਹ ਚੰਡੀਗੜ੍ਹ ਪੁਲਿਸ ਵਲੋਂ ਵਧੀਆ ਖਿਡਾਰੀ ਵਜੋਂ ਖੇਡਿਆ | ਉਲੰਪੀਅਨ ਜਰਨੈਲ ਸਿੰਘ ਪਨਾਮ ਦੀ ਸਿਖਲਾਈ ਹੇਠ ਉਹ ਪੂਰੀ ਤਰ੍ਹਾਂ ਨਿੱਖਰਿਆ ਤੇ ਹਰਿਆਣਾ ਵਲੋਂ ਉਸ ਨੇ ਦੋ ਵਾਰ ਕੌਮੀ ਫੁਟਬਾਲ ਚੈਂਪੀਅਨਸ਼ਿਪ ਸੰਤੋਸ਼ ਟਰਾਫੀ 'ਚ ਲੈਫਟ ਆਊਟ ਵਜੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ | ਜਦੋਂ ਉਹ ਜੋਧਪੁਰ 'ਚ ਜੇ.ਸੀ.ਟੀ. ਖ਼ਿਲਾਫ਼ ਖੇਡਿਆ ਤਾਂ ਇੱਥੇ ਹੀ ਉਲੰਪੀਅਨ ਫੁੱਟਬਾਲਰ 'ਅਰਜੁਨ ਐਵਾਰਡੀ' ਇੰਦਰ ਸਿੰਘ ਜੋ ਜੇ.ਸੀ.ਟੀ. ਦੀ ਅਗਵਾਈ ਕਰਦੇ ਸਨ, ਨੇ ਕੁਲਵੰਤ ਨੂੰ  ਜੇ.ਸੀ.ਟੀ. ਦੀ ਟੀਮ 'ਚ ਸ਼ਾਮਿਲ ਹੋਣ ਦਾ ਮੌਕਾ ਦਿੱਤਾ, ਵਿੱਚੇ 'ਅਰਜੁਨ ਐਵਾਰਡੀ' ਗੁਰਦੇਵ ਸਿੰਘ ਗਿੱਲ ਨੇ ਵੀ ਕਹਿ ਦਿੱਤਾ, 'ਆਜਾ ਕੁਲਵੰਤ ਸਿੰਹਾਂ ਪੰਜਾਬ ਪੁਲਿਸ ਅਵਾਜ਼ਾਂ ਮਾਰਦੀ ਐ |' ਪੇਸ਼ਾਵਰ ਖਿਡਾਰੀ ਬਣਨ ਦੀ ਇੱਛਾ ਰੱਖਦਿਆਂ ਵੀ ਮੁਕੱਦਰਾਂ ਦੀ ਮੰਨ ਕੇ ਉਸ ਨੇ ਇੰਗਲੈਂਡ 'ਚ ਗੁਰਵਿੰਦਰ ਕੌਰ ਨਾਲ ਵਿਆਹ ਕਰਾ ਕੇ 1987 'ਚ ਪੱਕੇ ਤੌਰ 'ਤੇ ਲੈਸਟਰ ਵਿਚ ਟਿਕਾਣਾ ਬਣਾ ਲਿਆ | ਕਾਰੋਬਾਰ ਬੰਦੇ ਨੂੰ  ਉਲਝਾ ਵੀ ਲੈਂਦੇ ਨੇ, ਜ਼ਿੰਦਗੀ ਤੇ ਗ੍ਰਹਿਸਥੀ ਜੀਵਨ ਨੂੰ  ਨਵੀਂ ਦਿਸ਼ਾ ਦੇਣ ਲਈ ਬੰਦੇ ਨੂੰ  ਸੰਘਰਸ਼ ਵੀ ਕਰਨਾ ਪੈਂਦਾ ਹੈ | ਇਸੇ ਲਈ ਕਈ ਸਾਲ ਉਹ ਫੁੱਟਬਾਲ ਜਗਤ ਤੇ ਮਾਹਿਲਪੁਰ ਤੋਂ ਵੱਖ ਰਿਹਾ |


ਇਸ ਸਮੇਂ ਉਹ ਪਿ੍ੰਸੀਪਲ ਹਰਭਜਨ ਸਿੰਘ ਮੈਮੋਰੀਅਲ ਟੂਰਨਾਮੈਂਟ ਕਲੱਬ ਦਾ ਪ੍ਰਧਾਨ ਹੈ | ਕਲੱਬ 'ਚ ਉਹ  2013 ਵਿਚ ਆਇਆ ਸੀ ਤੇ ਇਕ ਕੁਸ਼ਲ ਪ੍ਰਬੰਧਕ ਵਜੋਂ ਉਸ ਨੇ ਜੋ ਮਿਸਾਲ ਪੈਦਾ ਕੀਤੀ, ਉਹ ਇਸ ਟੂਰਨਾਮੈਂਟ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ | ਉਸ ਨੇ ਇੰਗਲੈਂਡ ਰਹਿੰਦਿਆਂ ਵੀ ਆਪਣੇ ਅੰਦਰਲੇ ਖਿਡਾਰੀ ਨੂੰ  ਕਦੇ ਸੁਸਤ ਨਹੀਂ ਹੋਣ ਦਿੱਤਾ | ਉਹ ਵਿਸ਼ਵ ਕਬੱਡੀ ਫੈਡਰੇਸ਼ਨ ਦੇ ਪਹਿਲੇ ਸੱਤ ਮੈਂਬਰਾਂ 'ਚ ਸ਼ਾਮਿਲ ਹੈ | ਮਾਤਾ ਬਲਵੰਤ ਕੌਰ, ਪਿਤਾ ਆਲਾ ਸਿੰਘ, ਜਿਸ ਦਾ ਪਰਿਵਾਰ ਅੱਜ ਵੀ ਲੰਗੇਰੀ 'ਚ ਮੋਟਰਾਂ ਵਾਲਾ ਪਰਿਵਾਰ ਕਹਿ ਕੇ ਯਾਦ ਕੀਤਾ ਜਾਂਦਾ ਹੈ, ਇਸ ਸਾਧਾਰਨ ਖੇਤੀਬਾੜੀ ਵਾਲੇ ਪਰਿਵਾਰ ਦਾ ਉਹ ਪੁੱਤਰ ਹੈ | ਉਸ ਦੀਆਂ ਦੋ ਪੁੱਤਰੀਆਂ ਅੰਮਿ੍ਤ ਕੌਰ, ਅਮਨ ਕੌਰ ਤੇ ਪੁੱਤਰ ਅਮਰ ਸਿੰਘ ਹੈ | ਜੇ ਕਦੇ ਫਰਵਰੀ ਮਹੀਨੇ 'ਚ ਤੁਹਾਡਾ ਮਾਹਿਲਪੁਰ ਦਾ ਗੇੜਾ ਲੱਗੇ ਤਾਂ ਉਕਤ ਟੂਰਨਾਮੈਂਟ ਦੇਖਿਓ, ਤੁਹਾਨੂੰ ਲੱਗੇਗਾ ਕਿ ਜਵਾਨੀ ਦਾ ਜੋਸ਼ ਹਾਲੇ ਵੀ ਕਾਇਮ ਹੈ | ਇਸੇ ਜਵਾਨੀ ਨੂੰ  ਸੰਭਾਲਣ ਲਈ ਕੁਲਵੰਤ ਸਿੰਘ ਸੰਘੇ ਦਾ ਅੱਡੀ-ਚੋਟੀ ਦਾ ਜ਼ੋਰ ਲੱਗਾ ਹੁੰਦਾ ਹੈ | ਉਹ ਫੁੱਟਬਾਲ ਨੂੰ  ਉਤਸ਼ਾਹਿਤ ਕਰਨ ਵਾਲੀਆਂ ਪ੍ਰਬੰਧਕ ਕਮੇਟੀਆਂ ਦਾ ਮਾਣ ਹੈ | ਉਹ 60ਵਿਆਂ ਨੂੰ  ਲੰਘ ਗਿਆ ਹੈ ਪਰ ਹਾਲੇ ਵੀ ਜਵਾਨਾਂ ਵਰਗਾ ਹੈ | ਸਿਹਤ ਸੰਭਾਲ ਲਈ ਗੁਰ ਵੀ ਕੁਲਵੰਤ ਸਿੰਘ ਸੰਘਾ ਤੋਂ ਸਿੱਖਣ ਦੀ ਲੋੜ ਹੈ | ਸੱਚਮੁੱਚ ਹੀ ਫੁੱਟਬਾਲ ਖੇਡ ਜਗਤ ਦਾ ਉਹ ਬਹੁਤ ਵੱਡਾ ਮਾਣ ਹੈ |

-ਈ-ਮੇਲ :  ashokbhaura@gmail.com

Ad Position 22
No active advertisement
ਪਿਛਲੀ ਖ਼ਬਰ ਮੱਕੀ ਦਾ ਵਧੀਆ ਝਾੜ ਲੈਣ ਲਈ ਕੀੜੇ-ਮਕੌੜਿਆਂ ਦੀ ਰੋਕਥਾਮ ਜ਼ਰੂਰੀ ਅਗਲੀ ਖ਼ਬਰ ਪਹਿਲੇ ਵਿਸ਼ਵ ਕੱਪ 'ਚ ਚਮਕਣ ਵਾਲਾ ਗੋਲਕੀਪਰ ਵੋਜ਼ਿਨਹਾ
Ad Position 24