08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਹਾਕੀ ਪੰਜਾਬ ਦੀ ਚੋਣ ਵਿਰਾਸਤ ਨੂੰ ਨਵੀਂ ਉੁਡਾਣ ਦੇਣ ਦਾ ਸਮਾਂ

ਹਾਕੀ ਪੰਜਾਬ ਦੀ ਚੋਣ ਵਿਰਾਸਤ ਨੂੰ ਨਵੀਂ ਉੁਡਾਣ ਦੇਣ ਦਾ ਸਮਾਂ

Ad Position 21
repet_subhas-goyals [Copy P29]
ਅਜੀਤ ਡੈਸਕ 08-09-2026

 

ਪੰਜਾਬ ਦੀ ਪਛਾਣ ਸਿਰਫ਼ ਹਾਕੀ ਖੇਡਣ ਵਾਲੇ ਸੂਬੇ ਵਜੋਂ ਨਹੀਂ, ਸਗੋਂ ਭਾਰਤੀ ਹਾਕੀ ਦੀ ਨਰਸਰੀ ਵਜੋਂ ਰਹੀ ਹੈ | ਇਸ ਧਰਤੀ ਨੇ ਦੇਸ਼ ਨੂੰ  ਉਲੰਪੀਅਨ, ਵਿਸ਼ਵ ਪੱਧਰੀ ਖਿਡਾਰੀ, ਕਪਤਾਨ, ਕੋਚ ਤੇ ਹਾਕੀ ਦੀਆਂ ਅਣਗਿਣਤ ਯਾਦਗਾਰ ਹੁਨਰ ਪ੍ਰਦਾਨ ਕੀਤੇ ਹਨ | ਹੁੁਣ ਹਾਕੀ ਪੰਜਾਬ ਦੀ ਆਉੁਣ ਵਾਲੀ ਚੋਣ ਇਸ ਵਿਰਾਸਤ ਨੂੰ  ਅਗਲੇ ਪੜਾਅ ਤੱਕ ਲਿਜਾਣ ਦਾ ਇਕ ਮਹੱਤਵਪੂਰਨ ਮੌਕਾ ਬਣ ਸਕਦੀ ਹੈ | ਚੋਣਾਂ 'ਚ ਕੌਣ ਜਿੱਤਦਾ ਹੈ ਤੇ ਕੌਣ ਅਹੁੁਦਾ ਸੰਭਾਲਦਾ ਹੈ, ਇਹ ਆਪਣੀ ਜਗ੍ਹਾ ਮਹੱਤਵਪੂਰਨ ਹੈ, ਪਰ ਹਾਕੀ ਪ੍ਰੇਮੀਆਂ ਲਈ ਇਸ ਤੋਂ ਵੱਡਾ ਸਵਾਲ ਇਹ ਹੈ ਕਿ ਨਵੀਂ ਟੀਮ ਪੰਜਾਬ ਦੀ ਹਾਕੀ ਨੂੰ  ਕਿਹੜੀ ਦਿਸ਼ਾ ਦੇਵੇਗੀ?
ਮਹਿਲਾ ਹਾਕੀ ਦਾ ਅਧੂਰਾ ਸੁਪਨਾ-ਪੰਜਾਬ ਨੇ ਪੁੁਰਸ਼ ਹਾਕੀ 'ਚ ਆਪਣੀ ਮਜ਼ਬੂਤ ਪਛਾਣ ਬਣਾਈ ਹੈ | ਸਕੂਲ ਪੱਧਰ ਤੋਂ ਲੈ ਕੇ ਯੂਨੀਵਰਸਿਟੀ, ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੱਕ ਪੰਜਾਬ ਦੇ ਖਿਡਾਰੀਆਂ ਨੇ ਭਾਰਤੀ ਟੀਮ ਨੂੰ  ਮਜ਼ਬੂਤੀ ਦਿੱਤੀ ਹੈ | ਪਰ ਇਸ ਤਸਵੀਰ ਦਾ ਦੂਜਾ ਪਾਸਾ ਵੀ ਹੈ ਕਿ ਪੰਜਾਬ ਦੀਆਂ ਧੀਆਂ ਨੂੰ  ਵੀ ਉੁਹੀ ਮੌਕੇ, ਉੁਹੀ ਸਹੂਲਤਾਂ ਤੇ ਉੁਹੀ ਮਾਣ ਮਿਲਣਾ ਚਾਹੀਦਾ ਹੈ | ਮਹਿਲਾ ਹਾਕੀ 'ਚ ਪੰਜਾਬ ਦੀ ਵਿਰਾਸਤ ਕਿਸੇ ਤੋਂ ਘੱਟ ਨਹੀਂ | 'ਅਰਜੁੁਨ ਐਵਾਰਡੀ' ਤੇ ਸਾਬਕਾ ਭਾਰਤੀ ਕਪਤਾਨ ਰਾਜਬੀਰ ਕੌਰ ਇਸ ਵਿਰਾਸਤ ਦਾ ਚਮਕਦਾ ਨਾਂਅ ਹਨ | ਉੁਨ੍ਹਾਂ ਵਰਗੀਆਂ ਖਿਡਾਰਨਾਂ ਨੇ ਸਾਬਤ ਕੀਤਾ ਕਿ ਪੰਜਾਬ ਦੀ ਧੀ ਅੰਤਰਰਾਸ਼ਟਰੀ ਹਾਕੀ ਦੇ ਸਭ ਤੋਂ ਵੱਡੇ ਮੰਚ 'ਤੇ ਦੇਸ਼ ਦੀ ਅਗਵਾਈ ਕਰ ਸਕਦੀ ਹੈ | ਇਸ ਲਈ ਅੱਜ ਲੋੜ ਕਿਸੇ ਇਕ ਨੂੰ  ਦੂਜੇ ਤੋਂ ਉੁੱਪਰ ਰੱਖਣ ਦੀ ਨਹੀਂ, ਬਲਕਿ ਪੁੁਰਸ਼ ਤੇ ਮਹਿਲਾ ਹਾਕੀ ਨੂੰ  ਇਕੋ ਹਾਕੀ ਪਰਿਵਾਰ ਦੇ ਦੋ ਮਜ਼ਬੂਤ ਪੱਖਾਂ ਵਜੋਂ ਵਿਕਸਤ ਕਰਨ ਦੀ ਹੈ |
ਪ੍ਰਸ਼ਾਸਨ 'ਚ ਹੋਵੇ ਹਾਕੀ ਦਾ ਤਜਰਬਾ-ਹਾਕੀ ਦਾ ਪ੍ਰਸ਼ਾਸਨ ਸਿਰਫ਼ ਅਹੁੁਦਿਆਂ ਦੀ ਵੰਡ ਨਹੀਂ | ਇਹ ਖਿਡਾਰੀਆਂ ਦੇ ਭਵਿੱਖ, ਕੋਚਾਂ ਦੇ ਸਨਮਾਨ, ਅਕੈਡਮੀਆਂ ਦੇ ਵਿਕਾਸ ਤੇ ਪੰਜਾਬ ਦੀ ਹਾਕੀ ਦੀ ਦਿਸ਼ਾ ਤੈਅ ਕਰਨ ਦੀ ਜ਼ਿੰਮੇਵਾਰੀ ਹੈ | ਇਸ ਲਈ ਨਵੀਂ ਕਾਰਜਕਾਰੀ ਟੀਮ 'ਚ ਸਾਬਕਾ ਉਲੰਪੀਅਨ, ਅੰਤਰਰਾਸ਼ਟਰੀ ਖਿਡਾਰੀ, ਅਰਜੁੁਨ ਐਵਾਰਡੀ, ਤਜਰਬੇਕਾਰ ਕੋਚ, ਤਕਨੀਕੀ ਮਾਹਿਰ ਅਤੇ ਮਹਿਲਾ ਹਾਕੀ ਦੀਆਂ ਪ੍ਰਮੁੁੱਖ ਹਸਤੀਆਂ ਨੂੰ  ਯੋਗ ਭੂਮਿਕਾ ਮਿਲਣੀ ਚਾਹੀਦੀ ਹੈ | ਖ਼ਾਸ ਕਰਕੇ ਉੁਹ ਮਹਿਲਾ ਖਿਡਾਰਨਾਂ ਜਿਨ੍ਹਾਂ ਨੇ ਭਾਰਤੀ ਹਾਕੀ ਲਈ ਆਪਣਾ ਪੂਰਾ ਜੀਵਨ ਸਮਰਪਿਤ ਕੀਤਾ ਹੈ, ਉੁਨ੍ਹਾਂ ਦੇ ਤਜਰਬੇ ਨੂੰ  ਸਿਰਫ਼ ਸਨਮਾਨ ਸਮਾਗਮਾਂ ਤੱਕ ਸੀਮਤ ਨਹੀਂ ਰੱਖਿਆ ਜਾਣਾ ਚਾਹੀਦਾ, ਸਗੋਂ ਉੁਨ੍ਹਾਂ ਨੂੰ  ਨੀਤੀ ਬਣਾਉੁਣ ਤੇ ਫ਼ੈਸਲੇ ਲੈਣ ਦੀ ਪ੍ਰਕਿਰਿਆ ਦਾ ਹਿੱਸਾ ਬਣਾਉਣਾ ਚਾਹੀਦਾ ਹੈ |
ਪਹਿਲਾ ਏਜੰਡਾ ਗ੍ਰਾਸਰੂਟ ਹਾਕੀ-ਪੰਜਾਬ ਦੀ ਹਾਕੀ ਨੂੰ  ਦੁੁਬਾਰਾ ਚੋਟੀ 'ਤੇ ਲਿਜਾਣ ਲਈ ਸਭ ਤੋਂ ਪਹਿਲਾ ਕੰਮ ਗ੍ਰਾਸਰੂਟ ਪੱਧਰ 'ਤੇ ਕਰਨਾ ਪਵੇਗਾ | ਹਰ ਜ਼ਿਲ੍ਹੇ 'ਚ ਲੜਕਿਆਂ ਤੇ ਲੜਕੀਆਂ ਲਈ ਉੁਮਰ ਵਰਗ ਹਾਕੀ, ਨਿਯਮਤ ਲੀਗ, ਹੁਨਰ ਖੋਜ ਕੈਂਪ ਤੇ ਗੁੁਣਵੱਤਾ ਵਾਲੀ ਕੋਚਿੰਗ ਨੂੰ  ਤਰਜੀਹ ਦਿੱਤੀ ਜਾਵੇ | ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਅਕੈਡਮੀਆਂ ਤੇ ਜ਼ਿਲ੍ਹਾ ਹਾਕੀ ਇਕਾਈਆਂ 'ਚ ਮਜ਼ਬੂਤ ਤਾਲਮੇਲ ਬਣਾਇਆ ਜਾਵੇ | ਪਿੰਡਾਂ 'ਚੋਂ ਨਿਕਲਣ ਵਾਲੇ ਹੁਨਰ ਨੂੰ  ਸ਼ਹਿਰਾਂ ਤੱਕ ਆਉੁਣ ਦੀ ਉੁਡੀਕ ਨਾ ਕਰਨੀ ਪਵੇ, ਸਗੋਂ ਕੋਚਿੰਗ ਤੇ ਮੁੁਕਾਬਲੇ ਖਿਡਾਰੀ ਦੇ ਦਰਵਾਜ਼ੇ ਤੱਕ ਪਹੁੁੰਚਣ |
ਮਹਿਲਾ ਹਾਕੀ ਲਈ ਵਿਸ਼ੇਸ਼ ਰੋਡਮੈਪ-ਮਹਿਲਾ ਹਾਕੀ ਲਈ ਵੱਖਰਾ ਪਰ ਪੁੁਰਸ਼ ਹਾਕੀ ਦੇ ਬਰਾਬਰ ਮਹੱਤਵ ਵਾਲਾ ਰੋਡਮੈਪ ਤਿਆਰ ਹੋਵੇ, ਜਿਵੇਂ ਕਿ ਹਰ ਜ਼ਿਲ੍ਹੇ 'ਚ ਮਹਿਲਾ ਹਾਕੀ ਲੀਗ, ਅੰਡਰ-14 ਵਰਗ ਤੋਂ ਸੀਨੀਅਰ ਪੱਧਰ ਤੱਕ ਨਿਰੰਤਰ ਮੁੁਕਾਬਲੇ, ਮਹਿਲਾ ਕੋਚਾਂ ਤੇ ਅੰਪਾਇਰਾਂ ਨੂੰ  ਉੁਤਸ਼ਾਹਿਤ ਕਰਨਾ, ਸਾਬਕਾ ਅੰਤਰਰਾਸ਼ਟਰੀ ਖਿਡਾਰਨਾਂ ਨੂੰ  ਮੈਂਟਰ ਬਣਾਉੁਣਾ, ਪ੍ਰਤਿਭਾਸ਼ਾਲੀ ਖਿਡਾਰਨਾਂ ਲਈ ਸਕਾਲਰਸ਼ਿਪ ਤੇ ਸਹਾਇਤਾ, ਮਹਿਲਾ ਖਿਡਾਰਨਾਂ ਲਈ ਆਧੁੁਨਿਕ ਫਿਟਨੈੱਸ, ਸਪੋਰਟਸ ਸਾਇੰਸ ਤੇ ਪੋਸ਼ਣ ਦੀ ਸਹੂਲਤ ਅਤੇ ਪੰਜਾਬ ਦੀਆਂ ਪੁੁਰਾਣੀਆਂ ਚੈਂਪੀਅਨ ਖਿਡਾਰਨਾਂ ਦੀ ਵਿਰਾਸਤ ਨੂੰ  ਨਵੀਂ ਪੀੜ੍ਹੀ ਨਾਲ ਜੋੜਨਾ |
ਇਸ ਤਰ੍ਹਾਂ ਜੇ ਹਾਕੀ ਪੰਜਾਬ ਆਪਣੀ ਮਹਾਨ ਵਿਰਾਸਤ ਨੂੰ  ਨਵੀਂ ਪੀੜ੍ਹੀ ਦੇ ਹੁਨਰ ਨਾਲ ਜੋੜ ਸਕੇ ਤਾਂ ਪੰਜਾਬ ਮੁੁੜ ਭਾਰਤੀ ਹਾਕੀ ਦਾ ਸਭ ਤੋਂ ਮਜ਼ਬੂਤ ਕੇਂਦਰ ਬਣ ਸਕਦਾ ਹੈ | ਹੁੁਣ ਚੋਣ ਸਿਰਫ਼ ਅਹੁੁਦਿਆਂ ਦੀ ਨਹੀਂ, ਪੰਜਾਬ ਦੀ ਹਾਕੀ ਦੇ ਭਵਿੱਖ ਦੀ ਹੋਵੇ | ਮੈਦਾਨ 'ਚ ਬਰਾਬਰ ਮੌਕੇ ਹੋਣ, ਪ੍ਰਸ਼ਾਸਨ 'ਚ ਬਰਾਬਰ ਸਨਮਾਨ ਹੋਵੇ ਅਤੇ ਪੰਜਾਬ ਦੀ ਹਾਕੀ ਲਈ ਇਕੋ ਮਿਸ਼ਨ ਹੋਵੇ 'ਪੁੁਰਸ਼ ਵੀ ਅੱਗੇ, ਮਹਿਲਾ ਵੀ ਅੱਗੇ ਤੇ ਪੰਜਾਬ ਦੀ ਹਾਕੀ ਸਭ ਤੋਂ ਅੱਗੇ' |
-ਮੋਬਾਈਲ : 98729-78781

Ad Position 22
No active advertisement
ਪਿਛਲੀ ਖ਼ਬਰ ਰਿਲਾਇੰਸ ਏ.ਡੀ.ਏ. ਗਰੁੱਪ ਵਿਰੁੱਧ 9000 ਕਰੋੜ ਰੁਪਏ ਦੇ ਘੁਟਾਲਾ ਮਾਮਲੇ ’ਚ ਪੂਰਕ ਚਾਰਜਸ਼ੀਟ ਦਾਇਰ ਅਗਲੀ ਖ਼ਬਰ ਜਲੰਧਰ ਦੀ ਗੁਰਦਾਸਪੁਰ ’ਤੇ 9 ਵਿਕਟਾਂ ਨਾਲ ਸ਼ਾਨਦਾਰ ਜਿੱਤ
Ad Position 24