24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਦੂਜੀ ਵਾਰ 'ਯੂਰਪੀਅਨ ਗੋਲਡਨ ਸ਼ੂ' ਜਿੱਤਣ ਵਾਲਾ ਪਹਿਲਾ ਇੰਗਲਿਸ਼ ਖਿਡਾਰੀ ਬਣਿਆ ਹੈਰੀ ਕੇਨ

ਦੂਜੀ ਵਾਰ 'ਯੂਰਪੀਅਨ ਗੋਲਡਨ ਸ਼ੂ' ਜਿੱਤਣ ਵਾਲਾ ਪਹਿਲਾ ਇੰਗਲਿਸ਼ ਖਿਡਾਰੀ ਬਣਿਆ ਹੈਰੀ ਕੇਨ

Ad Position 21
No active advertisement
ਅਜੀਤ ਡੈਸਕ 25-08-2026

 

'ਯੂਰਪੀਅਨ ਗੋਲਡਨ ਸ਼ੂ' ਯੂਰਪੀ ਕਲੱਬਾਂ ਵਿਚ ਸਮੁੱਚੇ ਸੀਜ਼ਨ ਦÏਰਾਨ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਨੂੰ  ਦਿੱਤਾ ਜਾਣ ਵਾਲਾ ਚੋਟੀ ਦਾ ਇਨਾਮ ਹੈ ਅਤੇ ਹੈਰੀ ਕੇਨ ਇਹ ਇਨਾਮ ਦੂਜੀ ਵਾਰ ਜਿੱਤਣ ਵਾਲਾ ਪਹਿਲਾ ਅੰਗਰੇਜ਼ ਖਿਡਾਰੀ ਬਣ ਗਿਆ ਹੈ | ਪਹਿਲਾਂ ਉਸ ਨੇ ਸੀਜ਼ਨ 2023–24 ਵਿਚ ਤੇ ਦੂਜੀ ਵਾਰ ਹੁਣ ਸੀਜ਼ਨ 2025–26 ਵਿਚ ਇਹ ਇਨਾਮ ਜਿੱਤਿਆ | ਕੇਨ ਨੇ ਜਰਮਨੀ ਦੀ ਬੰਦੇਸਲਿਗਾ ਲੀਗ ਵਿਚ ਬਾਇਰਨ ਮਿਊਨਿਖ ਕਲੱਬ ਵਲੋਂ ਖੇਡਦਿਆਂ ਸੀਜ਼ਨ ਵਿਚ ਸਭ ਤੋਂ ਵੱਧ 36 ਗੋਲ ਕੀਤੇ ਹਨ | ਜ਼ਿਕਰਯੋਗ ਹੈ ਕਿ ਬਾਇਰਨ ਮਿਊਨਿਖ ਕਲੱਬ ਮÏਜੂਦਾ ਸੀਜ਼ਨ ਦੀ ਚੈਂਪੀਅਨ ਟੀਮ ਰਹੀ ਸੀ | ਕੇਨ ਨੇ ਸੀਜ਼ਨ ਵਿਚ ਦੋ ਵਾਰ ਹੈਟਿ੍ਕ ਵੀ ਲਾਈ ਸੀ | ਇਸ ਤੋਂ ਇਲਾਵਾ ਕੇਨ ਆਪਣੇ ਦੇਸ਼ ਇੰਗਲੈਂਡ ਦੀ ਟੀਮ ਦਾ ਕਪਤਾਨ ਵੀ ਹੈ | 2026 ਦੇ ਫੀਫਾ ਵਿਸ਼ਵ ਕੱਪ ਵਿਚ ਉਸ ਦੀ ਟੀਮ ਫਰਾਂਸ ਦੀ ਟੀਮ ਨੂੰ  ਹਰਾ ਕੇ ਤੀਜੇ ਸਥਾਨ 'ਤੇ ਰਹੀ ਸੀ | ਇਸ ਵਿਚ ਕੇਨ ਨੇ ਮਹਤੱਵਪੂਰਨ ਛੇ ਗੋਲ ਕੀਤੇ ਸਨ |
ਲੰਦਨ ਦੇ ਇਕ ਕਸਬੇ ਵਾਲਥਮ ਵਿਖੇ 28 ਜੁਲਾਈ 1993 ਨੂੰ  ਜਨਮੇ ਕੇਨ ਨੂੰ  ਫੁੱਟਬਾਲ ਖੇਡਣ ਦੀ ਪ੍ਰੇਰਨਾ ਉਸ ਦੇ ਨਾਨੇ ਤੋਂ ਮਿਲੀ ਸੀ | ਛੇ ਫੁੱਟ ਦੋ ਇੰਚ ਕੱਦ ਵਾਲੇ ਕੇਨ ਨੇ ਛੇ ਸਾਲ ਦੀ ਛੋਟੀ ਉਮਰ ਵਿਚ ਹੀ ਫੁੱਟਬਾਲ ਖੇਡਣਾ ਸ਼ੁਰੂ ਕਰ ਦਿੱਤਾ ਸੀ | ਖੇਡ ਪ੍ਰਤੀ ਕੇਨ ਦੇ ਜਜ਼ਬੇ ਨੂੰ  ਵੇਖਦਿਆਂ ਹੋਇਆਂ ਇੰਗਲਿਸ਼ ਪ੍ਰੀਮੀਅਰ ਲੀਗ ਦੀ ਮੰਨੀ ਪ੍ਰਮੰਨੀ ਕਲੱਬ 'ਟੋਟੈਂਹਮ ਹਾਟਸਪਰ' ਨੇ ਉਸ ਨੂੰ  ਆਪਣੀ ਟੀਮ ਦਾ ਹਿੱਸਾ ਬਣਾਇਆ ਲਿਆ | ਜੁਲਾਈ 2009 ਵਿਚ ਕੇਨ ਸਿਰਫ 16 ਸਾਲਾਂ ਦਾ ਸੀ, ਜਦੋਂ ਇਸ ਕਲੱਬ ਨੇ ਉਸ ਨੂੰ  ਬਤÏਰ ਸੀਨੀਅਰ ਖਿਡਾਰੀ ਆਪਣੀ ਟੀਮ ਵਿਚ ਸ਼ਾਮਿਲ ਕਰ ਲਿਆ | ਇੱਥੋਂ ਹੀ ਕੇਨ ਦੇ ਪੇਸ਼ੇਵਰ ਖੇਡ ਦੀ ਸ਼ੁਰੂਆਤ ਹੋਈ | ਆਪਣੇ ਕਲੱਬ ਵਲੋਂ ਖੇਡਦਿਆਂ ਉਸ ਨੇ 317 ਮੈਚਾਂ 'ਚ 213 ਸ਼ਾਨਦਾਰ ਗੋਲ ਕੀਤੇ ਸਨ | ਮੌਜੂਦਾ ਸਮੇਂ ਵਿਚ ਉਹ ਜਰਮਨੀ ਦੀ ਬੰਦੇਸਲਿਗਾ ਲੀਗ ਦੀ ਕਲੱਬ ਬਾਇਰਨ ਮਿਊਨਿਖ ਵਲੋਂ ਖੇਡ ਰਿਹਾ ਹੈ, ਜਿੱਥੇ ਉਸ ਨੇ 94 ਮੈਚਾਂ 'ਚ 98 ਸ਼ਾਨਦਾਰ ਗੋਲ ਕੀਤੇ ਹਨ | ਕੌਮਾਂਤਰੀ ਪੱਧਰ 'ਤੇ ਕੇਨ ਦੀ ਪਛਾਣ ਉਦੋਂ ਬਣੀ, ਜਦੋਂ ਉਸ ਨੇ ਆਪਣੀ ਕਲੱਬ ਟੀਮ ਵਲੋਂ ਖੇਡਦਿਆਂ 2015-16 ਤੇ 2016-17  ਸੀਜ਼ਨਾਂ ਦੌਰਾਨ ਸਭ ਤੋਂ ਵੱਧ ਗੋਲ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ | ਜ਼ਿਕਰਯੋਗ ਹੈ ਕਿ ਉਸ ਦੀ ਅਗਵਾਈ ਵਿਚ ਖੇਡੀ ਇੰਗਲੈਂਡ ਟੀਮ ਯੂਏਫਾ ਯੂਰੋ 2020 ਵਿਚ ਉਪ ਜੇਤੂ ਰਹੀ ਸੀ | ਸਾਲ 2026 ਦੇ ਵਿਸ਼ਵ ਕੱਪ ਵਿਚ ਇੰਗਲੈਂਡ ਦੀ ਟੀਮ ਵਲੋਂ ਕੇਨ ਨੇ ਕ੍ਰੋਏਸ਼ੀਆ ਵਿਰੁਧ ਦੋ, ਪਨਾਮਾ ਵਿਰੁੱਧ ਇਕ, ਕੋਂਗੋ ਵਿਰੁਧ ਦੋ ਅਤੇ ਮੈਕਸਿਕੋ ਵਿਰੁੱਧ ਇਕ ਗੋਲ ਕੀਤਾ ਸੀ | 2024 ਦੀ ਯੂਰਪੀਅਨ ਚੈਂਪੀਅਨਸ਼ਿਪ ਵਿਚ ਇੰਗਲੈਂਡ ਟੀਮ ਉਪ ਜੇਤੂ ਰਹੀ ਸੀ ਤੇ ਟੀਮ ਨੂੰ  ਫਾਈਨਲ ਤੱਕ ਪਹੁੰਚਾਉਣ ਵਿਚ ਕੇਨ ਨੇ ਮਹਤੱਵਪੂਰਨ ਯੋਗਦਾਨ ਪਾਇਆ ਸੀ | ਕੇਨ ਵਲੋਂ ਕੀਤੇ ਤਿੰਨ ਗੋਲਾਂ ਸਦਕਾ ਉਸ ਨੂੰ  ਹੋਰ ਖਿਡਾਰੀਆਂ ਨਾਲ ਸਾਂਝੇ ਤੌਰ ਤੇ ਟਾਪ ਸਕੋਰਰ ਖਿਡਾਰੀ ਐਲਾਨਿਆ ਗਿਆ ਸੀ | ਇੰਗਲਿਸ਼ ਪ੍ਰੀਮੀਅਰ ਲੀਗ ਵਲੋਂ ਕੇਨ ਨੂੰ  ਸੱਤ ਵਾਰ ਪਲੇਅਰ ਆਫ਼ ਦਿ ਮੰਥ ਤੇ ਤਿੰਨ ਵਾਰ ਪਲੇਅਰ ਆਫ਼ ਦਿ ਯੀਅਰ ਐਲਾਨਿਆ ਜਾ ਚੁੱਕਾ ਹੈ | ਉਕਤ ਕਲੱਬ ਵਲੋਂ ਖੇਡਦਿਆਂ ਤਿੰਨ ਵਾਰ ਗੋਲਡਨ ਬੂਟ ਜਿੱਤ ਚੁੱਕੇ ਕੇਨ ਨੂੰ  2016-17 ਸੀਜ਼ਨ ਦਾ 'ਫੈਨਜ਼ ਪਲੇਅਰ ਆਫ਼ ਦਿ ਯੀਅਰ' ਐਲਾਨਿਆ ਗਿਆ ਸੀ | ਉਸ ਨੂੰ  ਇਨ੍ਹਾਂ ਤੋਂ ਇਲਾਵਾ ਹੋਰ ਮਿਲੇ ਇਨਾਮਾਂ 'ਚ- ਪ੍ਰੀਮੀਅਰ ਲੀਗ ਪਲੇਅਰ ਆਫ ਦਿ ਯੀਅਰ (2018, 2021), ਬੰਦਿਸਲਿਗਾ ਪਲੇਅਰ ਆਫ ਦਿ ਸੀਜ਼ਨ (2024–25), ਪ੍ਰੀਮੀਅਰ ਲੀਗ ਗੋਲਡਨ ਬੂਟ (2015–16, 2016–17, 2020–21) ਆਦਿ ਸ਼ਾਮਿਲ ਹਨ |
-ਸੇਵਾਮੁਕਤ ਲੈਕਚਰਾਰ, ਚੰਦਰ ਨਗਰ, ਬਟਾਲਾ |
ਮੋਬਾਈਲ : 6284220595

Ad Position 22
No active advertisement
ਪਿਛਲੀ ਖ਼ਬਰ ਟੋਕਾ ਮਸ਼ੀਨ ਦੇ ਹੱਥੇ ਤੋਂ ਚਾਂਦੀ ਦੇ ਤਗਮੇ ਤੱਕ ਹਰਜਿੰਦਰ ਕੌਰ ਅਗਲੀ ਖ਼ਬਰ ਅੰਮ੍ਰਿਤਸਰ ਪੁਲਿਸ ਨੇ ਸੈਨਿਕ ਛਾਉਣੀ ਤੇ ਹਵਾਈ ਛਾਉਣੀ ਦੇ ਆਲੇ-ਦੁਆਲੇ ਚਲਾਈ ਤਲਾਸ਼ੀ ਮੁਹਿੰਮ
Ad Position 24